BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇ.ਐਮ.ਵੀ.ਕਾਲਜੀਏਟ ਸਕੂਲ ਵਿਖੇ ਪੋਸਟਰ ਮੇਕਿੰਗ ਅਤੇ ਮਾਡਲ ਮੇਕਿੰਗ ਮੁਕਾਬਲਿਆਂ ਦਾ ਆਯੋਜਨ

ਜਲੰਧਰ 27 ਮਈ (ਜਸਵਿੰਦਰ ਆਜ਼ਾਦ)- ਕੇ.ਐਮ.ਵੀ.ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਦੇ ਇਨਵਾਇਰਮੈਂਟਲ ਸੱਟਡੀਜ਼ ਵਿਭਾਗ ਵੱਲੋਂ ਪੋਸਟਰ ਮੇਕਿੰਗ ਅਤੇ ਮਾਡਲ ਮੇਕਿੰਗ ਮੁਕਾਬਿਲਆਂ ਦਾ ਆਯੋਜਨਕੀਤਾ ਗਿਆ। ਨੌਜਵਾਨ ਪੀੜੀ ਨੂੰ ਵਾਤਾਵਰਣ ਨਾਲ ਸੰਬੰਧਿਤ ਅਹਿਮ ਵਿਸ਼ਿਆਂ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਆਯੋਜਿਤ ਇਹਨਾਂ ਮੁਕਾਬਲਿਆਂ ਵਿੱਚ 200 ਦੇ ਕਰੀਬ ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਓਜ਼ੋਨ ਪਰਤ, ਭੌਂ ਪ੍ਰਦੁਸ਼ਣ, ਹਰੀ ਕ੍ਰਾਂਤੀ ਦੇ ਪ੍ਰਭਾਵ, ਗਲੋਬਲ ਵਾਰਮਿੰਗ ਆਦਿ ਵਿਸ਼ਿਆਂ ਨਾਲ ਸੰਬੰਧਿਤ ਪੋਸਟਰ ਅਤੇ ਮਾਡਲ ਪੇਸ਼ ਕੀਤੇ। ਸ਼੍ਰੀਮਤੀ ਸਾਧਨਾ ਟੰਡਨ, ਮੁਖੀ, ਲਾਇਫ ਸਾਇੰਸਜ਼ ਵਿਭਾਗ ਅਤੇ ਸ਼੍ਰੀਮਤੀ ਵੀਨਾ ਦੀਪਕ ਇੰਚਾਰਜ ਕਾਲਜੀਏਟ ਸਕੂਲ ਅਤੇ ਮੁਖੀ, ਗਣਿਤ ਵਿਭਾਗ ਨੇ ਜੱਜ਼ਾਂ ਦੀ ਭੂਮਿਕਾ ਨਿਭਾਈ।

No comments: