BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਨੈਸ਼ਨਲ ਬੈਂਕ ਦੀ ਪ੍ਰਭਾਤ ਚੌਂਕ ਬ੍ਰਾਂਚ ਵਿਖੇ ਅੱਗ ਲੱਗਣ ਕਾਰਣ ਹੋਇਆ ਲੱਖਾਂ ਰੁਪਏ ਦਾ ਨੁਕਸਾਨ

ਬੈਂਕ ਵਿੱਚ ਦੋ ਛੁੱਟੀਆਂ ਹੋਣ ਕਾਰਣ ਅੱਗ ਲੱਗਣ ਦਾ ਨਹੀਂ ਲੱਗਾ ਪਤਾ
 
ਹੁਸ਼ਿਆਰਪੁਰ, 16 ਮਈ (ਤਰਸੇਮ ਦੀਵਾਨਾ)- ਸਥਾਨਕ ਸਰਕਾਰੀ ਕਾਲਜ ਰੋਡ ਹੁਸ਼ਿਆਰਪੁਰ ਵਿਖੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਪ੍ਰਭਾਤ ਚੌਂਕ ਬ੍ਰਾਂਚ ਵਿਖੇ ਅੱਗ ਲੱਗਣ ਕਾਰਣ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਸੰਬੰਧੀ ਮੌਕੇ 'ਤੇ ਗਏ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬੈਂਕ ਮੈਨੇਜਰ ਸੁਭਾਸ਼ ਅੱਤਰੀ ਨੇ ਦੱਸਿਆ ਕਿ ਦੂਜੇ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੋਣ ਕਾਰਣ ਬੈਂਕ ਦੋ ਦਿਨ ਲਈ ਬੰਦ ਸੀ। ਸ਼ੁਕਰਵਾਰ ਸ਼ਾਮ ਨੂੰ ਉਹ ਬਿਲਕੁਲ ਠੀਕ ਹਾਲਤ ਵਿੱਚ ਬੈਂਕ ਬੰਦ ਕਰਕੇ ਗਏ ਸਨ। ਪਰੰਤੂ ਅੱਜ ਜਦੋਂ ਸਵੇਰ ਸਾਰ ਆਣ ਕੇ ਬੈਂਕ ਦੇ ਬੂਹੇ ਖੋਲੇ ਤਾਂ ਅੰਦਰ ਦਾ ਮੰਜ਼ਰ ਦੇਖ ਕੇ ਉਨਾਂ ਸਮੇਤ ਸਾਰੇ ਕਰਮਚਾਰੀ ਹੈਰਾਨ ਰਹਿ ਗਏ। ਬੈਂਕ ਦੇ ਅੰਦਰ ਦੀ ਸਾਰੀ ਇਮਾਰਤ ਵਿੱਚ ਕਾਲਖ ਅਤੇ ਸੁਆਹ ਖਿਲਰੀ ਹੋਈ ਸੀ ਅਤੇ ਬੈਂਕ ਮੈਨੇਜਰ ਦਾ ਕੈਬਿਨ ਪੂਰੀ ਤਰਾਂ ਨਾਲ ਸੜ ਕੇ ਸੁਆਹ ਹੋਇਆ ਪਿਆ ਸੀ। ਮੈਨੇਜਰ ਸੁਭਾਸ਼ ਅੱਤਰੀ ਨੇ ਦੱਸਿਆ ਕਿ ਉਨਾਂ ਦੇ ਕੈਬਿਨ ਵਿੱਚ ਸੀ.ਸੀ.ਟੀ.ਵੀ.ਕੈਮਰਿਆਂ ਦਾ ਕੰਟਰੋਲ ਪੈਨੇਲ ਪੂਰੀ ਤਰਾਂ ਨਾਲ ਸੜ ਕੇ ਸੁਆਹ ਹੋਇਆ ਪਿਆ ਸੀ ਅਤੇ ਇੱਥੋਂ ਦੀ ਹਾਲਤ ਦੇਖ ਕੇ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸ਼ਾਰਟ ਸਰਕਟ ਕਾਰਣ ਅੱਗ ਇੱਥੋਂ ਹੀ ਲੱਗਣੀ ਸ਼ੁਰੂ ਹੋਈ। ਜਿਸ ਨੇ ਸਾਰੇ ਕੈਬਿਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇੱਥੋਂ ਤੱਕ ਕਿ ਅੰਦਰ ਕੈਬਿਨ ਵਿੱਚ ਲੱਗਾ ਹੋਇਆ ਸਪਿਲਟ ਏਅਰ ਕੰਡੀਸ਼ਨ ਅਤੇ ਫਰਨੀਚਰ ਅਤੇ ਕੁੱਝ ਅਹਿਮ ਕਾਗਜ਼ਾਤ ਵੀ ਸੜ ਕੇ ਸੁਆਹ ਹੋ ਗਿਆ।ਮੈਨੇਜਰ ਦੇ ਦੱਸਣ ਅਨੁਸਾਰ ਜੇਕਰ ਸੀਲਿੰਗ ਨੂੰ ਅੱਗ ਪੈ ਜਾਂਦੀ ਤਾਂ ਸਾਰੀ ਇਮਾਰਤ ਅੱਗ ਦੀ ਭਿਆਨਕ ਲਪੇਟ ਵਿੱਚ ਆ ਸਕਦੀ ਸੀ। ਇਸ ਦੁਰਘਟਨਾ ਦੀ ਸੂਚਨਾ ਬੈਂਕ ਦੇ ਸੀਨੀਅਰ ਅਧਿਕਾਰੀਆਂ ਅਤੇ ਸੰਬੰਧਿਤ ਥਾਣੇ ਦੀ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ।
ਨਹੀਂ ਹੈ ਕੋਈ ਸਕਿਉਰਿਟੀ ਦਾ ਪ੍ਰਬੰਧ-ਪੰਜਾਬ ਨੈਸ਼ਨਲ ਬੈਂਕ ਦੀ ਇਸ ਪ੍ਰਭਾਤ ਚੌਂਕ ਬ੍ਰਾਂਚ ਵਿੱਚ ਕੋਈ ਚੌਂਕੀਦਾਰ ਜਾਂ ਸਕਿਉਰਿਟੀ ਗਾਰਡ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਬੈਂਕ ਦੀ ਬ੍ਰਾਂਚ ਵਿੱਚ ਹੀ ਏ.ਟੀ.ਐੱਮ ਵੀ ਲੱਗਾ ਹੋਇਆ ਹੈ। ਜਿੱਥੇ ਸੁੱਰਖਿਆ ਦੀ ਦ੍ਰਿਸ਼ਟੀ ਤੋਂ ਕੋਈ ਵੀ ਇੰਤਜ਼ਾਮ ਨਹੀਂ ਹੈ ਅਤੇ ਨਾ ਹੀ ਕੋਈ ਸਕਿਉਰਿਟੀ ਗਾਰਡ ਲੱਗਾ ਹੋਇਆ ਹੈ। ਜੇਕਰ ਇੱਥੇ ਗਾਰਡ ਦਾ ਪ੍ਰਬੰਧ ਹੁੰਦਾ ਤਾਂ ਇਸ ਦੁਰਘਟਨਾ ਦਾ ਸਮੇਂ ਸਿਰ ਪਤਾ ਲੱਗ ਸਕਦਾ ਸੀ।

No comments: