BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਮੁਲਾਜਮਾਂ ਵੱਲੋਂ ਸਬ ਡਵੀਜਨ ਰਮਦਾਸ ਵਿਖੇ ਹਰ ਰੋਜ ਧਰਨਾ ਦਿੱਤਾ ਜਾ ਰਿਹਾ ਹੈ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਮੁਲਾਜਮ ਸਬ ਡਵੀਜਨ ਰਮਦਾਸ ਵਿਖੇ ਰੋਸ ਧਰਨਾ ਦਿੰਦੇ ਹੋਏ
ਅੰਮ੍ਰਿਤਸਰ, 16 ਮਈ (ਕੁਲਬੀਰ ਸਿੰਘ ਢਿੱਲੋਂ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿ: ਦੇ ਸਬ ਡਵੀਜਨ ਰਮਦਾਸ ਵਿਖੇ ਟਕਨੀਕਲ ਸਰਵਿਸ ਯੂਨੀਅਨ ਰਮਦਾਸ ਕਮੇਟੀ ਦੀ ਅਗਵਾਈ ਹੇਠ ਐਮ.ਐਸ.ਯੂ. ਤੇ ਟੀ.ਐਸ.ਯੂ. ਭੰਗਲ ਗਰੁੱਪ ਦੇ ਸਰਗਰਮ ਆਗੂਆਂ ਵੱਲੋਂ੍ਹ ਸਹਾਇਕ ਲਾਇਨਮੈਨ ਜਤਿੰਦਰਜੀਤ ਸਿੰਘ ਦੀ ਸਿਆਸੀ ਅਧਾਰ ਤੇ ਬਦਲੀ ਕੀਤੇ ਜਾਣ ਦੇ ਰੋਸ ਵਜੋਂ੍ਹ ਹਰ ਰੋਜ ਧਰਨਾ ਦਿੱਤਾ ਜਾ ਰਿਹਾ ਹੈ। ਧਰਨੇ ਨੂੰ ਸੰਬੋਧਨ ਕਰਦਿਆ ਸਰਗਰਮ ਆਗੂ ਸਾਥੀ ਬਲਕਾਰ ਸਿੰਘ, ਅਸ਼ਵਨੀ ਕੁਮਾਰ, ਗੁਰਦਿਆਲ ਸਿੰਘ ਜੇ.ਈ., ਬੂਟਾ ਸਿੰਘ ਜੇ.ਈ. ਰੁਪਿੰਦਰ ਸਿੰਘ, ਪ੍ਰਧਾਨ ਸਵਿੰਦਰ ਸਿੰਘ, ਇੰਦਰਜੀਤ ਸਿੰਘ, ਬਲਦੇਵ ਸਿੰਘ ਨੇ ਕਿਹਾ ਕਿ ਜਦ ਤੱਕ ਇਹ ਬਦਲੀ ਰੱਦ ਨਹੀ ਹੁੰਦੀ ਤਾ ਇਹ ਰੋਸ ਧਰਨਾ 19-05-2016 ਤੱਕ ਦਿੱਤਾ ਜਾਵੇਗਾ ਇਸ ਤੋਂ ਬਾਅਦ ਮੰਡਲ ਪੱਧਰ ਤੇ ਰਮਦਾਸ, ਸਬ ਡਵੀਜਨ ਅਜਨਾਲਾ ਵਿਖੇ ਇਹ ਸੰਘਰਸ਼ ਹੋਰ ਤਿੱਖਾ ਕਰਕੇ ਧਰਨੇ ਦਿੱਤੇ ਜਾਣਗੇ ਜਿਸ ਦੀ ਸਾਰੀ ਜਿੰਮੇਵਾਰੀ ਪਾਵਰ ਕਾਮ ਤੇ ਪੰਜਾਬ ਸਰਕਾਰ ਦੀ ਹੋਵੇਗੀ ਉਨ੍ਹਾਂ ਪਾਵਰ ਕਾਮ ਤੇ ਪੰਜਾਬ ਸਰਕਾਰ ਪੁਰ ਸ਼ਬਦਾਂ ਵਿੱਚ ਨਿੰਦਾ ਕੀਤੀ ਤੇ ਇਨ੍ਹਾ ਵਿਰੁੱਧ ਨਾਅਰੇਬਾਜੀ ਵੀ ਕੀਤੀ ਗਈ। ਇਸ ਮੋਕੇ ਕਸਤੂਰੀ ਲਾਲ, ਜਸਪਾਲ ਸਿੰਘ, ਗੁਰਸ਼ਰਨਬੀਰ ਸਿੰਘ ਜੇ.ਈ., ਧਰਮਪਾਲ, ਧੀਰਾ ਮੱਲ, ਬਲਦੇਵ ਸਿੰਘ, ਬਲਜਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

No comments: