BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਅਤੇ ਵਪਾਰ ਮੰਤਰੀ ਸ੍ਰੀ ਟੌਡ ਮੈਕਲੇ ਨੇ ਭਾਰਤੀ ਬਿਜ਼ਨਸਮੈਨਾਂ ਨਾਲ ਕੀਤੀਆਂ ਵਿਚਾਰਾਂ

ਟਰਾਂਸ ਪੈਸੇਫਿਕ ਪਾਰਟਰਨਸ਼ਿੱਪ (ਟੀ.ਪੀ.ਪੀ.)
ਸ. ਕੰਵਲਜੀਤ ਸਿੰਘ ਬਖਸ਼ੀ ਵਪਾਰ ਮੰਤਰੀ ਸ੍ਰੀ ਟੌਡ ਮੈਕਲੇ ਅਤੇ ਹੋਰ ਪ੍ਰਤੀਨਿਧੀਆਂ ਨਾਲ।
ਆਕਲੈਂਡ-10 ਮਈ (ਹਰਜਿੰਦਰ ਸਿੰਘ ਬਸਿਆਲਾ)-ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਨੇ ਬੀਤੇ ਕੱਲ ਇਕ ਭਾਰਤੀ ਬਿਜ਼ਨਸਮੈਨਾਂ ਦੇ ਨਾਲ ਟੀ.ਪੀ.ਪੀ. ਸਮਝੌਤੇ ਉਤੇ ਵਿਚਾਰਾਂ ਕਰਨ ਦੇ ਲਈ ਇਕ ਵਿਸ਼ੇਸ਼ ਬ੍ਰੇਕਫਾਸ ਮੀਟਿੰਗ ਦਾ ਆਯੋਜਨ ਕੀਤਾ। ਇਸ ਮੀਟਿੰਗ ਦੇ ਵਿਚ ਦੇਸ਼ ਦੇ ਵਪਾਰ ਮੰਤਰੀ ਸ੍ਰੀ ਟੌਡ ਮੈਕਲੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਪੂਰੇ ਦੇਸ਼ ਦੇ ਵਿਚ ਮੰਤਰੀ ਸਾਹਿਬ 44 ਅਜਿਹੀਆਂ ਮੀਟਿੰਗਾਂ ਅਤੇ ਰੋਡਸ਼ੋਅ ਕਰ ਰਹੇ ਹਨ ਤਾਂ ਕਿ ਲੋਕਾਂ ਨੂੰ ਇਸ ਸਮਝੌਤੇ ਦੇ ਫਾਇਦਿਆਂ ਬਾਰੇ ਦੱਸਿਆ ਜਾ ਸਕੇ। ਮੰਤਰੀ ਸਾਹਿਬ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਫ੍ਰੀ ਟ੍ਰੇਡ ਡੀਲ ਹੈ। ਇਸਦਾ ਸਬੰਧ 12 ਏਸ਼ੀਆ ਪੈਸੇਫਿਕ ਦੇਸ਼ਾਂ ਦੇ ਨਾਲ ਹੈ ਜੋ ਕਿ ਦੁਨੀਆ ਦੀ 36% ਆਰਥਿਕਤਾ ਦੇ ਵਿਚ ਸ਼ਾਮਿਲ ਹੈ। ਇਸ ਵੇਲੇ ਨਿਊਜ਼ੀਲੈਂਡ ਆਸਟਰੇਲੀਆ, ਚੀਨ, ਅਮਰੀਕਾ, ਜਾਪਾਨ ਅਤੇ ਕੋਰੀਆ ਦੇ ਨਾਲ ਫ੍ਰੀ ਟੇਡ ਸਮਝੌਤੇ ਕਰ ਚੁੱਕਾ ਹੈ। ਇਸ ਸਮਝੌਤੇ ਦੇ ਅਮਲ ਵਿਚ ਆਉਣ ਕਾਰਨ ਹੁਣ 800 ਮਿਲੀਅਨ ਗਾਹਕ ਨਿਊਜ਼ੀਲੈਂਡ ਦੀਆਂ ਵਸਤਾ ਖ੍ਰੀਦ ਸਕਦੇ ਹਨ। 2030 ਤੱਕ ਨਿਊਜ਼ੀਲੈਂਡ ਦੀ ਆਰਥਿਕਤਾ 2.7% ਹੋਰ ਉਪਰ ਜਾਵੇਗੀ। 274 ਮਿਲੀਅਨ ਡਾਲਰ ਦੇਸ਼ ਦੇ ਚੁੰਗੀ ਵੱਜੋਂ ਬਚਣਗੇ। ਪਿਛਲੇ ਸਾਲ 28 ਬਿਲੀਅਨ ਦਾ ਸਮਾਨ ਟੀ.ਪੀ.ਪੀ. ਮੁਲਕਾਂ ਦੇ ਵਿਚ ਨਿਰਯਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਫਾਇਦੇ ਮੰਤਰੀ ਸਾਹਿਬ ਨੇ ਦੱਸੇ। ਸ. ਕੰਵਲਜੀਤ ਸਿੰਘ ਬਖਸ਼ੀ ਹੋਰਾਂ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਸ ਮੀਟਿੰਗ ਦੇ ਵਿਚ ਪਹੁੰਚੇ ਮੰਤਰੀ ਸਾਹਿਬ ਅਤੇ ਭਾਰਤੀ ਬਿਜਨਸਮੈਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

No comments: