BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਸ਼ਰਮ ਦੇ ਸਲਾਨਾ ਸਮਾਗਮ ਮੌਕੇ ਨਵੀਂ ਇਮਾਰਤ 'ਚ ਗ੍ਰਿਹ-ਪ੍ਰਵੇਸ਼ ਕੀਤਾ

ਗੁਰੁੂ ਨਾਨਕ ਬਿਰਧ ਆਸ਼ਰਮ ਸਾਹਨੀ ਵਿਖੇ ਕਰਵਾਏ ਸਲਾਨਾ ਸਮਾਗਮ ਮੌਕੇ ਦੀਆਂ ਝਲਕੀਆਂ
ਦੁਸਾਂਝ ਕਲਾਂ 3 ਮਈ (ਸੁਰਿੰਦਰ ਪਾਲ ਕੁੱਕੂ)- ਗੁਰੂ ਨਾਨਕ ਬਿਰਧ,ਅਨਾਥ,ਅਪਾਹਜ ਅਤੇ ਨੇਤਰਹੀਣ ਆਸ਼ਰਮ ਵਿਰਕਾਂ ਅਧੀਨ ਪਿੰਡ ਸਾਹਨੀ ਵਿਖੇ ਆਸ਼ਰਮ ਦੀ ਬਣੀ ਨਵੀਂ ਇਮਾਰਤ 'ਚ ਬਜੁਰਗਾਂ ਨੇ ਗ੍ਰਿਹ-ਪ੍ਰਵੇਸ਼ ਕੀਤਾ। ਸਲਾਨਾ ਸਮਾਗਮ ਮੌਕੇ ਕੀਤੇ ਗਏ ਸਮਾਗਮ ਦੇ ਅਰੰਭ 'ਚ ਸ਼੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਇਸ ਤੋਂ ਉਪਰੰਤ ਭਾਈ ਯਾਦਵਿੰਦਰ ਸਿੰਘ ਫਗਵਾੜੇ ਵਾਲੇ ਦੇ ਕੀਰਤਨ ਜਥੇ ਵਲੋਂ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਕੀਤਾ ਗਿਆ। ਇਸ ਮੌਕੇ ਵਿਸ਼ੇਸ ਤੌਰ ਸ਼ਾਮਿਲ ਹੋਏ ਸ. ਜੋਗਿੰਦਰ ਸਿੰਘ ਮਾਨ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਕਾਂਗਰਸੀ ਆਗੂ ਬਲਵੀਰ ਰਾਜਾ ਸੋਢੀ ਨੇ ਕਿਹਾ ਕਿ ਅਸੀਂ ਜਿੰਦਗੀ ਦੀ ਤੇਜ ਰਫਤਾਰ ਵਿੱਚ ਆਪਣੀਆਂ ਮੁੱਢਲੀਆਂ ਜੁੰਮੇਦਾਰੀਆਂ ਨਿਭਾਉਣ 'ਚ ਬਹੁਤ ਪੱਛੜ ਗਏ ਹਾਂ। ਸਾਡੀ ਪੜ੍ਹਾਈ ਦਾ ਪਹਿਲਾ ਬਾਗ ਆਪਣੇ ਮਾਪਿਆਂ ਦੀ ਕਦਰ ਕਰਨੀ ਚਾਹੀਦੀ ਹੈ ਜੋ ਹਰ ਮਨੁੱਖ ਦੀ ਜੜ੍ਹੇ ਹੁੰਦੇ ਹਨ। ਇਸ ਮੌਕੇ ਗਾਇਕ ਬੂਟਾ ਮੁਹੰਮਦ ਨੇ ਆਪਣਾ ਪ੍ਰਸਿੱਧ ਗੀਤ 'ਤੁਰ ਜਾਵਣ ਜੇ ਮਾਵਾਂ ਫਿਰ ਮੁੜ ਕੇ ਲੱਭਦੀਆਂ ਨਹੀਂ'ਗਾ ਕੇ ਮਹੌਲ ਨੂੰ ਗੰਭੀਰ ਫਿਜਾ 'ਚ ਬਦਲ ਦਿੱਤਾ। ਇਸ ਮੌਕੇ ਸਮਾਗਮ ਨੂੰ ਸ.ਮਲਕੀਅਤ ਸਿੰਘ ਰਘੁਬੋਤਰਾ,ਵੀ.ਪੀ.ਅਰੋੜਾ,ਇੰਜ.ਨਰਿੰਦਰ ਬੰਗਾ ਨੇ ਵੀ ਸੰਬੋਧਨ ਕੀਤਾ। ਆਸ਼ਰਮ ਦੇ ਮੁੱਖ ਸੰਚਾਲਕ ਬਾਬਾ ਦਿਆਲ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਸ਼ਰਮ ਵਿੱਚ 200 ਦੇ ਕਰੀਬ ਪ੍ਰਾਣੀਆਂ ਲਈ ਰੋਜਾਨਾ ਜਿੱਥੇ ਤਿੰਨੇ ਵੇਲੇ ਲੰਗਰ ਚੱਲਦਾ ਉਥੇ ਬਿਮਾਰ ਲੋਕਾਂ ਦਾ ਇਲਾਜ ਅਤੇ ਅਨਾਥ ਬੱਚਿਆਂ ਦੀ ਪੜ੍ਹਾਈ ਦਾ ਕੰਮ ਵੀ ਦਾਨੀ ਸੱਜਣਾਂ ਦੇ ਸਹਿਯੋਗ ਕੀਤਾ ਜਾ ਰਿਹਾ ਹੈ।ਸਮਾਗਮ ਦੇ ਪ੍ਰਬੰਧਾਂ 'ਚ ਸਰਵਸ਼੍ਰੀ ਸ਼ਤੀਸ ਬਤਰਾ, ਅਮਰੀਕ ਸਿੰਘ ਚਾਨਾ ਪ੍ਰਧਾਨ, ਬੀਬੀ ਸੁੱਖਵਿੰਦਰ ਕੌਰ, ਰਣਜੀਤ ਸਿੰਘ ਰਾਣਾ, ਬੀਬੀ ਕਸ਼ਮੀਰ ਕੌਰ, ਐਡਵੋਕੇਟ ਏ.ਕੇ.ਵਰਮਾ, ਜਸਵੰਤ ਸਿੰਘ ਧੰਜਲ, ਸੁਰਜੀਤ ਕੁਮਾਰੀ, ਡਾਂ.ਅਮਿਤ ਪਾਂਡੇ, ਡਾਂ.ਮੱਧੂ ਪਾਂਡੇ, ਹਰਜਿੰਦਰ ਕੌਰ, ਮੱਖਣ ਸਿੰਘ, ਬਲਵੀਰ ਸਿੰਘ ਸਾਧਪੁਰ, ਗੁਰਪ੍ਰੀਤ ਸਿੰਘ, ਕਸ਼ਮੀਰ ਸਿੰਘ ਖਾਟੀ ਅਤੇ ਹੋਰ ਸੰਗਤਾਂ ਨੇ ਵਿਸ਼ੇਸ ਤੌਰ ਸੇਵਾ ਨਿਭਾਈ।  ਸਟੇਜ ਸਕੱਤਰ ਦੀ ਭੂਮਿਕਾ ਦੇਸ ਰਾਜ ਬੰਗਾ ਨੇ ਬਾਖੂਬੀ ਨਿਭਾਈ।

No comments: