BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਥਾਨਾ ਰਾਮਾਂਮੰਡੀ ਦੀ ਪੁਲਿਸ ਨੇ ਭਗੋੜੇ ਨੂੰ ਕਾਬੂ ਕੀਤਾ

ਕਾਬੂ ਕੀਤੇ ਗਏ, ਭਗੋੜੇ ਨਾਲ ਏ.ਐਸ.ਆਈ ਜਸਵੀਰ ਸਿੰਘ ਅਤੇ ਹੋਰ
ਜੰਡੂ ਸਿੰਘਾ/ਪਤਾਰਾ 7 ਮਈ (ਅਮਰਜੀਤ ਸਿੰਘ ਜੀਤ)- ਥਾਨਾ ਰਾਮਾਂਮੰਡੀ ਦੀ ਪੁਲਿਸ ਨੇ ਅੱਜ 14.12.2015 ਤੋਂ ਮਾਨਯੋਗ ਅਦਾਲਤ ਵੱਲੋਂ ਭਗੋੜਾ ਕਰਾਰ ਦਿੱਤੇ, ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਜਾਣਕਾਰੀ ਦਿੰਦੇ ਐਸ.ਐਚ.ਉ ਭੂਸ਼ਣ ਸੇਖੜੀ ਨੇ ਦਸਿਆ ਕਿ ਪ੍ਰਤਾਪ ਪੈਲੇਸ ਨਜਦੀਕ ਏ.ਐਸ.ਆਈ ਜਸਵੀਰ ਸਿੰਘ ਨੇ ਮੁਲਾਜਮਾਂ ਸਮੇਤ ਨਾਕਾਬੰਦੀ ਕੀਤੀ ਹੋਈ ਸੀ। ਜਿਸ ਦੋਰਾਨ 14.12.2015 ਤੋਂ ਅਦਾਲਤ ਵੱਲੋਂ ਭਗੋੜਾ ਕਰਾਰ ਦਿੱਤੇ ਅਸ਼ੋਕ ਕੁਮਾਰ ਪੁੱਤਰ ਹਰਜੀਤ ਰਾਮ ਵਾਸੀ ਕਿਸ਼ਨਪੁਰਾ ਨੂੰ ਕਾਬੂ ਕਰ ਲਿਆ। ਉਨਾਂ ਕਿ ਅਸ਼ੋਕ ਕੁਮਾਰ ਖਿਲਾਫ ਮੁਕੱਦਮਾਂ ਨੰਬਰ 234/13 ਅੰਡਰ ਸ਼ੈਕਸ਼ਨ 22.61.85 ਐਨ.ਡੀ.ਪੀ.ਐਸ, ਅਤੇ 6114 ਐਕਸਾਇਜ ਐਕਟ ਤਹਿਤ ਮਾਮਲਾ ਦਰਜ ਸੀ। ਜਿਸਨੂੰ ਮਾਨਯੋਗ ਅਦਾਲਤ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

No comments: