BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡੀ.ਏ.ਵੀ. ਕਾਲਜ ਫਗਵਾੜਾ ਵਿਖੇ ਨਵੇਂ ਵਿਦਿਆਰਥੀਆਂ ਦੇ ਲਈ ਵਿਅਕਤੀਤਵ ਦੇ ਵਿਕਾਸ ਤੇ ਐਕਸਟੈਂਸ਼ਨ ਲੈਕਚਰ ਕਰਵਾਇਆ

ਜਲੰਧਰ 4 ਮਈ (ਜਸਵਿੰਦਰ ਆਜ਼ਾਦ)- ਮੋਹਨ ਲਾਲ ਉਪੱਲ ਡੀ. ਏ. ਵੀ. ਕਾਲਜ, ਫ਼ਗਵਾੜਾ ਵਿਖੇ ਨਵੇਂ ਵਿਦਿਆਰਥੀਆਂ ਲਈ 02.05.2016 ਤੋਂ 10.05.2016 ਤੱਕ ਬੇਸਿਕ ਕੰਪਿਊਟਰ, ਸਪੋਕਨ ਇੰਗਲਿਸ਼ ਅਤੇ ਵਿਅਕਤੀਤਵ ਵਿਕਾਸ ਤੇ ਮੁਫ਼ਤ ਕਲਾਸਾਂ ਲਗਾਈਆਂ ਜਾ ਰਹੀਆਂ ਹਨ ।4 ਮਈ 2016 ਨੂੰੰ ਸ੍ਰੀ ਮਤੀ ਸਵਾਤੀ ਬੱਗਾ ਨੇ ਐਕਸਟੈਂਸ਼ਨ ਲੈਕਚਰ ਪ੍ਰਸਤੁਤ ਕੀਤਾ । ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਅੰਦਰ ਪ੍ਰਤਿਭਾ ਨੂੰ ਬਾਹਰ ਕੱਢਣਾ ਅਤੇ ਉਹਨਾਂ ਵਿੱਚ ਮੌਲਿਕਤਾ ਪੈਦਾ ਕਰਨਾ ਸੀ । ਉਹਨਾਂ ਨੇ ਵਿਦਿਆਰਥੀਆਂ ਨੂੰ  ਦੱਸਿਆ ਕਿ ਸਾਨੂੰ ਆਪਣੇ ਬਹੁ-ਪੱਖੀ ਵਿਕਾਸ ਦੇ ਲਈ ਹਮੇਸ਼ਾ ਚੇਤਨ ਰਹਿਣਾ ਚਾਹੀਦਾ ਹੈ । ਜਿਵੇਂ ਕਿ ਪਹਿਰਾਵਾ, ਰਹਿਣ-ਸਹਿਣ, ਗੱਲਬਾਤ ਕਰਨ ਦਾ ਢੰਗ ਤਰੀਕਾ, ਆਪਣੇ ਵਿਚਾਰਾਂ ਨੂੰ ਦੂਸਰਿਆਂ ਦੇ ਨਾਲ ਕਿਸ ਤਰ੍ਹਾਂ ਸਾਂਝੇ ਕਰਨਾ ਅਤੇ ਦੂਸਰਿਆਂ ਦੇ ਵਿਚਾਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੁਣਨਾ ਇਹਨਾਂ ਸਾਰਿਆਂ ਵਿਸ਼ਿਆਂ  ਤੇ ਆਪਣਾ ਪੱਖ ਰੱਖਿਆ ।ਕਿਸ ਤਰ੍ਹਾਂ ਆਪਣੇ ਆਪ ਨੂੰ ਆਤਮ-ਵਿਸ਼ਵਾਸ਼ ਨਾਲ ਪ੍ਰਸਤੁਤ ਕਰਨਾ ਅਤੇ ਆਪਣੀਆਂ ਇਛਾਈਆਂ/ਚੰਗਿਆਈਆਂ ਨੂੰ ਵਿਅਕਤ ਕਰਨਾ । ਹੰਸੀ ਮਜ਼ਾਕ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਸੁਨਹਿਰੀ ਬਣਾ ਸਕਦੇ ਹਾਂ । ਆਪਣੇ ਸਰੀਰ ਨੂੰ ਸਹਿਤਮੰਦ ਰੱਖਣ ਲਈ ਯੋਗਾਂ ਨੂੰ ਅਪਣਾਉਣਾ ਚਾਹੀਦਾ ਹੈ ।ਇਸ ਮੌਕੇ ਤੇ ਕਾਲਜ ਦੇ ਕਾਰਜਕਰਨੀ ਪ੍ਰਿੰ: ਡਾ: ਸੁਮਨ ਟੰਡਨ ਨੇ ਆਏ ਹੋਏ ਮਹਿਮਾਨ ਜੀ ਦਾ ਸਵਾਗਤ ਕੀਤਾ ਅਤੇ ਸਨਮਾਨਿਤ ਚਿੰਨ੍ਹ ਦਿੱਤਾ । ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਵਿਅਕਤੀਤਵ ਦੇ ਬਹੁ-ਪੱਖੀ ਵਿਕਾਸ ਲਈ ਆਤਮ-ਵਿਸ਼ਵਾਸ਼ ਹੋਣਾ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਹੀ ਅਸੀਂ ਆਪਣੇ ਜੀਵਨ ਵਿੱਚ ਅੱਗੇ ਵੱਧ ਸਕਦੇ ਹਾਂ ਅਤੇ ਆਪਣੇ ਭਵਿੱਖ ਨੂੰ ਸਫ਼ਲ ਬਣਾ ਸਕਦੇ ਹਾਂ ।ਇਸ ਮੌਕੇ ਤੇ ਕਾਲਜ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਮੈਂਬਰ ਮੌਜੂਦ ਸਨ ।

No comments: