BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਇੰਜ.ਰਣਬੀਰ ਸਿੰਘ 'ਸੋਚ' ਨਮਿੱਤ ਸ਼ਰਧਾਂਜਲੀ ਸਮਾਗਮ ਆਯੋਜਿਤ

ਸੋਚ ਪਰਿਵਾਰ ਵੱਲੋਂ 'ਇੰਜ.ਰਣਬੀਰ ਸਿੰਘ'ਸੋਚ' ਮੈਮੋਰੀਅਲ ਸਕਾਲਰਸ਼ਿਪ' ਆਰੰਭ ਕਰਨ ਦਾ ਐਲਾਨ
 
ਹੁਸ਼ਿਆਰਪੁਰ 27 ਮਈ (ਤਰਸੇਮ ਦੀਵਾਨਾ)- ਪੰਜ ਭੂਤਕ ਸਰੀਰ ਤਿਆਗਦੇ ਹੋਏ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਇੰਜ.ਰਣਬੀਰ ਸਿੰਘ 'ਸੋਚ' ਐੱਸ.ਡੀ.ਓ.(ਪੀ.ਡਬਲਿਓ.ਡੀ.ਇਰੀਗੇਸ਼ਨ) ਦੀ ਆਤਮਿਕ ਸ਼ਾਂਤੀ ਨਮਿੱਤ ਰੱਖੇ ਗਏ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਨਾਂ ਦੇ ਗ੍ਰਹਿ 'ਸੋਚ ਆਸ਼ੀਆਨਾ' ਰੂਪ ਨਗਰ ਗੋਕਲ ਨਗਰ ਵਿਖੇ ਪਾਏ ਗਏ।ਇਸ ਉਪਰੰਤ ਅੰਤਿਮ ਅਰਦਾਸ ਕੀਰਤਨ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਕਲਗੀਧਰ ਗੋਕਲ ਨਗਰ ਹੁਸ਼ਿਆਰਪੁਰ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਭਾਈ ਰਾਮ ਸਿੰਘ ਹਜ਼ੂਰੀ ਰਾਗੀ ਤਖਤ ਸ਼੍ਰੀ ਕੇਸਗੜ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਦੇ ਜਥਿਆਂ ਨੇ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਾਮ ਸੁੰਦਰ ਅਰੋੜਾ ਐੱਮ.ਐੱਲ.ਏ., ਤਜਿੰਦਰ ਸਿੰਘ ਸੋਢੀ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ, ਹਰਜਿੰਦਰ ਸਿੰਘ ਰੀਹਲ ਜ਼ਿਲਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਕੁਲਵਿੰਦਰ ਸਿੰਘ ਜੰਡਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ, ਬਿਕਰਮਜੀਤ ਸਿੰਘ ਕਲਸੀ ਕੌਂਸਲਰ, ਠੇਕੇਦਾਰ ਜਗਨੰਦਨ ਸਿੰਘ ਰੋਪੜ, ਇੰਜ.ਕਮਲਜੀਤ ਸਿੰਘ ਕਪੂਰ ਚੀਫ ਇੰਜੀਨਿਅਰ ਇਰੀਗੇਸ਼ਨ, ਪ੍ਰੋ.ਬਹਾਦਰ ਸਿੰਘ ਪ੍ਰਧਾਨ ਆਈ ਡੋਨੇਸ਼ਨ ਐਸੋਸੀਏਸ਼ਨ, ਇੰਜ. ਗਿੱਲ ਅੰਮ੍ਰਿਤਸਰ ਅਤੇ ਹੋਰ ਵੱਖ-ਵੱਖ ਬੁਲਾਰਿਆਂ ਨੇ ਇੰਜ.ਰਣਬੀਰ ਸਿੰਘ 'ਸੋਚ' ਦੀਆਂ ਸਮਾਜ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨਾਂ ਨੇ ਹਮੇਸ਼ਾਂ ਹੀ ਆਪਣੇ ਦਿਲ ਵਿੱਚ ਗਰੀਬ ਗੁਰਬਿਆਂ ਅਤੇ ਲੋੜਵੰਦਾਂ ਪ੍ਰਤੀ ਹਮਦਰਦੀ ਰੱਖਦੇ ਹੋਏ ਵੱਖ-ਵੱਖ ਸਵੈ ਸੇਵੀ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜ ਕੇ ਸਮਾਜ ਪ੍ਰਤੀ ਆਪਣੀਆਂ ਸਰਗਰਮੀਆਂ ਨੂੰ ਲਗਾਤਾਰ ਜਾਰੀ ਰੱਖਿਆ ਅਤੇ ਹੋਰਨਾਂ ਲਈ ਵੀ ਮਿਹਨਤ, ਲਗਨ ਅਤੇ ਦ੍ਰਿੜਤਾ ਨਾਲ ਸਮਾਜ ਭਲਾਈ ਦਾ ਪ੍ਰੇਰਨਾ ਸਰੋਤ ਸੋਮਾ ਪੈਦਾ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਯੂ.ਪੀ.ਐੱਸ.ਸੀ.ਦੀਆਂ ਸਿਵਿਲ ਸੇਵਾਵਾਂ ਪ੍ਰੀਖਿਆ 2016 ਪਹਿਲੀ ਕੋਸ਼ਿਸ਼ ਵਿੱਚ ਪਾਸ ਕਰਨ ਵਾਲੇ ਇੰਜ.ਦਿਲਮਿਲ ਸਿੰਘ 'ਸੋਚ' ਨੇ ਆਪਣੇ ਪਿਤਾ ਇੰਜ.ਰਣਬੀਰ ਸਿੰਘ 'ਸੋਚ' ਦੀ ਯਾਦ ਵਿੱਚ 'ਇੰਜ.ਰਣਬੀਰ ਸਿੰਘ'ਸੋਚ' ਮੈਮੋਰੀਅਲ ਸਕਾਲਰਸ਼ਿਪ' ਆਰੰਭ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਮੁਹੱਲਾ ਗੋਕਲ ਨਗਰ-ਰੂਪ ਨਗਰ ਦੇ ਜਿਹੜੇ ਵੀ ਬੱਚੇ 90% ਤੋਂ ਵੱਧ ਅੰਕ ਲੈ ਕੇ ਬੋਰਡ ਦੀ ਪੀ੍ਰਖਿਆ ਪਾਸ ਕਰਨਗੇ ਉਨਾਂ ਨੂੰ 5000 ਰੁਪਏ ਸਕਾਲਰਸ਼ਿਪ ਦਿੱਤੀ ਜਾਵੇਗੀ। ਇਸ ਮੌਕੇ ਪਗੱੜੀ ਦੀ ਰਸਮ ਅਦਾ ਕਰਦਿਆਂ ਇੰਜ. ਰਣਬੀਰ ਸਿੰਘ ਸੋਚ ਦੇ ਸਪੁੱਤਰ ਇੰਜ.ਦਿਲਮਿਲ ਸਿੰਘ 'ਸੋਚ' ਨੂੰ ਦਸਤਾਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਕ ਸਤਵੰਤ ਸਿੰਘ ਸਿਆਣ ਵੱਲੋਂ ਵੱਖ-ਵੱਖ ਸੰਸਥਾਵਾਂ ਵੱਲੋਂ ਆਏ ਸ਼ੋਕ ਮਤੇ ਪੜ ਕੇ ਸੁਣਾਏ। ਇਸ ਮੌਕੇ ਵਰਿੰਦਰ ਸਿੰਘ ਪਰਿਹਾਰ ਆਪ ਆਗੂ, ਸਤਵੰਤ ਸਿੰਘ ਸਿਆਣ ਆਪ ਆਗੂ, ਡਾ.ਨਰੇਸ਼ ਸੱਗਰ, ਐੱਸ.ਪੀ.ਸ਼ਰਮਾ ਆਪ ਆਗੂ, ਮਨੋਜ ਕੁਮਾਰ, ਰਵਿੰਦਰ ਸਿੰਘ ਚੱਢਾ ਪ੍ਰਧਾਨ ਜ਼ਿਲਾ ਭਾਜਪਾ ਟਰਾਂਸਪੋਰਟ ਸੈੱਲ, ਦਲੀਪ ਸਿੰਘ ਮਲਹੋਤਰਾ, ਮਹਿੰਦਰਪਾਲ ਧੀਮਾਨ, ਪਰਮਜੀਤ ਸਿੰਘ ਕਲਿਆਣ, ਮਲਕੀਤ ਸਿੰਘ ਮਰਵਾਹਾ, ਹਰਜੀਤ ਸਿੰਗ ਮਠਾਰੂ, ਕੁਲਦੀਪ ਸਿੰਘ ਖਾਂਬਾ, ਅਜੀਤ ਸਿੰਘ ਭੋਗਲ, ਅਜੀਤ ਸਿੰਘ ਮਠਾਰੂ, ਨਰਿੰਦਰ ਸਿੰਘ, ਜਸਵੀਰ ਕੌਰ ਸੋਚ, ਇੰਜ.ਭਵਦੀਪ ਕੌਰ, ਇੰਜ.ਅਮਨਜੋਤ ਕੌਰ ਆਦਿ ਵੀ ਮੌਜੂਦ ਸਨ। ਰਾਜਪਾਲ ਸਿੰਘ ਸੋਚ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਗੁਰੂ ਕਾ ਲੰਗਰ ਅੱਤੁਟ ਵਰਤਾਇਆ ਗਿਆ।

No comments: