BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ. ਗੁਰਦੇਵ ਸਿੰਘ ਪਤਾਰਾ ਨੂੰ ਸਿਆਸੀ ਪਾਰਟੀਆਂ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਸ਼ਰਧਾਜਲੀਆਂ ਭੇਟ

ਸ. ਗੁਰਦੇਵ ਸਿੰਘ ਪਤਾਰਾ ਦੇ ਸ਼ਰਧਾਜਲੀ ਸਮਾਗਮ ਵਿੱਚ ਪੁੱਜੇ, ਪਵਨ ਟੀਨੂੰ, ਪਰਮਜੀਤ ਸਿੰਘ ਰਾਏਪੁਰ, ਦਵਿੰਦਰ ਸਿੰਘ ਬੁਡਿਆਣਾ, ਮੇਜਰ ਸਿੰਘ, ਅਤੇ ਹੋਰ ਪਤਵੰਤੇ ਇੰਨਸੈਟ ਵਿੱਚ ਸ. ਗੁਰਦੇਵ ਸਿੰਘ ਦੀ ਤਸਵੀਰ
ਜੰਡੂ ਸਿੰਘਾ/ਪਤਾਰਾ 1 ਮਈ (ਅਮਰਜੀਤ ਸਿੰਘ ਜੀਤ)- ਪਿੰਡ ਪਤਾਰਾ ਜਲੰਧਰ ਦੇ ਸੀਨੀਅਰ ਅਕਾਲੀ ਆਗੂ ਸ. ਗੁਰਦੇਵ ਸਿੰਘ ਦੇ ਹੋਏ, ਅਕਾਲ ਚਲਾਣੇ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਸਮੂਹ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਜਥੇਦਾਰ ਗੁਰਦੇਵ ਸਿੰਘ ਅਕਾਲੀ ਦਲ ਦੇ ਸੱਚੇ ਸਿਪਾਹੀ ਸਨ, ਅਤੇ ਸਾਨੂੰ ਵੀ ਉਨਾਂ ਤੋਂ ਬਹੁਤ ਕੁਝ ਸਿੱਖਣ ਲਈ ਮਿਲਿਆ ਹੈ, ਉਨਾਂ ਦੀਆਂ ਦਿਤੀਆਂ ਸਿਖਿਆਵਾਂ ਤੇ ਅਸੀਂ ਹਮੇਸ਼ਾਂ ਚੱਲਦੇ ਰਹਾਂਗੇ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਆਦਮਪੁਰ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਪਿੰਡ ਪਤਾਰਾ ਵਿੱਚ ਸ. ਗੁਰਦੇਵ ਸਿੰਘ ਪਤਾਰਾ ਦੇ ਅੰਤਿਮ ਅਰਦਾਸ ਮੋਕੇ ਸ਼ਰਧਾਜਲੀ ਸਮਾਗਮ ਦੋਰਾਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਸ. ਗੁਰਦੇਵ ਸਿੰਘ ਦੇ ਨਮਿਤ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਰਾਗੀ ਭਾਈ ਜਸਪਾਲ ਸਿੰਘ ਅਤੇ ਅਵਤਾਰ ਸਿੰਘ ਨਿਮਾਣਾ, ਮਨਜੀਤ ਸਿੰਘ ਜੰਡੂ ਸਿੰਘਾ ਦੇ ਜਥੇ ਵੱਲੋਂ ਸੰਗਤਾਂ ਨੂੰ ਬੈਰਾਗਮਈ ਕੀਰਤਨ ਕਰਕੇ ਨਿਹਾਲ ਕੀਤਾ। ਇਸ ਮੋਕੇ ਤੇ ਵਿਧਾਇਕ ਪਵਨ ਟੀਨੂੰ, ਐਸ.ਜੀ.ਪੀ.ਸੀ ਮੈਂਬਰ ਪਰਮਜੀਤ ਰਾਏਪੁਰ, ਭਾਜਪਾ ਆਗੂ ਅਰੁੱਨ ਸ਼ਰਮਾਂ, ਦਵਿੰਦਰ ਸਿੰਘ ਬੁਡਿਆਣਾ ਨੰਬਰਦਾਰ, ਸ. ਹਰਿੰਦਰ ਸਿੰਘ ਐਡਵੋਕੇਟ,  ਸ. ਸੁੱਚਾ ਸਿੰਘ ਨੋਲੀ, ਨੇ ਸ.ਗੁਰਦੇਵ ਸਿੰਘ ਵੱਲੋਂ ਅਕਾਲੀ ਦਲ ਅਤੇ ਸਮਾਜ ਵਿੱਚ ਦਿੱਤੀਆਂ ਸੇਵਾਵਾਂ ਤੇ ਚਾਨਣਾ ਪਾਉਦੇ ਹੋਏ, ਉਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸ. ਗੁਰਦੇਵ ਸਿੰਘ ਦੇ ਸਪੁੱਤਰ ਐਨ.ਆਰ. ਆਈ ਰਵਿੰਦਰ ਸਿੰਘ ਸਿੰਘ, ਐਨ.ਆਰ.ਆਈ ਸਤਵਿੰਦਰ ਸਿੰਘ, ਦੋਆਬਾ ਜੋਨ ਮੀਤ ਪ੍ਰਧਾਨ ਯੂਥ ਅਕਾਲੀ ਦਲ ਹਰਜੀਤ ਪਤਾਰਾ ਨੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੋਕੇ ਤੇ ਪ੍ਰਧਾਨ ਹਰਿੰਦਰ ਸਿੰਘ ਢੀਡਸਾਂ ਯੂਥ ਅਕਾਲੀ ਦਲ, ਕੋਸਲਰ ਬਲਵੀਰ ਸਿੰਘ ਬਿੱਟੂ, ਨੰਬਰਦਾਰ ਦਵਿੰਦਰ ਸਿੰਘ ਬੁਡਿਆਣਾ, ਸਰਕਲ ਪਤਾਰਾ ਮੀਤ ਪ੍ਰਧਾਨ ਪਰਮਜੀਤ ਸਿੰਘ ਪੰਮਾਂ, ਤੀਰਥ ਸਿੰਘ ਦਿਉੂਲ ਯੂਥ ਆਗੂ, ਜੋਰਾਵਰ ਸਿੰਘ ਤੱਖੀ, ਬਹਾਦੁਰ ਸਿੰਘ ਪਰਸਰਾਮਪੁਰ, ਸੁਖਵਿੰਦਰ ਸਿੰਘ ਖਾਲਸਾ ਕੋਟਲੀ, ਗੁਰਦਿਆਲ ਬੈਂਸ, ਪੰਚ ਮਹਿੰਦਰ ਸਿੰਘ, ਸਤਨਾਮ ਬੰਗੜ, ਜਗੀਰ ਕੋਰ, ਨੰਬਰਦਾਰ ਮੋਹਨ ਸਿੰਘ, ਯੂਥ ਆਗੂ ਲਖਵੀਰ ਸਿੰਘ ਹਜਾਰਾ, ਸਰਪੰਚ ਗੁਰਦੀਪ ਸਿੰਘ ਬੋਲੀਨਾਂ, ਯੂਥ ਆਗੂ ਅਮ੍ਰਿਤਪਾਲ ਸਿੰਘ ਮਾਨ, ਸੰਮਤੀ ਮੈਂਬਰ ਮੋਹਨ ਲਾਲ ਬੋਲੀਨਾਂ, ਸੰਮਤੀ ਮੈਂਬਰ ਹਰਪ੍ਰੀਤ ਸਿੰਘ ਭੁੱਲਰ, ਸੁਖਪੂਰਨ ਕੋਟਲੀ, ਸੰਦੀਪ ਵਰਮਾਂ, ਅਵਤਾਰ ਸਿੰਘ ਈਸ਼ਰਵਾਲ, ਮੇਜਰ ਸਿੰਘ ਬਲਾਕ ਸੰਮਤੀ ਚੈਅਰਮੇਨ, ਯਸ਼ਪਾਲ ਬਹਿਲ, ਬਲਜੀਤ ਸਿੰਘ ਪੀ.ਏ ਟੀਨੂੰ, ਸਰਪੰਚ ਹੁੱਸਨ ਲਾਲ, ਸਤਪਾਲ ਸਿੰਘ ਜੋਹਲ, ਮਨਜੀਤ ਸਿੰਘ ਟਰਾਂਸਪੋਰਟਰ, ਗੁਰਤਾਰ ਸਿੰਘ ਭੰਗੂ, ਮਨਜੀਤ ਸਿੰਘ ਮੁਹੱਦੀਪੁਰ, ਸਰਪੰਚ ਸ਼ਿਵ ਸਿੰਘ, ਹਰਸ਼ ਐਂਡ ਰਾਕੇਸ਼ ਕੁੱਕ, ਗੁਰਦਿਆਲ ਸਿੰਘ ਨਿੱਜਰ, ਐਸ.ਆਈ ਵਿੱਕਰਮ ਸਿੰਘ, ਯੂਖ ਆਗੂ ਮੱਖਣ ਸਿੰਘ ਨਰੰਗਪੁਰ, ਸਰਪੰਚ ਬਲਜਿੰਦਰ ਸਿੰਘ ਹਜਾਰਾ, ਗੁਰਦੇਵ ਸਿੰਘ ਭੋਗਲ, ਪ੍ਰਧਾਨ ਅਮਨਜੋਤ ਸਿੰਘ, ਅਨਿਲ ਕਮਲ ਕੰਗਣੀਵਾਲ, ਗੁਰਵਿੰਦਰ ਸਾਬੀ, ਸਾਬਕਾ ਸਰਪੰਚ ਪਰਮਜੀਤ ਪੰਮੀ ਪਤਾਰਾ, ਅਤੇ ਹੋਰ ਪਤਵੰਤਿਆਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

No comments: