BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਥੇਦਾਰ ਮੋਠਾਂ ਵਾਲਾ ਵੱਲੋ ਗੁ.ਸਾਹਿਬ ਨੂੰ ਚੰਦੋਆ ਤੇ ਧਾਰਮਿਕ ਪੁਸਤਕਾਂ ਭੇਟ

ਪਿੰਡ ਤੰਬੂ ਵਾਲਾ ਦੀ ਗੁ.ਪ੍ਰਬੰਧਕ ਕਮੇਟੀ ਨੂੰ ਚੰਦੋਆ ਸਾਹਿਬ ਤੇ ਧਾਰਮਿਕ ਪੁਸਤਕਾ ਭੇਟ ਕਰਦੇ ਹੋਏ ਜਥੇਦਾਰ ਮੋਠਾਂ ਵਾਲਾ ਤੇ ਹੋਰ
ਗੁਰੂਹਰਸਹਾਏ 9 ਮਈ (ਮਨਦੀਪ ਸੋਢੀ)- ਸ਼੍ਰੋਮਣੀ ਗੁ.ਪ੍ਰਬੰਧਕ ਕਮੇਟੀ ਸ਼੍ਰੀ ਅਮ੍ਰਿਤਸਰ ਸਾਹਿਬ ਵੱਲੋ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ  ਕੜੀ ਤਹਿਤ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੋਠਾਂ ਵਾਲਾ ਨੇ ਪਿੰਡ ਤੰਬੂ ਵਾਲਾ ਦੀ ਗੁ.ਪ੍ਰਬੰਧਕ ਕਮੇਟੀ  ਨੁੰ ਚੰਦੋਆ ਸਾਹਿਬ ਤੇ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਧਾਰਮਿਕ ਪੁਸਤਕਾਂ ਦੇ ਦੋ ਸੈਟ ਭੇਟ ਕੀਤੇ ਇਸ  ਮੋਕੇ ਗੁ.ਪ੍ਰੰਬਧਕ ਕਮੇਟੀ ਨੇ ਸ਼੍ਰੋਮਣੀ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੋਠਾਂ ਵਾਲਾ ਦਾ ਸਿਰਪਾਓ ਪਾ ਕੇ ਸਨਮਾਨ ਕੀਤਾ।ਇਸ ਮੋਕੇ ਉਹਨਾਂ ਨਾਲ ਭਾਈ ਕੰਵਲਜੀਤ ਸਿੰਘ ,ਦਰਸ਼ਨ ਸਿੰਘ ਪ੍ਰਧਾਨ ਗੁ.ਕਮੇਟੀ ਤੰਬੂ ਵਾਲਾ,ਦਲਜੀਤ ਸਿੰਘ ਸਿੱਧੂ,ਬਲਵਿੰਦਰ ਸਿੰਘ,ਸਵਰਨ ਸਿੰਘ, ਵਿਜੇ ਕੁਮਾਰ,ਜਗਮੀਤ ਸਿੰਘ, ਜਸਪਾਲ ਸਿੰਘ, ਪ੍ਰਕਾਸ਼ ਸਿੰਘ, ਅਮਰੀਕ ਸਿੰਘ, ਚੰਦ ਸਿੰਘ ਨਾਮਦਾਰ, ਬਲਵਿੰਦਰ ਸਿੰਘ ਕਲਸੀ ਜਿਲਾ ਮੀਤ ਪ੍ਰਧਾਨ (ਬਾਦਲ), ਨਸੀਬ ਸਿੰਘ ਬਰਾੜ, ਅਮਰੀਕ ਸਿੰਘ ਮੋਠਾਂ ਵਾਲਾ, ਭਗਵਾਨ ਸਿੰਘ, ਹਰਬੰਸ ਲਾਲ ਧਵਣ, ਸੁਖਜਿੰਦਰ ਸਿੰਘ ਕਾਹਨ ਸਿੰਘ ਵਾਲਾ,ਸੁਰਜੀਤ ਸਿੰਘ ਬਰਾੜ,ਗੁਰਦੀਪ ਸਿੰਘ ਸਾਬਕਾ ਸਰਪੰਚ ਜੰਡ ਵਾਲਾ ਛੋਟਾ,ਸੁਖਚੇਨ ਸਿੰਘ,ਅਮਰਜੀਤ ਸਿੰਘ,ਹਰਵਿੰਦਰ ਸਿੰਘ ਤੇ ਬਲਵੀਰ ਸਿੰਘ ਤੰਬੂ ਵਾਲਾ ਹਾਜਰ ਸਨ।

No comments: