BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਿਊਜ਼ੀਲੈਂਡ ਪੁਲਿਸ ਨੇ ਵਾਹਨ ਚਾਲਕਾਂ ਨੂੰ ਕੀਤੀ ਅਪੀਲ 'ਨਾ ਦਿਓ ਪੈਸੇ ਵਿੰਡਸਕਰੀਨ ਵਾਸ਼ਰਾਂ ਨੂੰ'

ਗ੍ਰੀਨ ਲੇਨ ਵਿੱਚ ਇਕ ਕਾਰ ਚਾਲਕ ਦੇ ਸਿਰ ਵਿਚ ਮਾਰਿਆ ਬ੍ਰੱਸ਼
ਆਕਲੈਂਡ 5 ਮਈ (ਹਰਜਿੰਦਰ ਸਿੰਘ ਬਸਿਆਲਾ)-
ਨਿਊਜ਼ੀਲੈਂਡ ਪੁਲਿਸ ਨੇ ਸਾਰੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਟ੍ਰੈਫਿਕ ਲਾਈਟਾਂ ਉਤੇ ਕਾਰਾਂ ਦੇ ਸ਼ੀਸ਼ੇ ਸਾਫ ਕਰਨ ਵਾਲੇ ਕਿਸੇ ਵੀ ਵਿਅਕਤੀ (ਵਿੰਡਸਕਰੀਨ ਵਾਸ਼ਰ) ਨੂੰ ਪੈਸੇ ਨਾ ਦਿਓ। ਇਹ ਕੰਮ ਗੈਰ ਕਾਨੂੰਨੀ ਪਹਿਲਾਂ ਹੀ ਘੋਸ਼ਿਤ ਹੋ ਚੁੱਕਾ ਹੈ ਪਰ ਨੌਜਵਾਨ ਮੁੰਡੇ-ਕੁੜੀਆਂ ਹਟਦੇ ਨਹੀਂ। ਪਿਛਲੀ ਰਾਤ ਗ੍ਰੀਨ ਲੇਨ ਵੈਸਟ ਵਿਖੇ ਇਕ ਵਾਹਨ ਚਾਲਕ ਨੇ ਕਾਰ ਦੇ ਸ਼ੀਸ਼ੇ ਸਾਫ ਕਰਨ ਤੋਂ ਰੋਕਿਆ ਪਰ ਉਹ ਜਦੋਂ ਨਾ ਹਟਿਆ ਤਾਂ ਕਾਰ ਚਾਲਕ ਬਾਹਰ ਨਿਕਲ ਪਿਆ, ਜਿਸ ਦੌਰਾਨ ਹੋਈ ਤਕਰਾਰ ਦੇ ਵਿਚ ਸ਼ੀਸ਼ੇ ਸਾਫ ਕਰਨ ਵਾਲੇ ਵਿਅਕਤੀ ਨੇ ਇਸ ਕਾਰ ਚਾਲਕ ਦੇ ਸਿਰ ਉਤੇ ਬ੍ਰਸ਼ ਮਾਰ ਦਿੱਤਾ। ਪੁਲਿਸ ਮੌਕੇ 'ਤੇ ਪੁੱਜੀ ਪਰ ਉਹ ਫਰਾਰ ਹੋ ਗਿਆ। ਥੋੜੀ ਦੇਰ ਬਾਅਦ ਪੁਲਿਸ ਨੇ ਇਕ ਨੂੰ ਕਾਬੂ ਕਰਨ ਦਾ ਵੀ ਦਾਅਵਾ ਕੀਤਾ ਹੈ।

No comments: