BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਨੇ ਓਵਰ ਡ੍ਰਾਇਵ, ਕੋਰ ਪੀ. ਆਰ ਅਤੇ ਇੰਡੀਆ ਟੂਡੇ ਨਾਲ ਇੰਟਰਨਸ਼ਿਪ ਸਫਲਤਾਪੂਰਵਕ ਸੰਪੰਨ ਕੀਤੀ

ਜਲੰਧਰ 21 ਮਈ (ਜਸਵਿੰਦਰ ਆਜ਼ਾਦ)-ਕੰਨਿਆ ਮਹਾਵਿਦਿਆਲਾ-ਦ ਹੈਰੀਟੇਜ ਸੰਸਥਾ, ਜਲੰਧਰ ਦੇ ਡਿਪਾਰਟਮੈਂਟ ਆਫ ਜ਼ਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੀਆਂ ਵਿਦਿਆਰਥਣਾਂ ਨੇ ਦਿੱਲੀ, ਮੁੰਬਈ ਅਤੇ ਚੰਡੀਗੜ, ਦੇ ਪ੍ਰਸਿੱਧ ਮੀਡੀਆ ਹਾਊਸਿਜ਼ ਨਾਲ ਇੰਟਰਨਸ਼ਿਪ ਸਫਲਤਾਪੂਰਵਕ ਸੰਪੰਨ ਕਰਕੇ ਵਿਦਿਆਲਾ ਦਾ ਮਾਣ ਵਧਾਇਆ। ਕੁਮਾਰੀ ਸ਼ਿਵਾਨੀ ਅੱਤਰੀ (ਬੀ.ਏ.ਜੇ.ਐੱਸ.ਸੀ. ਸਮੈਸਟਰ ਛੇਵਾਂ) ਦੀ ਵਿਦਿਆਰਥਣ ਨੇ ਓਵਰ ਡ੍ਰਾਇਵ ਨੈੱਟਵਰਕ 18 ਦੀ ਟੀਮ ਮੈਂਬਰ ਰਹਿੰਦੇ ਹੋਏ ਅੋਟੋ ਐਕਸਪੋ, 2016 ਨਵੀਂ ਦਿੱਲੀ ਵਿਖੇ ਫੋਟੋਗ੍ਰਾਫੀ ਵਿਚ ਆਪਣੀ ਇੰਟਰਨਸ਼ਿਪ ਸਫਲਤਾਪੂਰਵਕ ਸੰਪੰਨ ਕੀਤੀ। ਇਸ ਇੰਟਰਨਸ਼ਿਪ ਦੌਰਾਨ ਕੁਮਾਰੀ ਸ਼ਿਵਾਨੀ ਨੇ ਮਸ਼ਹੂਰ ਫੋਟੋਗ੍ਰਾਫਰ ਸ਼੍ਰੀ ਸੁਰੇਸ਼ ਨਾਰਾਇਨਣ ਅਤੇ ਐਨਿਸ ਸ਼ੇਕ ਰਾਓ ਨਾਲ ਮਿਲ ਕੇ ਕੰਮ ਕਰਨ ਦਾ ਅਵਸਰ ਪ੍ਰਾਪਤ ਕੀਤਾ। ਕੁਮਾਰੀ ਨਿਧੀ ਰਾਣਾ (ਬੀ.ਏ.ਜੇ.ਐੱਸ.ਸੀ. ਸਮੈਸਟਰ ਛੇਵਾਂ) ਨੇ ਇੰਡੀਆ ਟੂਡੇ ਅਤੇ ਇੰਡੀਅਨ ਐਕਸਪ੍ਰੈਸ ਨਵੀਂ ਦਿੱਲੀ ਨਾਲ ਆਪਣੀ ਇੰਟਰਨਸ਼ਿਪ ਪੂਰੀ ਕੀਤੀ। ਇਸ ਇੰਟਰਨਸ਼ਿਪ ਦੌਰਾਨ ਕੁਮਾਰੀ ਨਿਧੀ ਦੀਆਂ ਖਿੱਚੀਆਂ ਗਈਆਂ ਤਸਵੀਰਾਂ ਨੂੰ ਇੰਡੀਅਨ ਐਕਸਪ੍ਰੈੱਸ ਦੇ ਪਹਿਲੇ ਸਫੇ ਤੇ ਲਗਾਇਆ ਗਿਆ। ਕੁਮਾਰੀ ਕਿਰਨਜੀਤ ਕੌਰ (ਬੀ.ਏ.ਜੇ.ਐੱਮ.ਸੀ ਸਮੈਸਟਰ ਛੇਵਾਂ) ਦੀ ਵਿਦਿਆਰਥਣ ਨੇ ਪ੍ਰਸਿੱਧ ਪਬਲਿਕ ਰਿਲੇਸ਼ਨ ਫਰਮ, ਕੋਰ ਪੀ.ਆਰ. ਚੰਡੀਗੜ ਨਾਲ ਆਪਣੀ ਇੰਟਰਨਸ਼ਿਪ ਪੂਰੀ ਕਰਦਿਆਂ ਸੀ.ਐੱਸ.ਆਰ ਦੀਆਂ ਗਤੀਵਿਧੀਆਂ ਵਿਚ ਹਿੱਸਾ ਲਿਆ ਅਤੇ ਫੇਸਬੁੱਕ ਪੋਸਟ ਦੇ ਰਾਹੀਂ ਆਨਲਾਈਨ ਪ੍ਰੋਮੋਸ਼ਨ ਵੀ ਕੀਤੇ। ਇਸ ਤੋਂ ਇਲਾਵਾ ਕੁਮਾਰੀ ਕਿਰਨਜੀਤ ਨੇ ਕੰਪਨੀ ਦੀ ਗਤੀਵਿਧੀ ਸੀ.ਐੱਸ.ਆਰ ਦੇ ਅੰਤਰਗਤ ਹੈਲਮੇਟਰਸ-ਹੈੱਲਮੈੱਟ ਆਨ ਹੈੱਡ, ਨਾਂ ਦੀ ਵੀਡੀਓ ਵੀ ਬਣਾਈ। ਵਰਣਨਯੋਗ ਹੈ ਕਿ ਜੇ.ਐੱਮ.ਸੀ. ਵਿਭਾਗ ਐਨ.ਡੀ.ਟੀ.ਵੀ. ਇੰਡੀਆ, ਜ਼ੀ ਨਿਊਜ਼ ਅਤੇ ਕਈ ਮਸ਼ਹੂਰ ਮੀਡੀਆ ਹਾਊਸਿਜ਼ ਨਾਲ ਇੰਟਰਨਸ਼ਿਪ ਸਫਲਤਾਪੂਰਵਕ ਸੰਪੰਨ ਕਰ ਚੁੱਕੀਆਂ ਹਨ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਵਿਦਿਆਰਥਣਾਂ ਦੀ ਇਸ ਮਹੱਤਵਪੂਰਨ ਪ੍ਰਾਪਤੀ ਲਈ ਸਰਾਹਨਾ ਕਰਦਿਆਂ ਕਿਹਾ ਕਿ ਇਹੋ ਜਿਹੇ ਮੌਕੇ ਵਿਦਿਆਰਥਣਾਂ ਨੂੰ ਮੀਡੀਆ ਦੇ ਖੇਤਰ ਵਿਚ ਉਹਨਾਂ ਦੇ ਪ੍ਰੋਫੈਸ਼ਨਲ ਵਿਕਾਸ ਲਈ ਮਹੱਤਵਪੂਰਨ ਸਾਬਤ ਹੋਣਗੇ। ਉਹਨਾਂ ਇਸ ਇੰਟਰਨਸ਼ਿਪ ਦੀ ਸਫਲਤਾ ਲਈ ਜ਼ਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਵਿਭਾਗ ਨੂੰ ਮੁਬਾਰਕਬਾਦ ਦਿੱਤੀ।

No comments: