BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਿਆਤ ਬਾਹਰਾ ਸਕੂਲ ਵਿੰਗ ਵਿਖ਼ੇ ਨਵੇਂ ਸੈਸ਼ਨ ਦੇ ਵਿਦਿਆਰਥੀਆਂ ਦੇ ਲਈ ਸਵਾਗਤ ਸਮਾਰੋਹ

ਸਕੂਲ ਨਿਯਮਾਂ ਤੋਂ ਕਰਾਇਆ ਜਾਣੂ
 
ਹੁਸ਼ਿਆਰਪੁਰ 7 ਮਈ (ਤਰਸੇਮ ਦੀਵਾਨਾ)- ਰਿਆਤ ਬਾਹਰਾ ਸਕੂਲ ਵਿੰਗ ਵਿਖ਼ੇ ਨਵੇਂ ਸੈਸ਼ਨ ਦੌਰਾਨ ਦਾਖ਼ਿਲ ਹੋਏ ਵਿਦਿਆਰਥੀਆਂ ਦੇ ਸਵਾਗਤ ਲਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ 10+1 ਵਿਚ ਦਾਖ਼ਿਲ ਹੋਏ ਵਿਦਿਆਰਥੀਆਂ ਨੇ ਹਿੱਸਾ ਲਿਆ ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਪ੍ਰੇਮ ਲਤਾ ਨੇ ਨਵੇਂ ਆਏ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਸਕੂਲ ਦੇ ਨਿਯਮਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਤੇ ਕੈਂਪਸ ਡਾਇਰੈਕਟਰ ਡਾ. ਦਲਜੀਤ ਸਿੰਘ ਬਾਵਾ ਨੇ ਵਿਦਿਆਰਥੀਆਂ ਨੂੰ 10+2 ਨਾਨ ਮੈਡੀਕਲ, ਮੈਡੀਕਲ ਕਰਨ ਤੋਂ ਬਾਦ ਕਿਹੜੇ ਕਿਹੜੇ ਕੋਰਸਾਂ ਵਿਚ ਦਾਖ਼ਿਲਾ ਲੈ ਸਕਦੇ ਹਨ, ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਉਨਾਂ ਨੇ ਵਿਦਿਆਰਥੀਆਂ ਦੇ ਉਜੱਵਲ ਭਵਿੱਖ਼ ਦੇ ਲਈ ਉਨਾਂ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਤੇ ਪੀਪੀਟੀ ਦੁਆਰਾ ਵਿਦਿਆਰਥੀਆਂ ਨੂੰ ਸਕੂਲ ਦੇ ਨਿਯਮਾਂ ਅਤੇ ਪਿਛਲੇ ਸਾਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਬੜੇ ਹੀ ਸਰਲ ਤਰੀਕੇ ਨਾਲ ਅਧਿਆਪਿਕਾ ਤਰਣਜੀਤ ਕੌਰ ਨੇ ਪੇਸ਼ ਕੀਤੀ। ਇਸ ਮੌਕੇ ਤੇ ਡਾ. ਚੰਦਰ ਮੋਹਨ, ਡਾ. ਕਮਲੇਸ਼ ਕੁਮਾਰੀ, ਪ੍ਰੋ. ਮੀਨਾਕਸ਼ੀ, ਅੰਜੂ ਸੂਦ, ਪਾਰੁਲ ਅਗਨੀਹੋਤਰੀ, ਰਿਚਾ ਠਾਕੁਰ, ਗੋਵਿੰਦਾ, ਹਰਦੀਪ ਕੌਰ, ਰਿਟਾਇਰਡ ਕਰਨਲ ਐਚ.ਐਸ. ਜਸਵਾਲ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਮੌਜੂਦ ਸੀ।

No comments: