BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਰਪ੍ਰਤਾਪ ਅਜਨਾਲਾ ਤੇ ਪੱਤਰਕਾਰਾ 'ਚ ਵਾਦ ਵਿਵਾਦ ਖਤਮ

ਅਜਨਾਲਾ ਨੇ ਆਪਣੀ ਗਲਤੀ ਦਾ ਕੀਤਾ ਅਹਿਸਾਸ
 
ਸੁਧਾਰ 22 ਮਈ (ਕੁਲਬੀਰ ਸਿੰਘ ਢਿੱਲੋਂ)-  ਚੰਡੀਗੜ ਜਰਨਲਿਸਟ ਯੂਨੀਅਨ ਇਕਾਈ ਰਮਦਾਸ ਦੇ ਪੱਤਰਕਾਰਾ ਨੂੰ ਹਰਪ੍ਰਤਾਪ ਸਿੰਘ ਅਜਨਾਲਾ ਨੇ ਅਵਾਣ ਧਰਨੇ ਵਿਚ ਅਪਸ਼ਬਦ ਬੋਲਣ ਤੇ ਪੱਤਰਕਾਰਾ ਵੱਲੋਂ ਹਰਪ੍ਰਤਾਪ ਸਿੰਘ ਅਜਨਾਲਾ ਦਾ ਬਾਈਕਾਟ ਕੀਤਾ ਗਿਆ ਸੀ ਜੋ ਅੱਜ ਹਰਪ੍ਰਤਾਪ ਸਿੰਘ ਅਜਨਾਲਾ ਨੇ ਆਪਣੇ ਕਾਂਗਰਸੀ ਵਰਕਰਾ ਸਮੇਤ ਆਪਣੀ ਗਲਤੀ ਦਾ ਅਹਿਸਾਸ ਕਰ ਲਿਆ ਹੈ ਜਿਸ ਕਾਰਨ ਪੱਤਰਕਾਰਾ ਅਤੇ ਹਰਪ੍ਰਤਾਪ ਸਿੰਘ ਅਜਨਾਲਾ ਵਿਚਕਾਰ ਜੋ ਵਾਦ ਵਿਦਾਦ ਸੀ ਉਹ ਖਤਮ ਹੋ ਗਿਆ ਹੈ । ਇਸ ਮੌਕੇ ਹਰਪ੍ਰਤਾਪ ਸਿੰਘ ਅਜਨਾਲਾ ਨੇ ਪੱਤਰਕਾਰਾ ਨਾਲ ਹਰ ਪਾਸੇ ਤੋਂ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਇਕਾਈ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਕਿਹਾ ਕਿ ਅਸੀ ਆਪਣਾ ਘਰ ਫੂਕ ਕੇ ਸਿਆਸੀ ਲੋਕਾ ਦੀ ਕਵਰਜ ਕਰਦੇ ਹਾ ਫਿਰ ਵੀ ਸਾਨੂੰ ਇਹ ਸਿਆਸੀ ਲੋਕ ਅੱਖੋ ਪਰੋਖੇ ਕਰਦੇ ਹਨ। ਉਨਾਂ ਕਿਹਾ ਕਿ ਜੇਕਰ ਹੁਣ ਕਿਸੇ ਸਿਆਸੀ ਆਗੂ ਜਾ ਪ੍ਰਸ਼ਾਸ਼ਨ ਨੇ ਕਿਸੇ ਵੀ ਪੱਤਰਕਾਰ ਨੂੰ ਕੋਈ ਗਲਤ ਸ਼ਬਦਾਵਲੀ ਵਰਤੀ ਤਾਂ ਹੁਣ ਅਸੀ ਬਾਈਕਾਟ ਨਹੀ ਸਿੱਧਾ ਉਸ ਦਾ ਪੁੱਤਲਾ ਫੂਕਾਗੇ। ਇਸ ਮੌਕੇ ਜ਼ਿਲਾਂ ਦਿਹਾਤੀ ਪ੍ਰਧਾਨ ਬਲਵਿੰਦਰ ਸਿੰਘ ਸੰਧੂ,ਪਲਵਿੰਦਰ ਸਿੰਘ ਸਰੰਗਲ,ਸੁਰਿੰਦਰ ਪਾਲ,ਸੁਰਿੰਦਰਪਾਲ  ਸਿੰਘ ਤਾਲਬਪੁਰ,ਗੁਰਮੀਤ ਸਿੰਘ ਕੰਗ,ਹਰਦੀਪ ਸਿੰਘ ਜੌਹਲ,ਸਵਿੰਦਰ ਸਿੰਘ ਛਿੰਦੂ,ਗੁਰਪ੍ਰੀਤ ਸਿੰਘ ਜੋਤੀ,ਕੁਲਬੀਰ ਸਿੰਘ ਢਿੱਲੋ,ਸਾਹਿਬ ਮਸੀਹ ਖੋਖਰ,ਹਰਪਾਲ ਸਿੰਘ ਵਾਹਲਾ,ਸੁੱਖ ਮਾਹਲ,ਰਾਜਵਿੰਦਰ ਸਿੰਘ ਗਿੱਲ,ਡਾ ਦਿਲਬਾਗ ਸਿੰਘ,ਗੁਰਵਿੰਦਰ ਸਿੰਘ ਰੰਧਾਵਾ ਆਦਿ ਹਾਜਰ ਸਨ।

No comments: