BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਿਊਜ਼ੀਲੈਂਡ ਆਉਣ ਲਈ ਭਾਰਤੀ ਵਿਦਿਆਰਥੀਆਂ ਦੀਆਂ 50% ਦੇ ਕਰੀਬ ਵੀਜ਼ਾਂ ਅਰਜ਼ੀਆਂ ਅਸਵੀਕਾਰ ਧੋਖਾ-ਧੜੀ ਦੇ ਦੁਰਪ੍ਰਭਾਵ ਨਜ਼ਰ ਆਉਣੇ ਸ਼ੁਰੂ

20887 ਵਿੱਚੋਂ 10863 ਅਰਜ਼ੀਆਂ ਨਾਮੰਜੂਰ
ਆਕਲੈਂਡ-16 ਮਈ (ਹਰਜਿੰਦਰ ਸਿੰਘ ਬਸਿਆਲਾ)-
ਪਿਛਲੇ 10 ਮਹੀਨਿਆਂ ਦੇ ਵਿਚ ਭਾਰਤੀ ਵਿਦਿਆਰਥੀਆਂ ਦੀਆਂ ਵੀਜ਼ਾਂ ਅਰਜ਼ੀਆਂ ਨੂੰ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਦਰੁਸਤ ਨਾ ਪਾਣੇ ਜਾਣ ਕਰਕੇ ਨਾ ਮੰਜ਼ੂਰ ਕੀਤਾ ਜਾ ਰਿਹਾ ਹੈ। ਸਥਾਨਕ ਖਬਰਾਂ ਮੁਤਾਬਿਕ ਲਗਪਗ 50% ਅਰਜ਼ੀਆਂ ਅਸਵੀਕਾਰ ਹੋ ਰਹੀਆਂ ਹਨ ਅਤੇ ਵੀਜ਼ਾ ਦੇਣ ਤੋਂ ਨਾਂਹ ਕੀਤੀ ਜਾ ਰਹੀ ਹੈ। ਪ੍ਰਾਪਤ ਅੰਕੜਿਆਂ ਅਨੁਸਾਰ 20887 ਅਰਜ਼ੀਆਂ ਦੇ ਵਿੱਚੋਂ 10863 ਅਰਜ਼ੀਆਂ ਨਾ ਮੰਜੂਰ ਹੋ ਕੇ ਰਹਿ ਗਈਆਂ ਹਨ। ਇਨਾਂ ਵਿਚੋਂ 9190 ਅਰਜ਼ੀਆਂ ਬਿਨਾਂ ਲਾਇਸੰਸ ਧਾਰਕ ਏਜੰਟਾਂ, ਵਿਦਿਆਰਥੀ ਏਜੰਟਾਂ ਅਤੇ ਲਾਇਸੰਸ ਦੀ ਛੋਟ ਪ੍ਰਾਪਤ ਵਕੀਲਾਂ ਵੱਲੋਂ ਦਾਇਰ ਕੀਤੀਆਂ ਗਈਆਂ ਸਨ। ਜਾਅਲੀ ਏਜੰਟਾਂ ਨੇ ਪੰਜਾਬ ਅਤੇ ਹੈਦਰਾਬਾਦ ਦੇ ਵਿਚ  ਪੂਰਾ ਜਾਲ ਵਿਛਾਇਆ ਹੋਇਆ ਹੈ। ਨਕਲੀ ਈਮੇਲ, ਫੋਨ ਨੰਬਰ ਅਤੇ ਇਮੀਗ੍ਰੇਸ਼ਨ ਦੇ ਫੋਨ ਕਾਲ ਦਾ ਜਵਾਬ ਦੇਣ ਦੇ ਲਈ 1000 ਡਾਲਰ ਤੱਕ ਪੈਸਾ ਵਸੂਲਿਆ ਜਾ ਰਿਹਾ ਹੈ। ਪੰਜਾਬ ਦੀਆਂ ਅਖਬਾਰਾਂ ਦੇ ਵਿਚ ਲੱਗੇ ਇਸ਼ਤਿਹਾਰ ਵੀ ਇਮੀਗ੍ਰੇਸ਼ਨ ਦੇ ਧਿਆਨ ਵਿਚ ਹਨ ਜਿਹੜੇ ਕਹਿੰਦੇ ਹਨ ਕਿ ਜੇਕਰ ਤੁਹਾਡੇ ਕੋਲ ਫੰਡ ਵੀ ਨਹੀਂ ਹਨ ਤਾਂ ਵੀ ਉਹ ਤੁਹਾਡੀ ਸਹਾਇਤਾ ਕਰ ਸਕਦੇ ਹਨ। ਪਿਛਲੇ ਦੇ ਸਾਲਾਂ ਦੇ ਵਿਚ ਇਮੀਗ੍ਰੇਸ਼ਨ ਨੇ 265 ਸਿਖਿਆ ਏਜੰਟ ਜੱਗ ਜਾਹਿਰ ਕੀਤੇ ਸਨ ਜਿਹੜੇ ਕਿ ਨਕਲੀ ਕਾਗਜ਼ਾਤ ਤਿਆਰ ਕਰਕੇ ਧੋਖਾ-ਧੜੀ ਕਰਦੇ ਸਨ। ਸੰਨ 2010 ਤੋਂ ਬਾਅਦ 1248 ਭਾਰਤੀ ਵਿਦਿਆਰਥੀ ਜਾਂ ਤਾਂ ਵਾਪਿਸ ਭੇਜ ਦਿੱਤੇ ਗਏ ਹਨ ਜਾਂ ਫਿਰ ਉਹ ਆਪਣੇ ਆਪ ਹੀ ਵਾਪਿਸ ਭਾਰਤ ਪਰਤ ਗਏ ਹਨ।  ਅਪ੍ਰੈਲ ਮਹੀਨੇ ਹੀ 74 ਵਾਪਿਸ ਗਏ ਹਨ।

No comments: