BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡੇਰਾ ਚਹੈੜੂ ਵਿਖੇ 13ਵੇਂ ਬਰਸੀ ਸਮਾਗਮ 26 ਮਈ ਨੂੰ

  • ਸੱਚਖੰਡ ਵਾਸੀ ਸੰਤ ਬਾਬਾ ਬ੍ਰਹਮ ਨਾਥ ਜੀ ਦੇ 13ਵੇਂ ਬਰਸੀ ਸਮਾਗਮਾਂ ਤੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਡੇਰਾ ਚਹੈੜੂ ਵਿਖੇ ਪੁੱਜਣਗੀਆਂ- ਸੰਤ ਕ੍ਰਿਸ਼ਨ ਨਾਥ ਜੀ
  • ਮੁੱਖ ਸੇਵਾਦਾਰ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਦੀ ਵਿਸ਼ੇਸ਼ ਦੇਖਰੇਖ ਹੇਠ ਕਰਵਾਏ ਜਾ ਰਹੇ ਹਨ, 13ਵੇਂ ਬਰਸੀ ਸਮਾਗਮ

ਸੰਤ ਬਾਬਾ ਕ੍ਰਿਸ਼ਨ ਨਾਥ ਜੀ ਚਹੈੜੂ ਵਾਲੇ
ਆਦਮਪੁਰ 22 ਮਈ (ਅਮਰਜੀਤ ਸਿੰਘ)- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਮਹਾਰਾਜ ਜੀ.ਟੀ.ਰੋਡ ਚਹੈੜੂ ਵਿਖੇ ਸੰਤ ਬਾਬਾ ਬ੍ਰਹਮ ਨਾਥ ਮਹਾਰਾਜ ਜੀ ਦੇ 13ਵੇਂ ਬਰਸੀ ਸਮਾਗਮ ਅਮ੍ਰਿਬਾਣੀ ਸਤਿਗੁਰੂ ਰਵਿਦਾਸ ਮਾਹਾਰਾਜ ਜੀ ਦੀ ਛੱਤਰ ਛਾਇਆ ਹੇਠ ਅਤੇ ਮੱਖ ਸੇਵਾਦਾਰ ਸੰਤ ਬਾਬਾ ਕ੍ਰਿਸ਼ਨ ਨਾਥ ਜੀ (ਚਹੈੜੂ ਵਾਲਿਆਂ) ਦੀ ਵਿਸ਼ੇਸ਼ ਦੇਖਰੇਖ ਹੇਠ ਸਮੂਹ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ 26 ਮਈ 2016 ਦਿਨ ਵੀਰਵਾਰ ਨੂੰ ਬਹੁਤ ਹੀ ਉਤਸ਼ਾਹ ਨਾਲ ਕਰਵਾਏ ਜਾ ਰਹੇ ਹਨ।  ਜਾਣਕਾਰੀ ਦਿੰਦੇ ਡੇਰਾ ਮੁੱਖੀ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਨੇ ਦਸਿਆ ਕਿ ਸਬੰਧ ਵਿੱਚ ਪਹਿਲਾ ਅਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਾਹਾਰਾਜ ਜੀ ਦੇ ਭੋਗ ਉਪਰੰਤ ਖੁੱਲੇ ਪੰਡਾਲਾਂ ਵਿੱਚ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਭਾਈ ਸਤਨਾਮ ਸਿੰਘ ਚਿੱਮਟਿਆਂ ਵਾਲੇ, ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ ਅਤੇ ਸਾਥੀ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਇਸ ਮੋਕੇ ਤੇ ਸੰਗਤਾਂ ਨੂੰ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਮਹਾਪੁਰਖਾਂ ਨੇ ਦਸਿਆ ਕਿ ਇਹ ਸਮਾਗਮ ਸੰਤ ਬਾਬਾ ਫੂਲ ਨਾਥ ਜੀ ਪਬਲਿਕ ਚੈਰੀਟੇਬਲ ਟਰੱਸਟ ਰਜਿ. ਇੰਡੀਆ, ਯੂਰਪ, ਯੂ.ਕੇ ਅਤੇ ਸੰਤ ਬਾਬਾ ਬ੍ਰਹਮ ਨਾਥ ਜੀ ਐਜੂਕੇਸ਼ਨ ਐਂਡ ਸੇਵਾ ਸੋਸਾਇਟੀ ਰਜਿ., ਸਤਿਗੁਰੂ ਰਵਿਦਾਸ ਪਬਲਿਕ ਸਕੂਲ ਮੈਨੇਜਮੈਂਟ ਜੈਤੇਵਾਲੀ, ਸੰਤ ਬਾਬਾ ਫੂਲ ਨਾਥ ਸਪੋਰਟਸ ਕਲੱਬ, ਜੀ. ਟੀ ਰੋਡ ਚਹੈੜੂ, ਅਤੇ ਦੇਸ਼ਾਂ ਵਿਦੇਸ਼ਾਂ ਦੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ। ਉਨਾਂ ਸਮੂਹ ਸੰਗਤਾਂ ਨੂੰ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।

No comments: