BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਾਉਦੀ ਅਰਬ ਵਿੱਚ ਫਸੇ 4 ਪੰਜਾਬੀ ਨੋਜਵਾਨਾਂ ਨੇ ਭਾਰਤ ਸਰਕਾਰ ਨੂੰ ਵਾਪਸ ਇੰਡੀਆਂ ਲਿਆਉਣ ਦੀ ਲਗਾਈ ਗੁੱਹਾਰ

  • ਭੁੱਖੇ ਭਾਣੇ ਕੰਪਨੀ ਤੋਂ ਲੁੱਕ ਲੁੱਕ ਕੇ ਰੇਤਲੇ ਮਾਰੂਥਲ ਵਿੱਚ ਨੋਜਵਾਨਾਂ ਨੇ ਕੀਤਾ ਗੁਜਾਰਾ
  • ਮੋਤ ਨੂੰ ਗਲੇ ਲਗਾਉਣ ਲਈ ਮਜਬੂਰ ਹਨ, 4 ਪੰਜਾਬੀ ਅਤੇ ਕੁਝ ਪਾਕਿਸਤਾਨੀ ਨੋਜਵਾਨ

ਜੋਲੀ ਧੋਗੜੀ ਜਾਣਕਾਰੀ ਦਿੰਦੇ
ਜੰਡੂ ਸਿੰਘਾ/ਜਲੰਧਰ 4 ਮਈ (ਅਮਰਜੀਤ ਸਿੰਘ ਜੀਤ)- ਪਿੰਡ ਧੋਗੜੀ ਜਿਲਾਂ ਜਲੰਧਰ (ਪੰਜਾਬ) ਅਤੇ ਪੂਰੇ ਭਾਰਤ ਭਰ ਦੇ ਵੱਖ ਵੱਖ ਸੂਬਿਆਂ ਵਿੱਚੋਂ ਸਾਉਦੀ ਅਰਬ ਵਿੱਚ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਸਤੇ ਕਮਾਈ ਕਰਨ ਵਾਸਤੇ ਗਏ, 15 ਨੋਜਵਾਨ ਮਾਰੂਥਲ (ਰੇਗਿਸਥਾਨ) ਵਿੱਚ ਭੁੱਖੇ ਭਾਣੇ ਰਹਿ ਕੇ ਦਿਨ ਕੱਟ ਰਹੇ ਹਨ। ਜਿਨਾਂ ਨੇ ਭਾਰਤ ਸਰਕਾਰ ਨੂੰ ਇੰਡੀਆ ਵਾਪਸ ਬਲਾਉਣ ਲਈ ਗੁਹਾਰ ਲਗਾਈ ਹੈ। ਪੰਜਾਬੀ ਜਾਗਰਣ ਨੂੰ ਫੋਨ ਤੇ ਜਾਣਕਾਰੀ ਦਿੰਦੇ ਪਿੰਡ ਧੋਗੜੀ ਜਲੰਧਰ ਦੇ ਜੋਲੀ ਪੁੱਤਰ ਕਮਲਜੀਤ ਸਿੰਘ ਨੇ ਦਸਿਆ ਕਿ 15 ਮੁੰਡੇ ਸਾਉਦੀ ਅਰਬ ਵਿੱਚ ਫਸੇ ਹੋਏ ਹਨ, ਜੋਲੀ ਨੇ ਕਿਹਾ ਕਿ ਜੁਲਾਈ 2014 ਵਿੱਚ ਅਸੀਂ ਚਾਰ ਲੜਕੇ ਭਿੰਦਰਪ੍ਰੀਤ, ਪਰਮਜੀਤ ਕੁਮਾਰ, ਚਰਨ ਦਾਸ, ਅਤੇ ਮੈਂ ਜੋਲੀ ਖੁੱਦ 85 ਹਜਾਰ ਰੁਪਏ ਦੇ ਹਿਸਾਬ ਨਾਲ ਜਲੰਧਰ ਦੇ ਇੱਕ ਏਜੰਟ ਨੂੰ ਰੁਪਏ ਦੇ ਕੇ ਸਾਉਦੀ ਅਰਬ ਵਿੱਚ ਆਪਣੇ ਪਰਿਵਾਰ ਲਈ ਕਮਾਈ ਕਰਨ ਵਾਸਤੇ ਗਏ ਸੀ। ਸਾਨੂੰ ਏਜੰਟ ਨੇ ਲਾਰਾ ਲਗਾਇਆ ਕੀ ਕੰਪਨੀ ਬਹੁਤ ਹੀ ਚੰਗੀ ਹੈ, ਪਰ ਅਸੀਂ ਜਦੋਂ ਤੋਂ ਅਸੀਂ ਕੰਪਨੀ ਵਿੱਚ ਕੰਮ ਕਰਦੇ ਹਾਂ, ਉਦੋਂ ਤੋਂ ਸਾਨੂੰ ਕੰਪਨੀ ਤਨਖਾਹ ਵਾਸਤੇ ਤੰਗ ਪਰੇਸ਼ਾਨ ਕਰਦੀ ਰਹੀ ਹੈ, ਅਤੇ ਹੁਣ 8 ਮਹੀਨੇ ਬੀਤ ਚੁੱਕੇ ਹਨ, ਸਾਨੂੰ ਸਾਡੀ ਮੇਹਨਤ ਦੀ ਤਨਖਾਹ ਨਹੀਂ ਮਿਲੀ। ਪਰ ਰੋਟੀ ਖਾਣ ਵਾਸਤੇ 200 ਰੁਪਏ ਸਾਉਦੀ ਅਰਬ ਦੀ ਕਰੰਸੀ ਦੇ ਹਿਸਾਬ ਨਾਲ ਦਿੱਤੇ ਜਾਂਦੇ ਹਨ, ਜਿਸ ਨਾਲ ਗੁਜਾਰਾ ਕਰਨਾ ਔਖਾ ਹੈ। ਜੋਲੀ ਨੇ ਦਸਿਆ ਕਿ ਸਾਡੇ ਨਾਲ 14 ਮੁੰਡੇ ਹੋਰ ਹਨ, ਅਤੇ ਅਸੀ ਕੰਪਨੀ ਛੱਡ ਦੇ ਰੇਗਿਸਥਾਨ ਵਿੱਚ ਭੱਟਕ ਰਹੇ ਹਾਂ, ਅਤੇ ਕਾਫੀ ਮਹੀਨੇ ਕੋਕ ਦੇ ਖਾਲੀ ਡੱਬੇ ਵੇਚ ਕੇ ਰੋਟੀ ਖਾਣ ਲਈ ਗੁਜਾਰਾ ਕੀਤਾ। ਉਸਨੇ ਕਿਹਾ ਨਹਾਉਣ ਦੀ ਤਾਂ ਗੱਲ ਦੂਰ ਹੈ, ਪੀਣ ਨੂੰ ਵੀ ਪਾਣੀ ਨਹੀਂ ਮਿਲਦਾ। ਉਸਨੇ ਕਿਹਾ ਕਿ ਕੁਝ ਸਾਡੇ ਨੇਪਾਲੀ ਦੋਸਤ ਆਪਣੇ ਘਰ ਵਾਲਿਆਂ ਦੀ ਮੱਦਦ ਨਾਲ ਇੰਡੀਆਂ ਵਾਪਸ ਆ ਚੁੱਕੇ ਹਨ। ਜੋਲੀ ਦੇ ਦਸਿਆ ਕਿ ਜੀ.ਟੀ.ਸੀ ਗਲਫ ਕੰਪਨੀ ਜੁਬੈਨ ਸ਼ਹਿਰ ਸਾਉਦੀ ਅਰਬ ਵਿੱਚ ਹੈ, ਜਿਸਦੇ ਮਾਲਕ ਨੇ ਸਾਡੇ ਪਾਸਪੋਰਟ ਆਪਣੇ ਕੋਲ ਰੱਖੇ ਹੋਏ ਹਨ, ਜਿਸਨੂੰ ਪੰਜ ਵਾਰ ਰਿਜਾਇੰਨ ਪੇਪਰ ਦੇਣ ਦੇ ਵਾਬਜੂਦ, ਜੋ ਕਿ ਸਾਨੂੰ 4 ਪੰਜਾਬੀ ਅਤੇ ਕਈ ਪਾਕਿਸਤਾਨੀ ਨੋਜਵਾਨਾਂ ਨੂੰ ਵਾਪਸ ਆਪਣੇ ਦੇਸ਼ ਨਹੀ ਭੇਜ ਰਿਹਾ, ਅਤੇ ਵਾਪਸ ਭੇਜਣ ਲਈ ਭਾਰਤੀ ਕਰੰਸੀ ਮੁਤਾਬਕ ਇੱਕ ਲੱਖ ਰੁਪਏ ਦੀ ਮੰਗ ਕਰਦਾ ਹੈ। ਹਾਲਾਂਕਿ ਉਸਨੂੰ ਸਾਉਦੀ ਅਰਬ ਦੇ ਕਾਨੂੰਨ ਮੁਤਾਬਕ ਪਾਸਪੋਰਟ ਉਸਦੇ ਕੋਲ ਰੱਖਣ ਦਾ ਅਧਿਕਾਰ ਨਹੀਂ ਹੈ। ਉਸਨੇ ਦਸਿਆ ਕਿ ਉਥੋਂ ਦੀ ਪੁਲਿਸ ਨੇ ਉਸਦਾ ਦਾ ਮੋਬਾਇਲ ਵੀ ਖੋਹ ਲਿਆ ਹੈ, ਅਤੇ ਉਨਾਂ ਲਈ ਇਸ ਟਾਇਮ ਖਾਣਾ ਪੀਣਾਂ ਵੀ ਮੁਸ਼ਕਲ ਹੈ, ਅਤੇ ਉਨਾਂ ਨਾਲ 6 ਸਾਥੀ ਹੀ ਰਹਿ ਗਏ ਹਨ। ਜੋਲੀ ਅਤੇ ਉਸਦੇ ਬਾਕੀ ਭਾਰਤੀ ਸਾਥੀਆਂ ਨੇ ਪੰਜਾਬ ਸਰਕਾਰ, ਭਾਰਤ ਸਰਕਾਰ, ਅਤੇ ਇੰਡੀਅਨ ਅੰਬਬੈਸੀ ਨੂੰ ਅਪੀਲ ਕੀਤੀ ਹੈ, ਕਿ ਉਨਾਂ ਨੂੰ ਭਾਰਤ ਵਾਪਸ ਜਲਦ ਤੋਂ ਜਲਦ ਲਿਆਂਦਾ ਜਾਵੇ।

No comments: