BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੰਤ ਬ੍ਰਹਮ ਨਾਥ ਜੀ ਦੀ ੧੩ਵੀਂ ਬਰਸੀ ਤੇ ਚਿਹੇੜੂ ਵਿਖੇ ਲ'ਗੀਆਂ ਭਾਰੀ ਰੌਣਕਾਂ-ਸੰਤ ਕ੍ਰਿਸ਼ਨ ਨਾਥ ਜੀ

ਦੁਸਾਂਝ ਕਲਾਂ 27 ਮਈ (ਸੁਰਿੰਦਰ ਪਾਲ ਕੁੱਕੂ)- ਡੇਰਾ ਸੰਤ ਬਾਬਾ ਫੁਲ ਨਾਥ ਜੀ.ਟੀ.ਰੋਡ ਚਿਹੇੜੂ ਵਿਖੇ ਬ੍ਰਹਮਲੀਨ ਸੰਤ ਬਾਬਾ ਬ੍ਰਹਮ ਨਾਥ ਜੀ ਦੀ ੧੩ਵੀਂ ਬਰਸੀ ਬੜੀ ਸ਼ਰਧਾ ਅਤੇ ਉਸਸ਼ਾਹ ਨਾਲ ਮਨਾਇਆ ਗਿਆ। ਸਵੇਰ ਰੋਜ ਤੋਂ ਹੀ ਅਮ੍ਰਿਤਬਾਣੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਆਖੰਡ ਪਾਠ ਜਾਪ ਤੋਂ ਬਾਅਦ ਪੰਡਾਲ ਦੀਵਾਨ ਸਜਾਏ ਗਏ। ਜਿਸ ਵਿੱਚ ਕਈ ਰਾਗੀ ਕੀਰਤਨੀ ਜਥਿਆਂ ਨੇ ਜਿਨ੍ਹਾਂ ਵਿੱਚ ਸੰਤ ਮੋਹਣ ਦਾਸ ਜੀ ਨੂਰਪੁਰ ਵਾਲੇ, ਐੱਮ.ਆਰ.ਮਹਿਮੀ, ਸੰਤ ਅਵਤਾਰ ਦਾਸ ਜੀ ਚਿਹੇੜੂ ਵਾਲੇ, ਬਿੱਟੂ ਗੰਨਾ ਪਿੰਡ, ਮਨਜੀਤ ਜਾਚਕ ਹੁਸ਼ਿਆਰਪੁਰ ਵਾਲੇ, ਭਾਈ ਸਤਨਾਮ ਸਿੰਘ ਹੁਸੈਨਪੁਰ ਵਾਲਿਆਂ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਮਹਾਂਪੁਰਸ਼ਾ ਵਲੋਂ ਕੀਤੇ ਪੌਤਕਾਂ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ। ਇਸ ਸ਼ੁੱਭ ਮੌਕੇ  ਤੇ ਭਾਰੀ ਗਿਣਤੀ ਵਿੱਚ ਸੰਤ ਮਹਾਂਪੁਰਸ਼ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ। ਜਿਨ੍ਹਾਂ ਵਿੱਚ ਬਲਵੀਰ ਦਾਸ ਜੀ ਖੰਨੇ ਵਾਲੇ, ਅਵਤਾਰ ਦਾਸ ਜੀ ਚਿਹੇੜੂ ਵਾਲੇ, ਰਾਮ ਜੀ ਦਾਸ ਚੰਦੜ੍ਹ ਯੂ.ਕੇ, ਰਾਣਾ ਦਾਸ ਜੀ, ਭਗਤ ਰਾਮ ਗੁਰਾਇਆਂ ਵਾਲਿਆਂ ਨੇ ਆਪਣੀ ਹਾਜਰੀ ਲਵਾਈ। ਤੇ ਸੰਤ ਕ੍ਰਿਸ਼ਨ ਨਾਥ ਜੀ ਵਲੋਂ ਸੰਗਤਾਂ ਨੂੰ ਆਪਣੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਬਾਬਾ ਬ੍ਰਹਮ ਨਾਥ ਜੀ ਦੀ ਜੀਵਨੀ ਤੇ ਚਾਨਣਾ ਪਾਇਆ।ਸੰਤ ਮਹਾਂਪੁਰਸ਼ਾਂ ਨੇ ਦੱਸਿਆ ਕਿ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਪਿੰਡ ਜੈਤੇਵਾਲੀ ਦਾ ਦਸਵੀਂ ਕਲਾਸ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ ਰਿਹਾ ਅਤੇ ਸਾਰੇ ਬੱਚੇ ਫਸਟ ਡੀਵੀਜਨ ਵਿੱਚ ਪਾਸ ਹੋਏ।ਬੇਬੀ ਜਸਪ੍ਰੀਤ ਜਿਨ੍ਹਾਂ ਨੂੰ ਡਾ. ਅਬਦੁਲ ਕਲਾਮ ਵਲੋਂ ਈਗਕਾਈਵ ਐਵਾਰਡ ੨੦੧੫ ਵਿੱਚ ਨੂੰ ਸਮੇਤ ਪਰਿਵਾਰ ਸਨਮਾਨਿਤ ਕੀਤਾ ਗਿਆ ਸੀ। ਸਵੇਰ ਰੋਜ ਤੋਂ ਹੀ ਚਾਹ ਪਕੌੜਿਆਂ ਅਤੇ ਗੁਰੁ ਕਾ ਲੰਗਰ ਅਤੁੱਟ ਲੰਗਰ ਵਰਤਾਇਆਂ ਗਿਆ। ਇਸ ਮੌਕੇ ਦਾਨੀ ਸੱਜਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੁਮਿਕਾ ਕਮਲਜੀਤ ਖੋਥੜਾਂ ਨੇ ਬਾਖੁਬੀ ਨਿਭਾਈ

No comments: