BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਸ ਡੀ ਐਮ ਨੇ ਸੁਣੀਆਂ ਫਰੀਡਮ ਫਾਈਟਰਾਂ ਦੀਆਂ ਸਮੱਸਿਆਵਾਂ

ਹੁਸ਼ਿਆਰਪੁਰ 27 ਮਈ (ਤਰਸੇਮ ਦੀਵਾਨਾ)- ਐਸ ਡੀ ਐਮ ਹੁਸ਼ਿਆਰਪੁਰ ਆਨੰਦ ਸਾਗਰ ਸ਼ਰਮਾਂ ਵਲੋ ਉਪ ਮੰਡਲ ਹੁਸ਼ਿਆਰਪੁਰ ਵਿਚ ਪੈਂਦੇ ਫਰੀਡਮ ਫਾਈਟਰਾਂ ਅਤੇ ਉਨਾਂ ਦੇ ਪ੍ਰੀਵਾਰਾਂ ਦੀਆਂ ਸਮੱਸਿਆਵਾਂ ਸੁਣੀਆਂ।  ਫਰੀਡਮ ਫਾਈਟਰਾਂ ਦੀਆਂ ਸਮੱਸਿਆਵਾਂ ਸੁਨਣ ਤੋ ਬਾਅਦ ਉਨਾਂ ਕਿਹਾ ਕਿ ਸਾਰੀਆਂ ਸਮੱਸਿਆਵਾਂ ਦਾ ਹੱਲ ਪਹਿਾਲ ਦੇ ਆਧਾਰ ਤੇ ਕੀਤਾ ਜਾਵੇਗਾ। ਜਿਹੜੀਆਂ ਸਮੱਸਿਆਵਾਂ ਦਾ ਹੱਲ ਜਿਲਾ ਪੱਧਰ ਤੇ ਹੋ ਸਕਦਾ ਹੈ , ਉਸ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ -ਨਿਰਦੇਸ਼ ਜਾਰੀ ਕੀਤੇ ਜਾਣਗੇ ਅਤੇ ਰਾਜ ਪੱਧਰ ਤੇ ਹੱਲ ਹੋਣ ਵਾਲੀਆਂ ਸਮੱਸਿਆਵਾਂ ਦੇ ਲਈ ਸਰਕਾਰ ਨੂੰ ਲਿਖਤ ਰੂਪ ਵਿਚ ਬੇਨਤੀ ਕੀਤੀ ਜਾਵੇਗੀ। ਇਸ ਮੌਕੇ ਤੇ ਫਰੀਡਮ ਫਾਈਟਰ ਜੈਮਲ ਸਿੰਘ ਵਧਾਵਨ , ਜਸਪਾਲ ਸਿੰਘ , ਸੁਖਦੇਵ ਸਿੰਘ , ਮਹਿੰਦਰ ਕੋਰ , ਮਿਸ ਕੈਲਾਸ਼ ਰਾਣੀ, ਸਵਿੱਤਰੀ ਦੇਵੀ , ਹਰਬੰਸ ਸਿੰਘ , ਸਤਵੰਤ ਸਿੰਘ , ਸਵਰਣ ਕੋਰ ਅਤੇ ਸੁਦੇਸ਼ ਕੁਮਾਰ ਸਮੇਤ ਕਰਮਚਾਰੀ ਵੀ ਮੌਜੂਦ ਸਨ।

No comments: