BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਿਊਜ਼ੀਲੈਂਡ ਦੇ ਵਿਚ ਬੰਗਾ ਨੇੜਲੇ ਇਕ ਪਿੰਡ ਦੇ ਪੰਜਾਬੀ ਮੁੰਡੇ ਦੀ ਲਾਸ਼ ਮਿਲੀ

ਆਕਲੈਂਡ-7 ਮਈ (ਹਰਜਿੰਦਰ ਸਿੰਘ ਬਸਿਆਲਾ)-ਅੱਜ ਸਵੇਰੇ ਆਕਲੈਂਡ ਦੇ ਸ਼ਹਿਰ ਪਾਪਾਟੋਏਟੋਏ ਜਿੱਥੇ ਕਿ ਪੰਜਾਬੀਆਂ ਦੀ ਸੰਘਣੀ ਵਸੋਂ ਹੈ, ਦੇ ਸ਼ਰਲੀ ਰੋਡ ਸਥਿਤ ਇਕ ਪ੍ਰਾਪਰਟੀ ਵਿਚੋਂ ਇਕ ਪੰਜਾਬੀ ਮੁੰਡੇ ਦੀ ਲਾਸ਼ ਪ੍ਰਾਪਤ ਹੋਈ ਹੈ। ਇਹ ਇਹੀ ਮੁੰਡਾ ਸੀ ਜਿਸ ਨੂੰ ਪਿਛਲੀ ਰਾਤ ਪੁਲਿਸ ਰਸਤਾ ਭੁੱਲ ਜਾਣ ਕਰਕੇ ਉਸਦੇ ਰਿਹਾਇਸ਼ੀ ਮਕਾਨ ਦੇ ਵਿਚ ਛੱਡ ਕੇ ਗਈ ਸੀ। ਨਿਊਜ਼ੀਲੈਂਡ ਪੁਲਿਸ ਨੂੰ ਭਾਵੇਂ ਰਾਤ ਨੂੰ ਇਸ ਲੜਕੇ ਦੇ ਘਰ ਵਿਚ ਨਾ ਹੋਣ ਕਰਕੇ ਦੱਸ ਦਿੱਤਾ ਗਿਆ ਸੀ, ਪਰ ਪੁਲਿਸ ਨੇ ਸਵੇਰੇ ਪੁੱਜ ਕੇ ਛਾਣ-ਬੀਣ ਕੀਤੀ ਸੀ। ਇਸ ਨੌਜਵਾਨ ਦੀ ਪਹਿਚਾਣ ਅਤੇ ਤਸਵੀਰ ਨੂੰ ਅਜੇ ਗੁਪਤ ਰੱਖਿਆ ਜਾ ਰਿਹਾ ਹੈ ਤਾਂ ਕਿ ਇੰਡੀਆ ਰਹਿੰਦੇ ਪਰਿਵਾਰ ਨੂੰ ਰਸਮੀ ਤੌਰ 'ਤੇ ਸਾਰੀ ਪੜਤਾਲ ਬਾਅਦ ਦੱਸਿਆ ਜਾ ਸਕੇ। ਇਸ ਨੌਜਵਾਨ ਦੇ ਮ੍ਰਿਤਕ ਸਰੀਰ ਦਾ ਕੱਲ ਪੋਸਟ ਮਾਰਟਮ ਕੀਤਾ ਜਾਵੇਗਾ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ। ਪੁਲਿਸ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਇਸ ਘਟਨਾ ਬਾਰੇ ਪਹਿਲਾਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਕੇ ਹੀ ਕਿਸੀ ਨੂੰ ਦੱਸਿਆ ਜਾਵੇਗਾ। ਇਸ ਲੜਕੇ ਨੂੰ ਆਏ ਹੋਏ ਨੂੰ ਵੀ ਅਤੇ ਸਾਲ ਤੋਂ ਘੱਟ ਸਮਾਂ ਹੀ ਹੋਇਆ ਹੈ ਅਤੇ ਉਹ ਰੀਜੈਂਟ ਇੰਟਰਨੈਸ਼ਨਲ ਕਾਲਜ, ਕੁਈਨਜ਼ ਸਟ੍ਰੀਟ ਆਕਲੈਂਡ ਵਿਖੇ ਪੜਦਾ ਸੀ।

No comments: