BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨੰਬਰਦਾਰ ਦਰਸ਼ਨ ਲਾਲ ਮਦਾਰਾ ਦਾ ਸਵਰਗਵਾਸ

ਪਿੰਡ ਮਦਾਰਾ ਦੇ ਸ਼ਮਸਾਨਘਾਟ ਵਿੱਚ ਹੋਈ, ਅੰਤਿਮ ਰਸਮ
 
ਨੰਬਰਦਾਰ ਦਰਸ਼ਨ ਲਾਲ ਦੀ ਤਸਵੀਰ
ਜੰਡੂ ਸਿੰਘਾ/ਪਤਾਰਾ 17 ਮਈ (ਅਮਰਜੀਤ ਸਿੰਘ ਜੀਤ)- ਪਿੰਡ ਮਦਾਰਾ ਜਲੰਧਰ ਦੇ ਜਸਵੰਤ ਸਿੰਘ ਏ.ਐਸ.ਆਈ, ਭਜਨ ਸਿੰਘ ਏ.ਐਸ.ਆਈ, ਕੁਲਵਿੰਦਰ ਸਿੰਘ ਪੀ.ਟੀ (ਨਿਊਜੀਲੈਂਡ) ਦੇ ਸਤਿਕਾਰਯੋਗ ਪਿਤਾ ਨੰਬਰਦਾਰ ਸ਼੍ਰੀ ਦਰਸ਼ਨ ਲਾਲ (ਰਿੰਟਾਇੰਡ ਪੰਜਾਬ ਪੁਲਿਸ ਅਫਸਰ) ਦਾ ਅੱਜ ਸਵੇਰੇ ਅਚਾਨਕ ਦਿਲ ਦਾ ਦੋਰਾ ਪੈਣ ਕਰਕੇ ਸਵਰਗਵਾਸ ਹੋ ਗਿਆ। ਜਿਨਾਂ ਦਾ ਅੰਤਿਮ ਸੰਸਕਾਰ ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿੱਖੇ ਪੂਰਨ ਗੁਰ ਮਰਿਆਦਾ ਅਨੁਸਾਰ ਕਰ ਦਿਤਾ ਗਿਆ। ਇਸ ਮੋਕੇ ਤੇ ਸ਼੍ਰੀ ਦਰਸ਼ਨ ਲਾਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸਮੂਹ ਗਾ੍ਰਮ ਪੰਚਾਇਤ ਪਿੰਡ ਮਦਾਰਾ, ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਪੰਜਾਬ ਪੁਲਿਸ ਦੇ ਕਈ ਉੱਚ ਅਫਸਰ ਸਹਿਬਾਨ ਪੁੱਜੇ। ਨੰਬਰਦਾਰ ਦਰਸ਼ਨ ਲਾਲ ਬਾਰੇ ਜਾਣਕਾਰੀ ਦਿੰਦੇ ਉਨਾਂ ਦੇ ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਉਨਾਂ ਦਾ ਜਨਮ 27 ਮਾਰਚ 1934 ਵਿੱਚ ਪਿੰਡ ਮਦਾਰਾ ਵਿਖੇ ਹੋਇਆ। ਪੰਜਾਬ ਪੁਲਿਸ ਵਿੱਚ ਉਨਾਂ ਨੇ 36 ਸਾਲ ਸੇਵਾ ਕਰਨ ਉਪਰੰਤ ਰਿਟਾਇੰਡ ਹੋਏ, ਜੋ ਕਿ ਪਿੰਡ ਮਦਾਰਾ ਦੇ ਪਹਿਲੇ ਪੁਲਿਸ ਅਫਸਰ ਬਣੇ। ਰਿਟਾਇੰਡਮੈਂਟ ਤੋਂ ਬਾਅਦ ਉਨਾਂ ਨੇ ਬਤੋਰ ਨੰਬਰਦਾਰੀ, ਮੈਂਬਰ ਪੰਚਾਇਤ, ਸੱਚੇ ਸੇਵਾਦਾਰ ਵੱਜੋਂ ਉਨਾਂ ਨੇ ਪਿੰਡ ਮਦਾਰਾ ਅਤੇ ਇਲਾਕੇ ਦੀ ਸੇਵਾ ਕੀਤੀ। ਪਿੰਡ ਦੇ ਪਤਵੰਤੇ ਸੱਜਣਾਂ ਨੇ ਦਸਿਆ ਕਿ ਨੰਬਰਦਾਰ ਦਰਸ਼ਨ ਲਾਲ ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਸਨ। ਜਿਨਾਂ ਨੇ ਪਿੰਡ ਦੀ ਬੇਹਤਰੀ ਲਈ ਆਪਣੇ ਅਸਲ ਰਸੂਕ ਨਾਲ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਯੋਗਦਾਨ ਪਾਇਆ। ਅੱਜ ਨੰਬਰਦਾਰ ਦਰਸ਼ਨ ਲਾਲ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਵਾਸਤੇ ਸ਼ਿਵ ਰਾਮ ਕਲੇਰ ਐਮ.ਐਲ.ਏ, ਐਮ.ਐਲ.ਏ ਸਰਵਣ ਸਿੰਘ ਫਿਲੋਰ, ਸੀਪੀਐਸ ਪਵਨ ਕੁਮਾਰ ਟੀਨੂੰ, ਜੋਗਿੰਦਰ ਨਾਥ ਸਾਬਕਾ ਐਮ.ਐਲ.ਏ, ਸਾਬਕਾ ਸਰਪੰਚ ਰੇਸ਼ਮ ਸਿੰਘ, ਗੁਰਪ੍ਰੀਤ ਸਿੰਘ ਰੋਮੀ, ਮੋਜੂਦਾ ਸਰੰਪਚ ਹਰੀ ਚੰਦ, ਪ੍ਰਿੰਥੀਪਾਲ ਸਿੰਘ ਰਿਟਾਇੰਡ ਐਸ.ਪੀ, ਮਲਕੀਤ ਸਿੰਘ ਡੀ.ਐਸ.ਪੀ ਰਿਟਾਇੰਡ, ਮਨੋਹਰ ਲਾਲ ਡੀ.ਐਸ.ਪੀ, ਜੋਗਦਿੰਰ ਸਿੰਘ ਗਿੰਦੀ, ਦਲਵੀਰ ਸਿੰਘ ਐਡਵੋਕੇਟ, ਅਵਤਾਰ ਸਿੰਘ, ਬਸੀਰ ਮਸੀਹ ਪੰਚ, ਇੰਦਰਜੀਤ ਸਿੰਘ ਹੈਂਡ ਗੰਥੀ, ਜੈ ਰਾਮ ਕਲੇਰ ਪੰਚ, ਨਵਨੀਤ ਕਟਾਰੀਆ ਨਿਊਜੀਲੈਂਡ, ਚਰਨ ਦਾਸ, ਰਜਿੰਦਰ ਕੁਮਾਰ, ਰਾਕੇਸ਼ ਕੋਲ (ਬੀ.ਐਸ.ਐਨ.ਐਲ), ਰਣਜੀਤ ਬੰਗੜ, ਸਾਧੂ ਰਾਮ, ਬਖਸੀਸ਼ ਸਿੰਘ ਪਤਾਰਾ, ਨੰਬਰਦਾਰ ਜੀਵਨ ਸਿੰਘ, ਲਸ਼ਮਣ ਦਾਸ, ਯੂਨਿਸ ਮਸੀਹ, ਬਲਦੇਵ ਸਿੰਘ, ਰਾਜ ਰਾਣੀ ਪੰਚ, ਧੰਨਾ ਰਾਮ, ਦੇਵ ਰਾਜ, ਗੁਰਨਾਮ ਸਿੰਘ ਨਿਊਜੀਲੈਂਡ, ਸੋਡੀ ਲਾਲ ਯੂ.ਕੇ, ਸੂਬੇਦਾਰ ਗੁਰਬਚਨ ਸਿੰਘ, ਮਹਿੰਦਰ ਸਿੰਘ ਕਟਾਰੀਆ, ਰੂਪ ਲਾਲ ਕੋਟਕਲਾ, ਅਮਰਜੀਤ ਪੰਚ, ਅਮਿਤ ਭਟੋਆ, ਸੰਨੀ ਭਟੋਆ, ਬਲਵਿੰਦਰ ਫੀਰੀ, ਸਰਪੰਚ ਰਣਜੀਤ ਮੱਲੀ, ਚਰਨਜੀਤ ਜੋਗੀ, ਕਾਂਸ਼ੀ ਰਾਮ ਕਲੇਰ, ਕਮਲਜੀਤ ਕੰਬੀ, ਸ਼ਾਮ ਲਾਲ ਕਟਾਰੀਆ, ਕੁਲਦੀਪ ਸਿੰਘ ਫਗਵਾੜਾ, ਕਰਮ ਚੰਦ, ਸਾਹਿਲ, ਹਰਜੋਤ, ਸਵਿਤਾ, ਸ਼ਾਲੂ, ਨੇ ਸਮੂਹ ਕਟਾਰੀਆਂ ਪਰਿਵਾਰ ਨਾਲ ਗਹਿੱਰੇ ਦੁੱਖ ਦਾ ਪ੍ਰਗਟਾਵਾ ਕੀਤਾ। 

No comments: