BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ

ਜਲੰਧਰ 5 ਮਈ (ਜਸਵਿੰਦਰ ਆਜ਼ਾਦ)- ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਿੰਗਾਪੁਰ ਵਿਖੇ ਪੱਕੇ ਤੌਰ 'ਤੇ ਰਹਿ ਰਹੇ ਪ੍ਰਵਾਸੀ ਭਾਰਤੀ ਸ. ਅਮਰਦੀਪ ਸਿੰਘ ਦੁਆਰਾ ਲਿਖੀ ਗਈ ਪੁਸਤਕ 'ਲੋਸਟ ਹੈਰੀਟੇਜ ਦ ਸਿੱਖ ਲੀਗੇਸੀ ਇਨ ਪਾਕਿਸਤਾਨ' ਕਾਲਜ ਗਵਰਨਿੰਗ ਕੌਂਸਿਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਜੀ ਨੂੰ ਸ. ਅਮਰਦੀਪ ਸਿੰਘ ਦੇ ਸੰਬੰਧੀਆਂ ਦੁਆਰਾਂ ਭੇਂਟ ਕੀਤੀ ਗਈ। ਇਸ ਮੌਕੇ ਸਰਦਾਰਨੀ ਬਲਬੀਰ ਕੌਰ ਨੇ ਕਿਹਾ ਕਿ ਸ. ਅਮਰਦੀਪ ਸਿੰਘ ਨੇ 1947 ਦੀ ਭਾਰਤ ਵੰਡ ਸਮੇਂ ਪਾਕਿਸਤਾਨ ਵਿਖੇ ਰਹਿ ਗਈ ਪੰਜਾਬੀ ਸਭਿਆਚਾਰਕ ਤੇ ਸਿੱਖ ਵਿਰਾਸਤ ਸੰਬੰਧੀ ਇਹ ਇੱਕ ਮੁੱਲਵਾਨ ਦਸਤਾਵੇਜ਼ ਤਿਆਰ ਕੀਤਾ ਹੈ। 1947 ਦੀ ਵੰਡ ਦੇ ਦਰਦ ਨੂੰ ਸ. ਅਮਰਜੀਤ ਸਿੰਘ ਨੇ ਆਪਣੀ ਰੂਹ 'ਤੇ ਬੜੀ ਸ਼ਿੱਦਤ ਨਾਲ ਹੰਢਾਇਆ ਹੈ।ਪਿਛੇ ਰਹਿ ਗਈ ਸਿੱਖ ਵਿਰਾਸਤ ਨੂੰ ਵੇਖਣ ਅਤੇ ਪੁਸਤਕ ਰੂਪ ਵਿਚ ਸਾਂਭਣ ਦਾ ਕਾਰਜ ਉਹਨਾਂ 2014 ਵਿਚ ਸੰਪੂਰਨ ਕੀਤਾ। ਕਾਲਜ ਪ੍ਰਿਸੀਪਲ ਡਾ. ਗੁਰਪਿੰਦਰ ਸਿੰਘ ਸਮਰਾ  ਨੇ ਦੱਸਿਆ ਕਿ ਇਸ ਪੁਸਤਕ ਵਿਚ ਪਾਕਿਸਤਾਨ ਵਿਖੇ ਇਤਿਹਾਸਕ ਸਥਾਨਾਂ ਸੰਬੰਧੀ ਜਾਣਕਾਰੀ ਤਸਵੀਰਾਂ ਸਮੇਤ ਦਿੱਤੀ ਗਈ ਹੈ। ਜਿਨ੍ਹਾਂ ਵਿਚ ਇਤਿਹਾਸਕ ਗੁਰਦੁਆਰੇ, ਕਿਲੇ, ਇਤਿਹਾਸਕ ਹਥਿਆਰ, ਲੋਕ ਸਾਜ਼, ਪਹਿਰਾਵੇ, ਹਥਲਿਖਤਾਂ, ਮਸਜਿਦਾਂ ਆਦਿ ਸੰਬੰਧੀ ਜਾਣਕਾਰੀ ਵੀ ਸ਼ਾਮਲ ਹੈ। ਕੰਧਾਂ 'ਤੇ ਲੱਗੇ ਸ਼ਿਲਾਲੇਖ ਅਤੇ ਗੁਰਦੁਆਰਿਆਂ ਦੇ ਨਾਮ ਆਦਿ ਗੁਰਮੁਖੀ ਉੱਕਰੇ ਮਿਲਦੇ ਹਨ। ਸ. ਅਮਰਦੀਪ ਸਿੰਘ ਨੇ ਇਸ ਪੁਸਤਕ ਵਿਚ 1947 ਦੀ ਭਾਰਤ ਵੰਡ ਸਮੇਂ ਹੋਏ ਦੰਗੇ, ਕਤਲੋਗਾਰਤ, ਲੁਟ-ਖਸੁੱਟ ਆਦਿ ਸੰਬੰਧੀ ਜਾਣਕਾਰੀ ਦਿੰਦਿਆਂ ਤਸਵੀਰਾਂ ਸਹਿਤ ਸਿੱਖ ਕੁਰਬਾਨੀਆਂ ਦਾ ਵੇਰਵਾ ਵੀ ਦਿੱਤਾ ਹੈ। ਗੁਰਦੁਆਰਿਆਂ ਤੇ ਮਸਜਿਦਾਂ ਵਿਖੇ ਬਣੇ ਹੋਏ ਕੰਧ ਚਿੱਤਰ ਪੰਜਾਬੀ ਸਭਿਆਚਾਰ ਅਤੇ ਸਿੱਖ ਵਿਰਾਸਤ ਦੀ ਮੂੰਹ ਬੋਲਦੀ ਝਾਕੀ ਪ੍ਰਸਤੁਤ ਕਰਦੇ ਹਨ। ਇਸ ਪੁਸਤਕ ਨੂੰ ਵੇਖਿਆ ਹੀ ਪਤਾ ਲਗਦਾ ਹੈ ਕਿ ਇਸ ਪੁਸਤਕ ਨੂੰ ਲਿਖਣ ਲੱਗਿਆ ਸ. ਅਮਰਜੀਤ ਸਿੰਘ ਨੇ ਜਿਵੇਂ ਆਪਣੇ ਪਾਕਿਸਤਾਨ ਦੇ ਸਫ਼ਰ ਦੌਰਾਨ ਪਿਛੋਕੜ ਨੂੰ ਜੀਵਿਆ ਹੈ, ਤੇ ਨਾਲ ਹੀ ਇਸ ਵਿੱਛੜੀ ਵਿਰਾਸਤ 'ਤੇ ਹੰਝੂ ਵੀ ਵਹਾਏ ਹੋਣਗੇ। ਇਸ ਮੌਕੇ ਤੇ ਕਾਲਜ ਗਵਰਨਿੰਗ ਕੌਂਸਿਲ ਦੇ ਉਪ ਪ੍ਰਧਾਨ ਸਰਦਾਰ ਦੀਪਇੰਦਰ ਸਿੰਘ ਪੁਰੇਵਾਲ, ਸੈਕਟਰੀ ਸ. ਜਸਪਾਲ ਸਿੰਘ ਵੜੈਚ ਤੋਂ ਇਲਾਵਾ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।

No comments: