BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦ੍ਰਿਸ਼ਟੀ ਟੈਕਨਾਲੋਜੀ ਸੈਂਟਰ ਵਲੋਂ ਐਚ.ਐਮ.ਵੀ ਵਿਖੇ ਕਾਰਜਸ਼ਾਲਾ ਦਾ ਆਯੋਜਨ

ਜਲੰਧਰ 16 ਮਈ (ਜਸਵਿੰਦਰ ਆਜ਼ਾਦ)- ਹੰਸਰਾਜ ਮਹਿਲਾ ਮਹਾਵਿਦਿਆਲਾ ਦੇ ਦ੍ਰਿਸ਼ਟੀ ਟੈਕਨਾਲੋਜੀ ਸੈਂਟਰ ਵੱਲੋਂ ਸਕਸ਼ਮ ਪੰਜਾਬ ਦੇ ਸਹਿਯੋਗ ਨਾਲ ਦ੍ਰਿਸ਼ਟੀਹੀਣ ਵਿਦਿਆਰਥਣਾਂ ਦੇ ਲਈ ਇਕ ਦਿਨੀਂ ਕਾਰਜ਼ਸ਼ਾਲਾ ਦਾ ਆਯੋਜਨ ਕੀਤਾ ਗਿਆ। ਪੰਜਾਬ ਦੇ ਵਿਭਿੰਨ ਸ਼ਹਿਰਾਂ ਤੋਂ ਆਏ ਲਗਭਗ 20 ਪ੍ਰਤਿਭਾਗਿਆਂ ਨੇ ਕਾਰਜਸ਼ਾਲਾ ਵਿੱਚ ਭਾਗ ਲਿਆ। ਦ੍ਰਿਸ਼ਟੀ ਟੈਕਨਾਲੋਜੀ ਸੈਂਟਰ ਦੀ ਮੁੱਖੀ ਡਾ. ਆਸ਼ਮੀਨ ਕੌਰ ਨੇ ਪ੍ਰਿੰਸੀਪਲ ਪੋz. ਡਾ. ਅਜੇ ਸਰੀਨ ਦਾ ਸਵਾਗਤ ਕੀਤਾ। ਸੈਲ ਦੇ ਕੋਆਰਡੀਨੇਟਰ ਡਾ. ਪ੍ਰੇਮ ਸਾਗਰ ਨੇ ਸਕਸ਼ਮ ਗਾਨ ਗਾਇਆ। ਸਕਸ਼ਮ ਪੰਜਾਬ ਦੀ ਮਹਾਸਚਿਵ ਦੀਪਿਕਾ ਸਾਗਰ ਨੇ ਟਾਕਿੰਗ ਬੁਕਸ, ਮੋਬਿਲਿਟੀ ਸਮਾਰਟ ਕੇਨ ਦੇ ਬਾਰੇ ਵਿੱਚ ਜਾਨਕਾਰੀ ਦਿੱਤੀ। ਉਹਨਾਂ ਆਪਣੀ ਟੀਮ ਦੇ ਨਾਲ ਪ੍ਰੈਕਟੀਕਲ ਜਾਨਕਾਰੀ ਵੀ ਦਿੱਤੀ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਦ੍ਰਿਸ਼ਟੀ ਟੈਕਨਾਲੋਜੀ ਸੈਂਟਰ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ। ਉਹਨਾਂ ਇਹ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਸਮਾਰਟ ਕੇਨ ਦੀ ਮੌਜ਼ੂਦਗੀ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ। ਕਾਰਜਸ਼ਾਲਾ ਦੇ ਅੰਤ ਵਿੱਚ ਪ੍ਰਤਿਭਾਗਿਆਂ ਨੂੰ ਸਰਟੀਫਿਕੇਟ ਵੰਡੇ ਗਏ।

No comments: