BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੇਅਰ ਸ਼ਿਵ ਸੂਦ ਨੇ ਵਾਰਡ ਨੰ: 50 ਦਾ ਦੌਰਾ ਕਰਕੇ ਮੁਸ਼ਕਿਲਾਂ ਸਬੰਧੀ ਲਈ ਜਾਣਕਾਰੀ

ਵਾਰਡ ਨੰ: 50 ਨੂੰ ਜਲਦ ਹੀ ਮਿਲੇਗਾ ਨਵਾਂ ਟਿਊਬਵੈਲ- ਸ਼ਿਵ ਸੂਦ
ਹੁਸ਼ਿਆਰਪੁਰ 27 ਮਈ (ਤਰਸੇਮ ਦੀਵਾਨਾ)-
ਨਗਰ ਨਿਗਮ ਦੇ ਚੱਲ ਰਹੇ ਵਿਕਾਸ ਕਾਰਜਾਂ ਅਤੇ ਵੱਖ-ਵੱਖ ਵਾਰਡਾਂ ਦੀਆਂ ਮੁਸ਼ਕਲਾਂ ਸਬੰਧੀ ਜਾਣਕਾਰੀ ਲੈਣ ਲਈ ਮੇਅਰ ਸ਼ਿਵ ਸੂਦ ਵੱਲੋਂ ਹਰ ਰੋਜ ਸਵੇਰੇ ਇਕ ਵਾਰਡ ਦਾ ਦੌਰਾ ਕਰਨ ਦੀ ਮੁਹਿੰਮ ਤਹਿਤ ਉਹਨਾਂ ਨੇ ਵਾਰਡ ਨੰ: 50 ਦੇ ਕੌਂਸਲਰ ਸੁਰੇਖਾ ਬਜਾਤਾ ਦੇ ਨਾਲ ਉਹਨਾਂ ਦੇ ਵਾਰਡ ਦਾ ਦੌਰਾ ਕਰਕੇ ਵਾਰਡ ਦੀਆਂ ਮੁਸ਼ਕਿਲਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਕੌਂਸਲਰ ਰਮੇਸ਼ ਕੁਮਾਰ ਠਾਕੁਰ, ਅਸ਼ੋਕ ਕੁਮਾਰ, ਵਿਨੋਦ ਪਰਮਾਰ ਅਤੇ ਲੱਕੀ ਸੁਆਮੀ ਵੀ ਇਸ ਮੌਕੇ ਤੇ ਉਹਨਾਂ ਦੇ ਨਾਲ ਸਨ ਮੇਅਰ ਸ਼ਿਵ ਸੂਦ ਨੇ  ਵਾਰਡ ਨੰ: 50 ਦੇ ਮੁਹੱਲਾ ਨੀਲ ਕੰਠ, ਨਈ ਅਬਾਦੀ ਨਲੋਇਆ ਅਤੇ ਬੰਜਰ ਬਾਗ ਵਿਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਮੁਹੱਲਾ ਵਾਸੀਆਂ ਅਤੇੇ ਕੌਂਸਲਰ ਸੁਰੇਖਾ ਬਰਜਾਤਾ ਨੇ ਇਸ ਮੌਕੇ ਤੇ ਪਾਣੀ ਦੀ ਸਪਲਾਈ ਠੀਕ ਕਰਨ ਸਬੰਧੀ ਬੇਨਤੀ ਕੀਤੀ ਜਿਸ ਤੇ ਮੇਅਰ ਸ਼ਿਵ ਸੂਦ ਨੇ ਮੌਕੇ ਤੇ ਹੀ ਫੋਨ ਰਾਹੀਂ ਸਬੰਧਤ ਅਧਿਕਾਰੀਆਂ ਨੂੰ ਪਾਣੀ ਦੀ ਸਪਲਾਈ ਠੀਕ ਕਰਨ ਲਈ ਕਿਹਾ ਉਹਨਾਂ ਦੱਸਿਆ ਕਿ ਵਾਰਡ ਨੰ: 50 ਵਿਚ ਪੀਣ ਵਾਲੇ ਪਾਣੀ ਦਾ ਇੱਕ ਹੋਰ ਨਵਾਂ ਟਿਊਬਵੈਲ ਜਲਦੀ ਹੀ ਲਗਾਇਆ ਜਾ ਰਿਹਾ ਹੈ ਸ਼ਿਵ ਰਾਮ, ਬ੍ਰਿਜ ਲਾਲ, ਅਵਤਾਰ, ਮੋਹਨ ਲਾਲ, ਜੀਤ ਸਿੰਘ, ਬਲਦੇਵ ਅਤੇ ਮੁਹੱਲਾ ਨਿਵਾਸੀ ਇਸ ਮੌਕੇ ਤੇ ਹਾਜਰ ਸਨ

No comments: