BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਵਿਖੇ ਇੰਟਰ ਕਲਾਸ ਆਰਟ ਪ੍ਰਤਿਯੋਗਿਤਾ ਦਾ ਆਯੋਜਨ

ਜਲੰਧਰ 21 ਮਈ (ਜਸਵਿੰਦਰ ਆਜ਼ਾਦ)- ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਫਾਇਨ ਆਰਟਸ ਵਿਭਾਗ ਵਲੋਂ ਪ੍ਰਿੰਸੀਪਲ ਡਾ. ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਹੇਠ "ਇੰਟਰ ਕਲਾਸ ਆਰਟ ਪ੍ਰਤਿਯੋਗਿਤਾ" ਕਰਵਾਈ ਗਈ। ਇਸ ਮੁਕਾਬਲੇ ਵਿੱਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੀ ਮੇਡਿਕਲ, ਨਾੱਨ ਮੇਡਿਕਲ, ਕਾਮਰਸ ਅਤੇ ਆਰਟਸ ਦੀ ਸੌ ਤੋਂ ਜਿਆਦਾ ਵਿਦਿਆਰਥਣਾਂ ਨੇ ਭਾਗ ਲਿਆ।  ਇੰਟਰ ਕਲਾਸ ਆਰਟ ਪ੍ਰਤਿਯੋਗਿਤਾ ਦੇ ਅੰਤਰਗਤ ਵਿਦਿਆਰਥਣਾਂ ਨੇ ਕਾਰਡ ਮੇਕਿੰਗ, ਮੇਹੰਦੀ, ਨੇਲ ਆਰਟ, ਬੈਸਟ ਆਊਟ ਆੱਫ ਵੇਸਟ ਅਤੇ ਫੇਸ ਪੇਂਟਿੰਗ ਦੇ ਮੁਕਾਬਲੇ ਵਿੱਚ ਭਾਗ ਲਿਆ। ਇਸ ਮੌਕੇ ਤੇ ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਕਿਹਾ ਕਿ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੀਆਂ ਵਿਦਿਆਰਥਣਾਂ ਦੇ ਅੰਦਰ ਦੀ ਪ੍ਰਤਿਭਾ ਨਿਖਾਰਣ ਦੇ ਲਈ ਇਹ ਮੁਕਾਬਲਾ ਇਕ ਵੱਧੀਆ ਪਲੇਟਫਾਰਮ ਹੈ। ਇਸ ਮੁਕਾਬਲੇ ਵਿੱਚ ਜੱਜਾਂ ਦੀ ਭੂਮਿਕਾ ਫਾਇਨ ਆਰਟਸ ਵਿਭਾਗ ਦੀ ਮੁੱਖੀ ਸ਼ਮਾ ਸ਼ਰਮਾ, ਰਮਨੀਤਾ ਸੈਨੀ ਸ਼ਾਰਦਾ, ਡਾ. ਨਿਧਿ ਕੌਛੜ, ਮੁਕਤਿ ਅਰੌੜਾ ਨੇ ਨਿਭਾਈ। ਕਾਰਡ ਮੇਕਿੰਗ ਮੁਕਾਬਲੇ ਵਿੱਚ ਜਯਤਿ ਨੇ ਪਹਿਲਾ, ਪ੍ਰਭਜੀਤ ਨੇ ਦੂਜਾ, ਤਨਮੀਤ ਨੇ ਤੀਜ਼ਾ ਅਤੇ ਰਿਧਿਮਾ ਨੇ ਸਾਂਤਵਨਾ ਇਨਾਮ ਪ੍ਰਾਪਤ ਕੀਤਾ।  ਮੇਹੰਦੀ ਪ੍ਰਤਿਯੋਗਿਤਾ ਵਿੱਚ ਸ਼ੁਭਦੀਪ ਨੇ ਪਹਿਲਾ, ਸਿਮਨ ਨੇ ਦੂਜਾ, ਹਰਜੋਤ ਨੇ ਤੀਜਾ, ਸਿਮਰਨਜੀਤ, ਸਰਿਤਾ ਅਤੇ ਗੁਰਲੀਨ ਨੇ ਸਾਂਤਵਨਾ ਇਨਾਮ ਪ੍ਰਾਪਤ ਕੀਤਾ। ਬੇਸਟ ਆਊਟ ਆਫ ਵੇਸਟ ਵਿੱਚ ਮੁਸਕਾਨ ਨੇ ਪਹਿਲਾ, ਜਸਪ੍ਰੀਤ ਨੇ ਦੂਜਾ, ਇਸ਼ਪ੍ਰੀਤ ਨੇ ਤੀਜਾ, ਅਤੇ ਯਾਮਿਨੀ ਨੇ ਸਾਂਤਵਨਾ ਇਨਾਮ ਜਿੱਤੀਆ। ਫੇਸ ਪੇਂਟਿੰਗ ਵਿੱਚ ਅੰਕਿਤਾ ਨੇ ਪਹਿਲਾ, ਨਵਲੀਨ ਨੇ ਦੂਜਾ ਅਤੇ ਤਾਨਿਆ ਨੇ ਤੀਜਾ ਇਨਾਮ ਜਿੱਤੀਆ। ਨੇਲ ਆਰਟ ਵਿੱਚ ਜਯੋਤਿ ਨੇ ਏਪ੍ਰੀਸਇਏਸ਼ਨ ਸਰਟੀਫਿਕੇਟ ਜਿੱਤੀਆ।

No comments: