BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੀਰਤ ਨੇ ਪਾਏ 500 ਵਿਚੋਂ 480 ਨੰਬਰ

  • ਕੇਸੀ ਸਕੂਲ 'ਚ ਪਲੱਸ ਟੂ ਦਾ ਨਤੀਜਾ ਰਿਹਾ ਸੌ ਫੀਸਦੀ
  • ਆਰਟਸ, ਸਾਇੰਸ ਤੇ ਕਾਮਰਸ ਵਿਸ਼ਿਆ ਵਿੱਚ ਵਿਦਿਆਰਥੀਆਂ ਨੇ ਕੀਤਾ ਜਿਲੇ ਦੇ ਨਾਂ ਰੋਸ਼ਨ

ਨਵਾਂਸ਼ਹਿਰ 21 ਮਈ (ਜਸਵਿੰਦਰ ਆਜ਼ਾਦ)- ਕਰਿਆਮ ਰੋਡ ਸਥਿੱਤ ਕੇਸੀ ਪਬਲਿਕ ਸਕੂਲ ਦਾ ਸੀਬੀਐਸਈ ਵਲੋਂ 2015-16 ਦਾ ਪਲੱਸ ਟੂ ਦਾ ਨਤੀਜਾ ਸ਼ਨੀਵਾਰ ਨੂੰ ਘੋਸ਼ਿਤ ਹੋਇਆ, ਜਿਸ ਵਿੱਚ ਸਕੂਲ ਦੇ 150 ਵਿਦਿਆਰਥੀਆਂ ਨੇ ਚੰਗੇ ਨੰਬਰ ਲੈ ਕੇ ਸਕੂਲ ਅਤੇ ਅਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਪ੍ਰਿੰਸੀਪਲ ਸਪੂਰਣਾ ਸੈਣੀ ਨੇ ਦੱਸਿਆ ਕਿ ਆਰਟਸ ਵਿਸ਼ੇ ਵਿੱਚ ਸੀਰਤ ਨੇ 500 ਵਿਚੋਂ 480 (96 ਫੀਸਦੀ) ਨੰਬਰ ਲੈ ਕੇ ਸਕੂਲ ਵਿਚੋਂ ਪਹਿਲਾ, ਮਨਿੰਦਰ ਸਿੰਘ ਨੇ 466 ਨੰਬਰ ਲੈ ਕੇ ਦੂਸਰਾ ਪਾਇਆ ਹੈ।  ਇਸੇ ਤਰ੍ਹਾਂ ਸਾਇੰਸ ਵਿਸ਼ਿਆ ਵਿੱਚ ਰਮਨਦੀਪ ਕੌਰ ਨੇ 500 ਵਿਚੋਂ 461 ਨੰਬਰ ਲੈ ਕੇ ਪਹਿਲਾ, ਸਿਮਰਤਜੀਤ ਕੌਰ ਨੇ 439 ਨੰਬਰ ਲੈ ਕੇ ਦੂਸਰਾ, ਜੈਸਮੀਨ ਕੌਰ ਨੇ 416 ਨੰਬਰ ਲੈ ਕੇ ਤੀਸਰਾ ਸਥਾਨ ਪਾਇਆ ਹੈ।
ਗੁਰਸੇਵਕ ਸਿੰਘ ਨੇ ਕਾਮਰਸ ਵਿਸ਼ੇ 'ਚ  500 ਵਿਚੋਂ 407  ਨੰਬਰ  ਨਾਲ ਪਹਿਲਾ ਸਥਾਨ ਪਾਇਆ ਹੈ। ਇਹਨਾਂ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥੀ ਹੋਰ ਸਖ਼ਤ ਮਿਹਨਤ ਕਰਨ ਅਤੇ ਜਿੰਦਗੀ ਵਿੱਚ ਤਰੱਕੀ ਹਾਸਲ ਕਰਦੇ ਰਹਿਣ ਦਾ ਆਸ਼ੀਰਵਾਦ ਦਿੱਤਾ।  ਕੇਸੀ ਗਰੁੱਪ ਦੇ ਵਾਇਸ ਚੇਅਰਮੈਨ ਹਿਤੇਸ਼ ਗਾਂਧੀ, ਵਾਇਸ ਚੇਅਰਪਰਸਨ ਸ਼ਵੇਤਾ ਗਾਂਧੀ ਅਤੇ ਸੀਈਓ ਕੇਸੀ ਸਕੂਲ ਰਿਟਾ. ਕਰਨਲ ਐਸਐਸ ਮਿਨਹਾਸ ਨੇ ਹੋਣਹਾਰ ਵਿਦਿਆਰਥੀਆਂ ਨੂੰ ਅਤੇ ਸਟਾਫ ਨੂੰ ਵਧਾਈ ਦਿੱਤੀ।

No comments: