BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲਾਇਨਜ਼ ਕਲੱਬ ਐਕਸ਼ਨ ਨੇ ਪਾਣੀ ਬਚਾਉਂ ਜੀਵਨ ਬਚਾਉਂ ਮੁਹਿੰਮ ਨੂੰ ਪਿੰਡਾ ਵਿੱਚ ਲਿਜਾਣਾ ਅਰੰਭਿਆਂ

(ਲਾਇਨਜ਼ ਕਲੱਬ ਐਕਸ਼ਨ ਨੇ ਪਾਣੀ ਬਚਾਉਂ ਜੀਵਨ ਬਚਾਉਂ ਵਿਸ਼ੇ 'ਤੇ ਪਿੰਡ ਚੱਕ ਲਾਦੀਆਂ ਵਿਖੇ ਸੈਮੀਨਾਰ ਕੀਤਾ)
 
ਹੁਸ਼ਿਆਰਪੁਰ 7 ਮਈ ( ਤਰਸੇਮ ਦੀਵਾਨਾ)- ਲਾਇਨਜ਼ ਕਲੱਬ ਹੁਸ਼ਿਆਰਪੁਰ ਐਕਸ਼ਨ ਨੇ ਪਾਣੀ ਦੇ ਘੱਟਦੇ ਲੈਵਲ ਦੀ ਚਿੰਤਾ ਦੇ ਚਲਦੇ ਪਾਣੀ ਬਚਾਉਂ ਜੀਵਨ ਬਚਾਉਂ ਮੁਹਿੰਮ ਵਿਸ਼ੇ 'ਤੇ ਇੱਕ ਸੈਮੀਨਾਰ ਦਾ ਅਯੋਜ਼ਨ ਸਰਕਾਰੀ ਹਾਈ ਸਕੂਲ ਪਿੰਡ ਚਕ ਲਾਦੀਆਂ ਹੁਸ਼ਿਆਰਪੁਰ ਵਿਖੇ ਕੀਤਾ।  ਇਸ ਮੌਕੇ ਪਧਾਨ ਲਾਇਨ ਹਰਜਿੰਦਰ ਸਿੰਘ ਰਾਜਾ ਨੇ ਕਿਹਾ ਜਲ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਉਨਾਂ ਕਿਹਾ ਜੇਕਰ ਅਸੀਂ ਜਲ ਬਚਾਉਣਾ ਹੈ ਤਾਂ ਪਿੰਡ ਪਿੰਡ ਸ਼ਹਿਰ ਸ਼ਹਿਰ ਜਲ ਸੰਬਧੀ ਜਾਗਰੂਕਤਾ ਦੀ ਸਖ਼ਤ ਲੋੜ ਹੈ ਸਾਨੂੰ ਸਭਨੂੰ ਘਰੇਲੂ ਪਾਣੀ ਦੀਆਂ ਟੈਂਕੀਆਂ ਨੂੰ ਫਲੋਟ ਬਾਲ ਅਤੇ ਅਲਾਰਮ ਲਾਣੇ ਚਾਹੀਦੇ ਹਨ। ਉਨਾਂ ਕਿਹਾ ਆਮ ਦੇਖਿਆ ਗਿਆ ਹੈ ਕਿ ਟੈਂਕੀਆਂ ਭਰਨ ਤੋਂ ਬਾਅਦ ਵੀ ਕਾਫੀ ਸਮਾਂ ਵਗੱਦੀਆਂ ਰਹਿੰਦੀਆਂ ਹਨ ਜੋ ਸਰਾਸਰ ਪਾਣੀ ਦੀ ਬਰਵਾਦੀ ਹੈ ਨਾਲ ਹੀ ਕਿਹਾ ਕਿ ਕਿਧਰੇ ਵੀ ਫਾਲਤੂ ਚਲਦੀ ਟੂਟੀ ਨੂੰ ਬੰਦ ਕਰਨਾ ਆਪਣਾ ਫਰਜ਼ ਸਮਝੋ। ਇਸਦੇ ਨਾਲ ਹੀ ਰਾਜਾ ਨੇ ਦੱਸਿਆਂ ਕਿ ਕਲੱਬ ਵਲੋਂ ਪਾਣੀ ਬਚਾਉਣ ਸੰਬਧੀ ਮੁਹਿੰਮ ਨੂੰ ਜੋਸ਼ ਨਾਲ ਅੱਗੇ ਵਧਾਇਆ ਜਾਵੇਗਾ।
ਜ਼ੋਨ ਚੈਅਰਮੈਨ ਲਾਇਨ ਭੁਪਿੰਦਰ ਸਿੰਘ ਗੱਗੀ ਨੇ ਪਾਣੀ ਦੇ ਘੱਟਦੇ ਲੇਵਲ ਤੇ ਚਿੰਤਾ ਪਗਾਉਂਦੇ ਹੋਏ ਅਤੇ ਪਾਣੀ ਦੀ ਜੀਵਨ ਵਿੱਚ ਮਹੱਹਤਾ ਵਾਰੇ ਦੱਸਦੇ ਕਿਹਾ ਪਾਣੀ ਇੱਕ ਅਨਮੋਲ ਪਦਾਰਥ ਹੈ ਸਾਨੂੰ ਇਸਦੀ ਕੀਮਤ ਸਮਝਣੀ ਚਾਹੀਦੀ ਹੈ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦ ਪੀਣ ਯੋਗ ਪਾਣੀ ਵੀ ਨਸੀਬ ਨਹੀਂ ਹੋਣਾ ਅਤੇ ਲੜਾਈਆਂ ਦਾ ਮੱਖ ਕਾਰਣ ਇੱਕ ਇੱਕ ਘੁੱਟ ਪਾਣੀ ਹੋਵੇਗਾ। ਗੱਗੀ ਨੇ ਕਿਹਾ ਆਰ.ੳ. ਤੋਂ ਇੱਕ ਲੀਟਰ ਪਾਣੀ ਲੈਣ ਲਈ ਅਸੀ ਕਿਤੇ ਜਿਆਦਾ ਪਾਣੀ ਬੇਕਾਰ ਨਾਲੀਆਂ ਵਿੱਚ ਬਹਾ ਦਿੰਦੇ ਹਾਂ ਜਦ ਕਿ ਉਸਦੀ ਸਹੀ ਵਰਤੋਂ ਨਾਲ ਕਈ ਕੰਮ ਕੀਤੇ ਜਾ ਸਕਦੇ ਹਨ। ਜਿਵੇਂ ਕਪੜੇ ਧੌਣ, ਭਾਂਡੇ ਧੌਣ ਪੋਚਾ ਲਾਉਣ ਇਥੋ ਤੱਕ ਕਿ ਪੋਦਿਆਂ ਨੂੰ ਪਾਇਆਂ ਜਾ ਸਕਦਾ ਹੈ।
ਡਾਇਰੇਕਟਰ ਲਾਇਨ ਰਮਨ ਵਰਮਾ ਨੇ ਕਿਹਾ ਕਿ ਫਰਸ਼ ਧੋਣ ਲਈ ਖੁਲੇ ਪਾਣੀ ਦੀ ਜਗਾ ਪੋਚੇ ਦੀ ਵਰਤੋ ਅਤੇ ਬਚੇ ਹੋਏ ਫਾਲਤੂ ਪਾਣੀ ਨੂੰ ਪੋਦਿਆਂ ਨੂੰ ਪਾਉ ਇਸਦੇ ਨਾਲ ਹੀ ਕਪੜੇ ਧੋਣ ਤੋਂ ਬਾਅਦ ਬਚੇ ਪਾਣੀ ਵਰਤੋ ਕਾਰ ਸਕੂਟਰ ਧੋਣ ਲਈ ਕਰੋ। ਸਮਾਜ ਸੇਵੀ ਦਲਵੀਰ ਸਿੰਘ ਬਿੱਲੂ ਨੇ ਪਾਣੀ ਦੀ ਸਰੀਰੀ ਲਈ ਫਾਇਦੇ ਦੱਸਦੇ ਹੇਏ ਕਿਹਾ ਕਿ ਪਾਣੀ ਦੀ ਵਧੇਰੇ ਮਾਤਰਾ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ। ਉਨਾਂ ਕਿਹਾ ਸਾਨੂੰ ਫਰਿਜ ਦਾ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਇਹ ਕਈ ਰੋਗਾਂ ਦਾ ਕਾਰਣ ਹੈ। ਇਸ ਮੌਕੇ ਜ਼ੋਨ ਚੈਅਰਮੈਨ ਲਾਇਨ ਭੁਪਿੰਦਰ ਸਿੰਘ ਗੱਗੀ, ਪਧਾਨ ਲਾਇਨ ਹਰਜਿੰਦਰ ਸਿੰਘ ਰਾਜਾ,  ਡਾਇਰੇਕਟਰ ਲਾਇਨ ਰਮਨ ਵਰਮਾ, ਹੈਡ ਮਾਸਟਰ ਹਰੀਸ਼ ਸ਼ਰਮਾ, ਇੰਦਰਜੀਤ ਸਿੰਘ, ਮਨਦੀਪ ਸਿੰਘ, ਸਚਿਨ ਕੁਮਾਰ, ਮੈਡਮ ਗੁਰਇੰਦਰਜੀਤ ਮੈਡਮ ਹਰਮੀਤ ਕੌਰ, ਮੈਡਮ ਜਤਿੰਦਰ ਕੌਰ, ਮੈਡਮ ਰਚਨਾ ਅਤੇ ਬੱਚੇ ਸ਼ਾਮਿਲ ਸਨ।

No comments: