BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਣਾਂ ਅਧੀਨ ਆਂਉਦੀ ਸੰਪਤੀ ਨੂੰ ਬਣਾਉਣ ਲਈ ਲੋਕ ਵੀ ਪਹਿਲ ਕਰਨ- ਸੂਬਾ

ਗੁਰਬਖਸ਼ ਸੂਬਾ
ਜੰਡੂ ਸਿੰਘਾ/ਪਤਾਰਾ 4 ਮਈ (ਅਮਰਜੀਤ ਸਿੰਘ)- ਵੱਣ ਵਿਭਾਗ ਨੇ ਨਹਿਰਾਂ, ਸੜਕਾਂ, ਬੰਨਾਂ, ਰੇਲਵੇ ਲਾਇਨਾਂ, ਅਤੇ ਹੋਰ ਸਰਕਾਰੀ ਥਾਵਾਂ ਤੇ ਬੂਟੇ ਲਗਾਏ ਹੋਏ ਹਨ। ਜਿਸਦੇ ਬਚਾਅ ਲਈ ਪੰਜਾਬ ਵਾਸੀ ਵੀ ਮੱਦਦ ਕਰਨ, ਕਿਉਕਿ ਕਿਸਾਨ ਵੀਰ ਵੀ ਆਪਣੇ ਖੇਤਾਂ ਵਿੱਚ ਨਾੜ ਨੂੰ ਅੱਗ ਲਗਾਈ ਜਾ ਰਹੇ ਹਨ। ਜਿਸ ਨਾਲ ਸਰਕਾਰੀ ਸੰਪਤੀ ਦਾ ਭਾਰੀ ਨੁਕਸਾਨ ਹੁੰਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਵੱਣ ਗਾਰਡ ਗੁਰਬਖਸ਼ ਸੂਬਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਅੱਗ ਲਗਾਉਣ ਨਾਲ ਦਰਖਤ ਬੂਟਿਆਂ ਨੂੰ ਭਾਰੀ ਨੁਕਸਾਨ ਪੁੱਜਦਾ ਹੈ, ਅਤੇ ਜੰਗਲਾਂ ਦੀ ਸੰਪਤੀ ਸੜ ਜਾਂਦੀ ਹੈ। ਉਨਾਂ ਕਿਹਾ ਕਿਸਾਨ ਭਾਈਚਾਰੇ ਨੂੰ ਅੱਗ ਲਗਾਉਣੀ ਨਹੀਂ ਚਾਹੀਦੀ, ਜੋ ਕਿ ਸਰਕਾਰੀ ਹੁਕਮਾਂ ਦੀ ਉਲੰਘਣਾਂ ਹੈ। ਇਹ ਅੱਗ ਲਗਾਉਣ ਨਾਲ ਸਰਕਾਰੀ ਸੰਪਤੀ ਦਾ ਹੁੰਦਾ ਹੈ, ਜੇਕਰ ਕਿਸਾਨਾਂ ਵੱਲੋਂ ਲਗਾਈ ਅੱਗ ਨਾਲ ਵਿਭਾਗ ਦੇ ਬੂਟੇ, ਦਰਖਤਾਂ ਨੂੰ ਨੁਕਸਾਨ ਪੁੱਜਦਾ ਹੈ ਤਾਂ ਕਿਸਾਨਾਂ ਵਿਰੁੱਧ ਭਾਰਤੀ ਵਣ ਐਕਟ 1927 ਦੀ ਧਾਰਾ 32, 33 ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ। ਜਿਸਨੂੰ ਭਾਰੀ ਜੁਰਮਾਨਾਂ ਜਾਂ ਦੋ ਸਾਲ ਦੀ ਕੈਦ ਵੀ ਹੋ ਸਕਦੀ ਹੈ। ਇਹ ਜਾਣਕਾਰੀ ਵਣ ਵਿਭਾਗ ਭੋਗਪੁਰ ਬੀਟ ਦੇ ਇੰਚਾਰਜ ਗੁਰਬਖਸ਼ ਸੂਬਾ ਨੇ ਸਹਿਯੋਗ ਲਈ ਦਿਤੀ।

No comments: