BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਵਿਖੇ ਫੈਕਲਟੀ ਡਿਵੇਲਪਮੇਂਟ ਪ੍ਰੋਗਰਾਮ ਦਾ ਸਮਾਪਨ

ਜਲੰਧਰ 2 ਮਈ (ਜਸਵਿੰਦਰ ਆਜ਼ਾਦ)- ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿਖੇ ਬਾਇਓਟੈਕਨਾਲਾੱਜੀ ਵਿਭਾਗ, ਭਾਰਤ ਸਰਕਾਰ ਵਲੋਂ ਪ੍ਰਾਯੋਜਿਤ “ਟੈਕਨੋਲਾੱਜੀਕਲ ਇਨੋਵੇਸ਼ਨ ਇਨ ਸਾਇੰਸ ਫਾਰ ਹਯੂਮੈਨਿਟੀ” ਵਿਸ਼ੇ ਤੇ ਫੈਕਲਟੀ ਡਿਵੇਲਪਮੇਂਟ ਪ੍ਰੋਗਰਾਮ ਦਾ ਸਮਾਪਨ ਹੋਇਆ। ਇਸ ਵਿਦਾਈ ਪ੍ਰੋਗਰਾਮ ਵਿੱਚ ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਰੇਣੂਕਾ ਭੱਟੀ, ਪ੍ਰੋ. ਮੀਨਾਕਸ਼ੀ ਸਿਆਲ, ਐਫ.ਡੀ.ਪੀ. ਦੇ ਪ੍ਰਬੰਧਕ ਡਾ. ਮੀਨਾ ਸ਼ਰਮਾ,  ਡਾ. ਏਕਤਾ ਖੋਸਲਾ ਅਤੇ ਪੋ. ਜਯੋਤਿ ਕੌਲ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਮੌਕੇ ਤੇ ਪੋ. ਰੇਣੂਕਾ ਭੱਟੀ ਨੇ ਕਿਹਾ ਕਿ ਇਸ ਐਫ.ਡੀ.ਪੀ ਦੇ ਬਾਅਦ ਸੱਮਝ ਵਿੱਚ ਆਇਆ ਹੈ ਕਿ ਜ਼ਿੰਦਗੀ ਵਿਗਿਆਨ ਹੈ ਅਤੇ ਵਿਗਿਆਨ ਹੀ ਜ਼ਿੰਦਗੀ ਹੈ ਇਸ ਲਈ ਸਾਇੰਸ ਅਧਿਆਪਕਾਂ ਨੂੰ ਬੱਚਿਆਂ ਨੂੰ ਸਭ ਕੁੱਝ ਆਰਟਸ ਅਤੇ ਜ਼ਿੰਦਗੀ ਨਾਲ ਸੰਬੰਧਿਤ ਕਰਕੇ ਪੜਾਉਨਾ ਚਾਹੀਦਾ ਹੈ। ਅਤੇ ਆਰਟਸ ਵਾਲਿਆਂ ਨੂੰ ਸਭ ਕੁੱਝ ਸਾਇੰਸ ਨਾਲ ਸੰਬੰਧਿਤ ਕਰਕੇ ਪੜਨਾ ਚਾਹੀਦਾ ਹੈ ਤਾਂਕਿ ਅਸੀ ਸਾਰੇ ਆਪਣੇ ਮਾਨਤਾ, ਸੰਸਕ੍ਰਿਤੀ ਦੀ ਚੰਗੀ ਤਰਾਂ ਰੱਖਿਆ ਕਰ ਸੱਕਇਏ। ਐਫ.ਡੀ.ਪੀ ਦੇ ਕਈ ਪ੍ਰਤਿਭਾਗਿਆਂ ਨੇ ਪ੍ਰਤਿਭਾਗਿਆਂ ਨੇ ਆਪਣੇ ਵਿਚਾਰ ਸਾਂਝੇ ਕਰ ਦੱਸਿਆ ਕਿ ਇਹ ਐਫ.ਡੀ.ਪੀ ਉਹਨਾਂ ਦੀ ਜ਼ਿੰਦਗੀ ਦਾ ਅਤਿਅੰਤ ਫਲਦਾਈ ਪ੍ਰੋਗਰਾਮ ਰਿਹਾ।  ਜਿਥੇ ਗਿਆਨਵਿਗਿਆਨ ਟੈਕਨੋਲਾੱਜਿਕਲ ਆਧਯਾਤਮ, ਹਿਪਨੇਸਿਸ, ਡਿਜ਼ਾਸਟਰ ਆਦਿ ਵਿਸ਼ਿਆਂ ਤੇ ਉਹਨਾਂ ਨੂੰ ਬਹੁਤ ਵਿਸਤਾਰਕ ਜਾਨਕਾਰੀ ਮਿਲੀ। ਪੋz. ਪ੍ਰਦੀਪ ਭੰਡਾਰੀ, ਮੁੱਖੀ, ਕੰਪਿਊਟਰ ਵਿਭਾਗ, ਦੋਆਬਾ ਕਾੱਲਜ, ਜਲੰਧਰ ਨੇ ਐਫ.ਡੀ.ਪੀ ਤੇ ਆਪਣੀ ਪ੍ਰਤਿਕ੍ਰਿਆ ਦਿੰਦੇ ਹੋਏ ਆਪਣੇ ਵਿਚਾਰ ਸਾਰੇ ਪ੍ਰਤਿਭਾਗਿਆਂ ਨਾਲ ਸਾਂਝੇ ਕੀਤੇ। ਪ੍ਰੋ. ਵੀਨਾ ਅਰੋੜਾ ਨੇ ਆਪਣੀ ਸਵਰਚਿਤ ਕਵਿਤਾ ਤਰੱਕੀ ਦਾ ਉਚਾਰਣ ਕੀਤਾ। ਪ੍ਰੋ. ਨਵਰੂਪ, ਡੀਨ ਯੂਥ ਵੈਲਫੇਅਰ ਨੇ ਕਵਿਤਾ ਰੂਪ ਵਿੱਚ ਆਪਣੇ ਵਿਚਾਰ ਸਾਂਝੇ ਕਰਕੇ ਰਿਸੋਰਸ ਪਰਸਨ ਡਾ. ਉਮੇਸ਼ ਆਰਿਆ ਦਾ ਧੰਨਵਾਦ ਕੀਤਾ ਜਿਹਨਾਂ ਨੇ ਡਾ. ਨਿਧਿ ਕੌਛੜ ਵੱਲੋਂ ਲਿਖਿਤ ਅਤੇ ਨਿਰਦੇਸ਼ਿਤ ਨੁਕੱੜ ਨਾਟਕ ਦਾ ਪ੍ਰਦਰਸ਼ਨ ਕਰਨ ਵਾਲਿਆਂ ਵਿਦਿਆਰਥਣਾਂ ਨੂੰ ਬਤੌਰ ਨਕਦ ਇਨਾਮ ਦੇ ਕੇ ਪ੍ਰੋਤਸਾਹਿਤ ਕੀਤਾ ਅਤੇ ਨਾਟਕ ਦੀ ਖੂਬ ਪ੍ਰਸ਼ੰਸਾ ਕੀਤੀ। ਡਾ. ਸੰਤੋਸ਼ ਖੰਨਾ ਨੇ ਇਕ ਪ੍ਰਾਥਨਾ ਦਾ ਉਚਾਰਣ ਕੀਤਾ। ਪ੍ਰੋ. ਰਿੰਪਲ ਨੇ ਸ਼ਿਵ ਕੁਮਾਰ ਬਟਾਲਵੀ ਦਾ ਗੀਤ ਗਾਇਆ। ਐਫ.ਡੀ.ਪੀ ਕੋਆਰਡੀਨੇਟਰ ਪ੍ਰੋ. ਮੀਨਾਕਸ਼ੀ ਸਿਆਲ ਨੇ ਕਾਲਜ ਪ੍ਰਿੰਸੀਪਲ ਡਾ. ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ ਅਤੇ ਅਨਥਕ ਸਹਿਯੋਗ ਦੇ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਅਸੀ ਸਾਰੇ ਅਧਿਆਪਕਾਂ ਨੂੰ ਪਰੀਖਣ ਵਿੱਚ ਨਵੀਨਤਾ ਲਿਆ ਕੇ ਹਰ ਕਾਰਜ਼ ਨੂੰ ਰੂਚਿਕਰ ਬਨਾਉਣਾ ਚਾਹੀਦਾ ਹੈ। ਐਫ.ਡੀ.ਪੀ ਦੀ ਕਨਵੀਨਰ ਡਾ. ਏਕਤਾ ਖੋਸਲਾ, ਪ੍ਰਬੰਧਨ ਸਚਿਵ ਡਾ. ਮੀਨਾ ਸ਼ਰਮਾ ਨੇ ਸਾਰੇ ਪ੍ਰਤਿਭਾਗਿਆਂ ਦਾ ਧੰਨਵਾਦ ਕੀਤਾ। ਉਸ ਤੋਂ ਬਾਅਦ 66 ਪ੍ਰਤਿਭਾਗਿਆਂ ਨੂੰ ਪ੍ਰਮਾਣਪੱਤਰ ਪ੍ਰਦਾਨ ਕੀਤੇ ਗਏ। ਮੰਚ ਦਾ ਸੰਚਾਲਨ ਡਾ. ਅੰਜਨਾ ਭਾਟੀਆ ਨੇ ਕੀਤਾ।

No comments: