BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਸ. ਡੀ. ਕਾਲਜ ਜਲੰਧਰ ਦੁਆਰਾ ਸਮਾਰਟ ਸਿਟੀ ਜਲੰਧਰ ਤਹਿਤ ਮੁਹਿੰਮ ਚਲਾਈ ਗਈ

ਜਲੰਧਰ 20 ਮਈ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੁਆਰਾ ਸਮਾਰਟ ਸਿਟੀ ਜਲੰਧਰ ਤਹਿਤ ਪ੍ਰਿੰਸੀਪਲ ਡਾ. ਕਿਰਨ ਅਰੋੜਾ ਦੀ ਅਗਵਾਈ ਵਿਚ ਮੁਹਿੰਮ ਚਲਾਈ ਗਈ। ਐਸ. ਡੀ. ਕਾਲਜ ਦੇ ਵਿਦਿਆਰਥੀ ਤੇ ਐਸ. ਡੀ. ਕਾਲਜੀਏਟ ਸਕੂਲ ਦੇ ਵਿਦਿਆਰਥੀਆਂ ਨੂੰ ਨੋਡਲ ਅਫਸਰ ਸੁਰਿੰਦਰ ਕੋਰ ਨਰੂਲਾ ਨੇ ਸਮਾਰਟ ਸਿਟੀ ਵਿਚ ਮਿਲਣ ਵਾਲੀਆਂਂ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਤੀ ਤੇ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਇੰਚਾਰਜ ਸ਼੍ਰੀਮਤੀ ਕੁਸੁਮ ਮਿਢਾ ਨੇ ਵੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ। ਇਲਾਕੇ ਦੇ ਸੀਨੀਅਰ ਸਿਟੀਜਨ ਨਾਲ ਕਾਲਜ ਵਿਚ ਮੀਟਿੰਗ ਕਰਕੇ ਉਹਨਾਂ ਨੂੰ ਜਾਗਰੂਕ ਕੀਤਾ ਤੇ ਵੋਟ ਪਾਉਣ ਦੀ ਪੂਰੀ ਜਾਣਕਾਰੀ ਦਿੱਤੀ। ਕਾਲਜ ਦੇ ਨਜਦੀਕ ਇਲਾਕਾ ਵਾਸੀਆਂ ਤੇ ਦੁਕਾਨਦਾਰਾਂ ਨੂੰ ਵੀ ਇਸ ਸੰਬੰਧੀ ਜਾਗਰੂਕ ਕੀਤਾ।

No comments: