BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

"ਜੀਵਨ ਮੰਤਰਾ ਕੋਰਸ ਐਸ ਡੀ ਫੁੱਲਰਵਾਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਵਿਖੇ ਲਗਾਇਆ ਗਿਆ

ਜਲੰਧਰ 29 ਮਈ (ਜਸਵਿੰਦਰ ਆਜ਼ਾਦ)- ਯੋਗ ਵਿਗਿਆਨ ਸੰਸਥਾਨ ਦੇ ਸੰਸਥਾਪਕ ਡਾ. ਵਿਕਾਸ ਜੀ ਦੀ ਰਹਿਨੁਮਾਈ ਹੇਠ ਮਿਸ਼ਨ "ਮੇਕ ਏ ਫਿੱਟ ਇੰਡੀਆ" ਦੇ ਨਾਂ ਹੇਠ ਇੱਕ ਰੋਜ਼ਾ "ਜੀਵਨ ਮੰਤਰਾ ਕੋਰਸ: ਮਿਤੀ 29/05/2016 ਨੂੰ ਐਸ ਡੀ ਫੁੱਲਰਵਾਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ, ਜਲੰਧਰ ਵਿਖੇ ਲਗਾਇਆ ਗਿਆ। ਜਿਸ ਵਿੱਚ ਯੋਗ ਤੇ ਮੈਡੀਟੇਸ਼ਨ ਰਾਹੀਂ ਕਿਸ ਤਰ੍ਹਾਂ ਅੱਜ ਦੇ ਪ੍ਰਦੂਸ਼ਿਤ ਮਾਹੌਲ ਵਿੱਚ ਫਿੱਟ ਰਿਹਾ ਜਾ ਸਕਦਾ ਹੈ ਬਾਰੇ ਚਾਨਣਾ ਪਾਇਆ। ਜਿਵੇਂ ਕਿ ਸਾਰੇ ਜਾਣਦੇ ਹੀ ਨੇ ਕਿ ਮਾਨਸਿਕ ਸਿਹਤ ਤੇ ਸਰੀਰ ਦੋਵਾਂ ਦਾ ਫਿੱਟ ਰਹਿਣਾ ਬੇਹੱਦ ਜ਼ਰੂਰੀ ਹੈ। ਜੇਕਰ ਅਸੀਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੁੰਦੇ ਹਾਂ ਤਾਂ ਇਸ ਦਾ ਅਸਰ ਸਾਡੀ ਸਿਹਤ ਤੇ ਵੀ ਸਾਫ ਨਜ਼ਰ ਆਉਂਦਾ ਹੈ। ਇਸੇ ਤਰ੍ਹਾਂ ਜੇਕਰ ਅਸੀਂ ਸਰੀਰਕ ਤੌਰ ਤੇ ਫਿੱਟ ਨਹੀਂ ਤਾਂ ਇਸ ਦਾ ਅਸਰ ਮਨੁੱਖੀ ਮਨ ਤੇ ਮਾਨਸਿਕਤਾ ਦੋਵਾਂ ਤੇ ਪੈਂਦਾ ਹੈ।
ਇਸ ਡੇਢ ਘੰਟੇ ਦੀ ਜਾਗਰੂਕਤਾ ਵਰਕਸ਼ਾਪ ਵਿੱਚ ਡਾ. ਵਿਕਾਸ ਜੀ ਨੇ ਯੋਗ, ਪ੍ਰਾਣਾਯਾਮ ਤੇ ਮੈਡੀਟੇਸ਼ਨ ਦੀਆਂ ਵੱਖ  ਵੱਖ ਵਿਧਾਵਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਆਖਿਆ ਕਿ ਯੋਗ ਸਾਧਨਾ ਕਿਸੇ ਖਾਸ ਉਮਰ ਨਾਲ ਸਬੰਧਿਤ ਨਹੀਂ ਸਗੋਂ ਹਰ ਉਮਰ ਵਿੱਚ ਅਸੀਂ ਇਸਨੂੰ ਸਿੱਖ ਕੇ ਆਪਣੇ ਆਪ ਨੂੰ ਤੰਦਰੁਸਤ ਤੇ ਫਿੱਟ ਰੱਖ ਸਕਦੇ ਹਾਂ। ਕਿਉਂਕਿ ਅੱਜ ਦੇ ਪ੍ਰਦੂਸ਼ਿਤ ਮਾਹੌਲ ਵਿੱਚ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਹੀ ਸਭ ਤੋਂ ਵੱਡੀ ਚੁਣੌਤੀ ਹੈ। ਸੋ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਯੋਗ ਵਿਗਿਆਨ ਸੰਸਥਾਨ ਨਾਲ ਜੁੜ ਕੇ ਇਸ ਚੁਣੌਤੀ ਦਾ ਮੁਕਾਬਲਾ ਕਰਨ ਲਈ ਆਪਣੇ ਆਪ ਨੂੰ ਤਿਆਰ ਕਰੀਏ।
ਡਾ. ਵਿਕਾਸ, ਸੰਸਥਾਪਕ, ਯੋਗ ਵਿਗਿਆਨ ਸੰਸਥਾਨ ਨੇ ਦੱਸਿਆ ਕਿ ਇਹ ਸੰਸਥਾ 2006 ਤੋਂ ਵੱਖ ਵੱਖ ਕੋਰਸਾਂ ਰਾਹੀਂ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੀ ਹੈ। ਕੋਰਸ ਦੇ ਅੰਤ ਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਨੀਰਜ ਸੈਣੀ ਜੀ ਤੇ ਉਹਨਾਂ ਦੇ ਸਮੂਹ ਸਟਾਫ ਵੱਲੋਂ ਇਸ ਕੋਰਸ ਨੂੰ ਸਫਲ ਬਣਾਉਣ ਵਿੱਚ ਪਾਏ ਯੋਗਦਾਨ ਲਈ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। 
ਇਸ "ਜੀਵਨ ਮੰਤਰਾ ਕੋਰਸ" ਨੂੰ ਸਫਲ ਬਣਾਉਣ ਵਿੱਚ ਡਾ. ਬਰਿੰਦਰ ਕੁਮਾਰ ਮਜੀਠਾ, ਅਸ਼ੋਕ ਕੁਮਾਰ, ਪਵਿੱਤਰ ਸਿੰਘ ਤੋਂ ਇਲਾਵਾ ਉਘੇ ਸਮਾਜ ਸੇਵਕ, ਬਲਵੰਤ ਸਿੰਘ ਰੁਪਾਲ ਜੀ  ਨੇ ਅਹਿਮ ਭੂਮਿਕਾ ਨਿਭਾਈ। ਅੰਤ ਵਿੱਚ ਸਕੱਤਰ ਪਵਿੱਤਰ ਸਿੰਘ ਨੇ ਸੰਸਥਾ ਦੇ ਵੱਖ ਵੱਖ ਕੋਰਸਾਂ ਬਾਰੇ ਵੀ ਜਾਣਕਾਰੀ ਦਿੱਤੀ। ਕੁੱਲ ਮਿਲਾ ਕੇ ਇਹ ਈਵੈਂਟ ਆਪਣੀ ਛਾਪ ਛੱਡਣ ਵਿੱਚ ਪੂਰੀ ਤਰਾਂ ਕਾਮਯਾਬ ਰਿਹਾ।

No comments: