BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚਰਨ ਛੋਹ ਗੰਗਾ ਤੇ ਕਾਬਜ ਹੀਰਾ ਗਰੁੱਪ ਤੇ ਸਾਲ ਦਾ ਇੱਕ ਕਰੋੜ ਚੜਾਵਾ ਛਕਣ ਦਾ ਲਾਇਆ ਦੋਸ਼

ਗੁਰੂ ਘਰ ਆਈਆਂ ਸੰਗਤਾਂ ਨਾਲ ਕੁੱਟਮਾਰ ਕਰਨ, ਧਮਕੀਆਂ ਦੇਣ ਦਾ ਦੋਸ਼
੧੫ ਦਿਨਾਂ ਵਿਚ ਪ੍ਰਸ਼ਾਸ਼ਨ ਨੇ ਕਬਜਾ ਨਾ ਹਟਾਇਆ ਤਾਂ ਹੋਵੇਗਾ ਸ਼ੰਘਰਸ਼
ਸਤਵਿੰਦਰ ਹੀਰਾ ਨੇ ਅਰੋਪਾਂ ਨੂੰ ਦੱਸਿਆ ਬੇ-ਬੁਨਿਆਦ

 
ਹੁਸ਼ਿਆਰਪੁਰ 7 ਮਈ (ਤਰਸੇਮ ਦੀਵਾਨਾ)-ਇਤਹਾਸਕ ਧਾਰਮਿਕ ਸਥਾਨ ਚਰਨ ਛੋਹ ਗੰਗਾ ਖੁਰਾਲ ਗੜ ਦਾ ਮਾਮਲਾ ਇਕ ਵਾਰ ਫਿਰ ਭਖਦਾ ਨਜਰ ਆ ਰਿਹਾ ਹੈ  ਪੈ੍ਰਸ ਕਲੱਬ ਹੁਸਿਆਰਪੁਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਚਰਨਛੋਹ ਗੰਗਾ ਪ੍ਰਬੰਧਕੀ ਬੋਰਡ ਦੇ ਮੈਂਬਰ ਜਗਦੀਸ਼ ਸੁਮਨ, ਮਦਨ ਲਾਲ ਰੰਧਾਵਾ ਅਤੇ ਉਨਾਂ ਨਾਲ ਹਾਜਰ ਮੈਂਬਰਾਂ ਨੇ ਕਿਹਾ ਕਿ ਇਹ ਪ੍ਰਬੰਧਕੀ ਬੋਰਡ ੨੦੦੬ ਤੋਂ ਕੰਮ ਕਰਦਾ ਆ ਰਿਹਾ ਸੀ  ਉਨਾਂ ਕਿਹਾ ਕਿ ਸਾਡਾ ਪਿੰਡ ਗੜੀ ਮਾਨਸੋਵਾਲ ਤਹਿਸੀਲ ਗੜਸ਼ੰਕਰ ਹੈ ਜੋ ਕਿ ਇਤਹਾਸਕ ਸਥਾਨ ਚਰਨ ਛੋਹ ਗੰਗਾ ਅਮ੍ਰਿੰਤ ਕੁੰਡ ਖੁਰਾਲਗੜ ਦੇ ਨਾਲ ਲਗਦਾ ਹੈ ਅਤੇ ਅਸ਼ੀ ਗੁਰੂ ਘਰ ਦੀ ਸੇਵਾ ਕਰਦੇ ਆ ਰਹੇ ਹਾਂ  ਪਰ ਪਿਛਲੇ ਕੁੱਝ ਸਮੇਂ ਤੋਂ ਜਬਰੀ ਕਾਬਜ ਹੋਏ ਸਤਵਿੰਦਰਜੀਤ ਸਿੰਘ ਹੀਰਾ,ਸੁੰਿਰੰਦਰ ਕੁਮਾਰ ,ਰਾਮਲਾਲ ਵਿਰਦੀ , ਅਤੇ ਜੋਗਿੰਦਰ ਲਾਬਾਂ ਵਲੋਂ ਗੁਰੂ ਘਰ ਆਈਆਂ ਸੰਗਤਾਂ ਨਾਲ ਕੁੱਟਮਾਰ ਕਰਨ ,ਗਾਲਾਂ ਕੱਢਣ ਅਤੇ ਧਮਕੀਆਂ ਦੇਣ , ਗੁਰੂ ਘਰ ਦੇ ਪੇਸੈ ਦੀ ਦੁਰਵਰਤੋਂ ਕਰਨ ਤੇ ਗਬਨ ਕਰਨ ,ਗੁਰੂ ਰਵਿਦਾਸ ਜੀ ਦੇ ਉਪਦੇਸ਼ਾਂ ਨਾਲ ਖਿਲਵਾੜ ਕਰਨ ,ਸਰਕਾਰੀ ਕਨੂੰਨ ਤੇ ਪ੍ਰਸ਼ਾਸ਼ਨ ਨੂੰ ਟਿੱਚ ਜਾਨਣ ਅਤੇ ਲੰਗਰ ਲਗਾਉਣ ਆਈਆਂ ਸੰਗਤਾਂ ਤੇ ਸੇਵਾਦਾਰਾਂ ਨਾਲ ਦੁਰਵਿਵਹਾਰ ਕਰਨ ਦਾ ਅਰੋਪ ਲਗਾਉਦਿਆਂ ਸਰਕਾਰ ਅਤੇ ਜਿਲਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਕਿ ਇਸ ਜਬਰੀ ਕਾਬਜ ਹੋਏ ਹੀਰਾ ਧੜੇ ਨੂੰ ਇਥੌਂ ਹਟਾਕੇ ਕਬਜਾ ਅਸਲ ਪ੍ਰਬੰਧਕੀ ਬੋਰਡ ਹਵਾਲੇ ਕੀਤਾ ਜਾਵੇ  ਪ੍ਰੈਸ ਕਾਨਫ੍ਰੰਸ ਦੋਰਾਨ ਪ੍ਰਬੰਧਕੀ ਬੋਰਡ ਦੇ ਆਗੂਆਂ ਨੇ ਕਿਹਾ ਕਿ ਚਰਨਛੋਹ ਗੰਗਾ ਤੇ ਨਜਾਇਜ ਕਬਜਾਧਾਰੀ ਸਤਵਿੰਦਰ ਹੀਰਾ ਧੜੇ ਵਲੋਂ ਲਗਭਗ ਇਕ ਕਰੋੜ ਰੁਪਏ ਸਾਲ ਦਾ ਚੜਾਵਾ ਖੁਰਦ ਬੁਰਦ ਕੀਤਾ ਜਾ ਰਿਹਾ ਹੈ ਜਿਸਦਾ ਸੰਗਤਾਂ ਨੂੰ ਕੋਈ ਹਿਸਾਬ ਨਹੀਂ ਦਿੱਤਾ ਜਾ ਰਿਹਾ  ਇਨਾਂ ਆਗੂਆਂ ਨੇ ਕਿਹਾ ਕਿ ਸੰਗਤ ਦੇ ਪੇਸੈ ਨਾਲ ਖਰੀਦੀਆਂ ਗੱਡੀਆਂ ਵੀ ਇਨਾਂ ਨੇ ਆਪਣੇ ਨਾਮ ਕਰਵਾ ਲਈਆਂ ਹਨ ਅਤੇ ਇਨਾਂ ਗੱਡੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ  ਇਨਾਂ ਆਗੂਆਂ ਨੇ ਕਿਹਾ ਸਤਵਿੰਦਰ ਹੀਰਾ ਆਰ ਐਸ ਐਸ ਲਈ ਕੰਮ ਕਰਦਾ ਹੈ ਜਿਸ ਦੀਆਂ ਆਰ ਐਸ ਐਸ ਦੇ ਮੁਖੀ ਨਾਲ ਤਸਵੀਰਾਂ ਸ਼ੋਸ਼ਲ ਮੀਡੀਏ ਤੇ ਵੀ ਆ ਚੁੱਕੀਆਂ ਹਨ  ਉਨਾਂ ਕਿਹਾ ਕਿ ਸਤਵਿੰਦਰਜੀਤ ਹੀਰਾ ਜੋ ਕਿ ਆਪਣੇ ਆਪ ਨੂੰ ਆਲ ਇੰਡੀਆ ਆਦਿ ਧਰਮ ਮਿਸ਼ਨ ਦਾ ਰਾਸ਼ਟਰੀ ਪ੍ਰਧਾਨ ਕਹਿੰਦਾ ਹੈ ਨੂੰ ਅਹੁਦੇ ਤੋਂ ਖਾਰਜ ਕਰ ਦਿੱਤਾ ਹੋਇਆ ਹੈ  ਇਨਾਂ ਪ੍ਰਬੰਧਕੀ ਬੋਰਡ ਮੈਬਰਾਂ ਨੇ ਕਿਹਾ ਕਿ ਪਿਛਲੇ ਦੋ-ਤਿੰਨ ਸਾਲ ਤੋਂ ਗੁਰੂਘਰ ਦੀ ਅਖੋਤੀ ਕਮੇਟੀ ਹੀਰਾ ਧੜੇ ਵਲੋਂ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਗੁਰੂ ਘਰ ਦੀ ਸੇਵਾ ਤੋਂ ਰੋਕਿਆ ਜਾ ਰਿਹਾ ਹੈ , ਜੇਕਰ ਪ੍ਰਸ਼ਾਸ਼ਨ ਨੇ ੧੫ ਦਿਨਾਂ ਦੇ ਅੰਦਰ ਅੰਦਰ ਕਾਰਵਾਈ ਕਰਕੇ ਛਰਨਛੋਹ ਗੰਗਾ ਅਮ੍ਰਿੰਤ ਕੁੰਡ ਸਥਾਨ ਨੂੰ ਮੁਕਤ ਨਾ ਕਰਾਇਆ ਤਾਂ ਪ੍ਰਬੰਧਕੀ ਬੋਰਡ ਵਲੋਂ ਸ਼ੰਘਰਸ਼ ਆਰੰਭ ਕੀਤਾ ਜਾਵੇਗਾ ਇਸ ਸਮੇਂ ਪ੍ਰੀਤਮ ਸਿੰਘ ਕੋਰੇ, ਅਮਰਿੰਦਰ ਸਿੰਘ, ਮਨਦੀਪ ਸਿੰਘ, ਪਰਮਜੀਤ ਸਿੰਘ, ਐਡਵੋਕੇਟ ਸਾਰਥੀ , ਸਰਕਲ ਕਮੇਟੀ ਪ੍ਰਧਾਨ ਕੁਲਦੀਪ ਘੇੜਾ , ਸਕੱਤਰ ਹਰਭਜਨ ਮਹਿੰਮੀ, ਚੈਅਰਮੈਨ ਸੋਹਣ ਸਿੰਘ ਸੁੰਨੀ, ਐਡਵੋਕੇਟ ਹਨੀ ਅਜਾਦ ,ਡਾ.ਬੀ.ਆਰ.ਹੈਲਪ ਗਰੁੱਪ ਪੰਜਾਬ ਦੇ ਪ੍ਰਧਾਨ ਮਕੇਸ਼ ਸੰਧੂ , ਅੰਬੇਡਕਰ ਸੈਨਾ ਰਜਿ.ਪੰਜਾਬ ਦੇ ਮੈਂਬਰ ਕੁਲਵੰਤ ਭੂੰਨੋਂ ਵੀ ਹਾਜਰ ਸਨ 
ਕੀ ਕਹਿੰਦੇ ਹਨ ਸਤਵਿੰਦਰਜੀਤ ਹੀਰਾ --- ਜਦੋਂ ਇਸ ਸਬੰਧੀ ਸਤਵਿੰਦਰਜੀਤ ਹੀਰਾ ਨਾਲ ਉਨਾਂ ਦੇ ਫੋਨ ਤੇ ਗੱਲ ਕੀਤੀ ਤਾਂ ਉਨਾਂ ਸਾਰੇ ਦੋਸ਼ਾਂ ਨੂੰ ਝੂਠ ਤੇ ਬੇ-ਬੁਨਿਆਦ ਦੱਸਦੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਇਤਹਾਸਕ ਸਥਾਨ ਚਰਨਛੋਹ ਗੰਗਾ ਖੁਰਾਲਗੜ ਜਿਥੇ ਸੰਗਤਾਂ ਆਕੇ ਸਾਰੀ ਸੇਵਾ ਆਪ ਕਰਦੀਆਂ ਹਨ ਲੱਖਾਂ ਸਰਧਾਲੂ ਸੰਗਤਾਂ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ  ਇਥੇ ਕਿਸੇ ਪ੍ਰਕਾਰ ਦੀ ਕੋਈ ਹੇਰਾਫੇਰੀ ਜਾਂ ਪੇਸੈ ਦੀ ਦੁਰਵਰਤੋਂ ਨਹੀਂ ਹੋ ਰਹੀ  ਇਥੇ ਜੋ ਵੀ ਹੈ ਗੁਰੂਘਰ ਦਾ ਹੈ  ਉਨਾਂ ਕਿਹਾ ਕਿ ਜਗਦੀਸ਼ ਸੁਮਨ ਤੇ ਮਦਨ ਲਾਲ ਰੰਧਾਵਾ ਸੰਗਤਾਂ ਵਿਚ ਗਲਤ ਪ੍ਰਚਾਰ ਕਰਕੇ ਗੁਰੂਘਰ ਤੇ ਕਾਬਜ ਹੋਣਾ ਚਹੁੰਦੇ ਹਨ ਜਿਨਾਂ ਨੂੰ ਵਾਰ ਵਾਰ ਰੋਕਣ ਤੇ ਵੀ ਗਲਤ ਕਾਰਵਾਈਆਂ ਕਰਨ ਕਰਕੇ ਗੁਰੂ ਘਰ ਦੀ ਕਮੇਟੀ ਵਿਚੋਂ ਕੱਢ ਦਿੱਤਾ ਗਿਆ ਸੀ  ਉਨਾਂ ਕਿਹਾ ਕਿ ਉਹ ਸੰਗਤ ਦੀ ਸੇਵਾ ਕਰਦੇ ਹਨ ਤੇ ਹਮੇਸ਼ਾ ਕਰਦੇ ਰਹਿਣਗੇ

No comments: