BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇ.ਐਮ.ਵੀ. ਕਾਲਜੀਏਟ ਸੀ. ਸਕੈ. ਸਕੂਲ ਵਿਖੇ 'ਪ੍ਰਤਿਭਾ ਖੋਜ' ਮੁਕਾਬਲੇ ਕਰਵਾਏ ਗਏ

ਜਲੰਧਰ 16 ਮਈ (ਜਸਵਿੰਦਰ ਆਜ਼ਾਦ)- ਕੇ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਲੋਂ 10+1 ਅਤੇ 10+2 ਦੀਆਂ ਵਿਦਿਆਰਥਣਾਂ ਦੀ ਪ੍ਰਤਿਭਾ ਨੂੰ ਉਭਾਰਨ ਅਤੇ ਨਿਖਾਰਨ ਲਈ 'ਪ੍ਰਤਿਭਾ ਖੋਜ' ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦਾ ਆਗਾਜ਼ ਵਿਦਿਆਲਾ ਪ੍ਰਿੰਸੀਪਲ ਪ੍ਰੋ. (ਡਾ.) ਅਤਿਮਾ ਸ਼ਰਮਾ ਦਿਵੇਦੀ ਵਲੋਂ ਸ਼ਮਾਂ੍ਹ ਰੌਸ਼ਨ ਕਰਨ ਨਾਲ ਹੋਇਆ। ਉਹਨਾਂ ਵਿਦਿਆਰਥਣਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਵਰਤਮਾਨ ਦੌਰ ਨਾਰੀ ਦਾ ਦੌਰ ਹੈ, ਔਰਤ ਨੂੰ ਆਪਣੇ ਅੰਦਰਲੀ ਪ੍ਰਤਿਭਾ ਨੂੰ ਸਮਝਣ ਅਤੇ ਉਸਨੂੰ ਸੇਧ ਦੇਣ ਦੀ ਜ਼ਰੂਰਤ ਹੈ। ਉਹਨਾਂ ਵਿਦਿਆਰਥਣਾਂ ਨੂੰ ਜੀਵਨ ਵਿਚ ਸਾਕਾਰਾਤਮਕ ਨਜ਼ਰੀਆ ਅਪਨਾਉਣ ਅਤੇ ਜੀਵਨ ਵਿੱਚ ਅੱਗੇ ਵੱਧਦੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਗਰੁੱਪ ਡਾਂਸ, ਗਰੁੱਪ ਸਾਂਗ, ਸੋਲੋ ਡਾਂਸ, ਸੋਲੋ ਸਾਂਗ, ਮਾਡਲਿੰਗ, ਮਾਈਮ ਅਤੇ ਵਨ ਐਕਟ ਪਲੇਅ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿਚ ਵਿਦਿਆਰਥਣਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਮਾਡਲਿੰਗ ਵਿਚ ਕੁਮਾਰੀ ਸ਼ਿਵਾਨੀ (10+1 ਨਾਨ-ਮੈਡੀਕਲ) ਨੇ ਮਿਸ ਕੇ.ਐਮ.ਵੀ ਕਾਲਜੀਏਟ, ਕੁਮਾਰੀ ਜੈਸਮੀਨ (10+1 ਮੈਡੀਕਲ) ਨੇ ਫਸਟ ਰਨਰ ਅੱਪ, ਕੁਮਾਰੀ ਪੱਲਵੀ (10+2 ਕਾਮਰਸ) ਨੇ ਸੈਕਿੰਡ ਰਨਰਅੱਪ, ਕੁਮਾਰੀ ਪ੍ਰਦੀਪ (10+1 ਆਰਟਸ) ਨੇ ਮਿਸ ਗੌਰਜੀਅਸ ਅਤੇ ਕੁਮਾਰੀ ਜਸਪ੍ਰੀਤ (10+2 ਕਾਰਮਰਸ) ਨੇ ਮਿਸ ਐਲੀਗੈਂਟ ਦਾ ਖਿਤਾਬ ਜਿੱਤਿਆ।ਸੋਲੋ ਸਾਂਗ ਮੁਕਾਬਲੇ ਵਿਚ ਕੁਮਾਰੀ ੳੱਤਮਦੀਪ ਕੌਰ (10+1 ਆਰਟਸ) ਨੇ ਪਹਿਲਾ, ਕੁਮਾਰੀ ਮਹਿਕ (10+1 ਆਰਟਸ) ਨੇ ਦੂਸਰਾ, ਕੁਮਾਰੀ ਮਾਨਸੀ (10+2 ਆਰਟਸ) ਨੇ ਤੀਸਰਾ ਅਤੇ ਕੁਮਾਰੀ ਜਸਲੀਨ ਕੌਰ ਨੇ ਹੌਂਸਲਾਅਫ਼ਜ਼ਾਈ ਇਨਾਮ ਜਿੱਤਿਆ। ਗਰੁੱਪ ਸਾਂਗ ਵਿਚ ਕੁਮਾਰੀ ਪ੍ਰਵੀਨ ਅਤੇ ਕੁਮਾਰੀ ਮਾਨਸੀ ਨੇ ਪਹਿਲਾ ਗਰੁੱਪ ਡਾਂਸ ਵਿਚ ਅੱਤ ਪੰਜਾਬਣਾਂ ਗਰੁੱਪ ਨੇ ਪਹਿਲਾ, ਭੰਗੜਾ ਰੌਕਰ ਨੇ ਦੂਸਰਾ, ਮੌਡਰਨ ਭੰਗੜਾ ਨੇ ਪਹਿਲਾ, ਘੈਂਟ ਪੰਜਾਬਣਾਂ ਅਤੇ ਮੂਨਲਾਈਟ ਗਰੁੱਪ ਨੇ ਸਪੈਸ਼ਲ ਇਨਾਮ, ਡੂਇਟ ਡਾਂਸ ਵਿਚ ਕੁਮਾਰੀ ਹਰਮਨ ਅਤੇ ਕੁਮਾਰੀ ਪ੍ਰਵੀਨ ਨੇ ਪਹਿਲਾ, ਕੁਮਾਰੀ ਪਲਕ ਅਤੇ ਕੁਮਾਰੀ ਕਾਜਲ ਨੇ ਦੂਸਰਾ, ਕੁਮਾਰੀ ਜੈਸਮੀਨ ਅਤੇ ਕੁਮਾਰੀ ਕਨੂਪ੍ਰਿਆ ਨੇ ਤੀਸਰਾ, ਸੋਲੋ ਡਾਂਸ ਵਿਚ ਕੁਮਾਰੀ ਜੈਸਮੀਨ ਨੇ ਪਹਿਲਾ, ਕੁਮਾਰੀ ਸਨੇਹਾ ਅਤੇ ਕੁਮਾਰੀ ਅੰਸ਼ੂਮਨ ਨੇ ਤੀਸਰਾ ਅਤੇ ਕੁਮਾਰੀ ਸਿਮਰਨਜੀਤ ਨੇ ਸਪੈਸ਼ਲ ਇਨਾਮ ਹਾਸਲ ਕੀਤਾ। ਪ੍ਰੋਗਰਾਮ ਦੇ ਅੰਤ ਵਿਚ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਵਲੋਂ ਜੇਤੂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕੀਤੇ ਗਏ।

No comments: