BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਕਾਲਾ ਵਿਖੇ ਹੋਈ ਦਿਨ ਦਿਹਾੜੇ ਚੋਰੀ

ਦੁਸਾਂਝ ਕਲਾਂ 16 ਮਈ (ਸੁਰਿੰਦਰ ਪਾਲ ਕੁੱਕੂ)- ਗੁਰਾਇਆ ਥਾਣਾ ਅਧੀਨ ਪੈਂਦੀ ਚੌਕੀ ਦੁਸਾਂਝ ਕਲਾਂ 'ਚ ਨਿੱਤ ਦਿਨ ਵਧ ਰਹੀਆਂ ਚੋਰੀਆਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਚੋਰਾਂ ਵਲੋ ਇਕ ਹੋਰ ਵਾਧਾ ਕੀਤਾ ਗਿਆ। ਦੁਸਾਂਝ ਕਲਾਂ ਇਲਾਕੇ 'ਚ ਚੋਰਾਂ ਅਤੇ ਲੁਟੇਰਿਆਂ ਦੀ ਸਰਦਾਰੀ ਤੇ ਪੁਲਿਸ ਦੀ ਢਿੱਲੀ ਕਾਰਗਜ਼ਾਰੀ ਦਾ ਪ੍ਰੱਤਖ ਸਬੂਤ ਇਹ ਹੈ ਕਿ ਹਰਜਿੰਦਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਪਿੰਡ ਕਾਲਾ ਦੇ ਘਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਹਰਜਿੰਦਰ ਸਿੰਘ ਨੇ ਦੱਸਿਆਂ ਕਿ ਮੈ ਤੇ ਮੇਰੀ ਪਤਨੀ ਕਰੀਬ 11.30 ਵਜੇ ਘਰੋ ਫਗਵਾੜੇ ਨੂੰ ਕੁੱਝ ਸਮਾਨ ਲੈਣ ਲਈ ਗਏ ਤੇ ਕਰੀਬ 1.30 ਵਜੇ ਜਦੋ ਘਰ ਆ ਕੇ ਦੇਖਿਆ ਤਾ ਬਰਾਂਡੇ ਦਾ ਜ਼ਿੰਦਾ ਟੁੱਟਾ ਹੋਇਆਂ ਸੀ ਜਦਂੋ ਅੱਗੇ ਜਾ ਕੇ ਦੇਖਿਆ ਤਾ ਘਰ ਦਾ ਸਮਾਨ ਇੱਧਰ-ਉੱਧਰ ਖਿਲਰਿਆਂ ਪਿਆ ਸੀ ਤੇ ਚੋਰਾਂ ਨੇ ਬੁਕਸ ਬੈਡ ਦੇ ਵਿਚੋ ਦੋ ਜੋੜੇ ਸੋਨੇ ਦੀਆਂ ਵਾਲੀਆ 20 ਹਜ਼ਾਰ ਰੁਪਏ ਨਗਦ ਚੋਰੀ ਕਰ ਕੇ ਲੈ ਗਏ। ਉਨਾਂ ਦੱਸਿਆਂ ਮੇਰਾ ਭਤੀਜਾ ਜੋ ਕਿ ਖੇਤਾ ਵਿੱਚ ਤੂੜੀ ਬਣਾਉਣ ਦਾ ਕੰਮ ਕਰਦਾ ਸੀ ਉਸ ਨੇ ਦੱਸਿਆਂ ਕਿ ਦੋ ਨੌਜਵਾਨ ਕਾਲੇ ਰੰਗ ਦਾ ਪਲਸਰ ਮੋਟਰਸਾਇਕਲ ਜੋ ਕਿ ਘਰ ਦੇ ਲਾਗੇ ਘੁੰਮ ਰਹੇ ਸਨ ਨੂੰ ਸੜਕ ਤੇ ਖੜਿਆਂ ਨੂੰ ਦੇਖਿਆਂ ਸੀ ।ਇਸ ਸਬੰਧੀ ਪੁਲਿਸ ਨੂੰ ਲਿੱਖਤੀ ਸ਼ਕਾਇਤ ਦੇ ਦਿੱਤੀ ਹੈ। ਚੌਕੀ ਇੰਚਾਰਜ ਨੇ ਦੱਸਿਆ ਕਿ ਮੌਕਾ ਦੇਖ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

No comments: