BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣ ਉਪਭੋਗਤਾਵਾਂ ਦੀਆਂ ਸਮੱਸਿਆਵਾਂ: ਏ ਡੀ ਸੀ ਚਾਬਾ

ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲਾ ਸਲਾਹਕਾਰ ਕਮੇਟੀਆਂ ਦੀ ਹੋਈ ਬੈਠਕ
ਹੁਸ਼ਿਆਰਪੁਰ, 10 ਮਈ (ਤਰਸੇਮ ਦੀਵਾਨਾ)-
ਗੈਸ ਏਜੰਸੀਆਂ ਵਲੋਂ ਉਪਭੋਗਤਾਵਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ।  ਘਰਾਂ ਵਿੱਚ ਸਲੰਡਰਾਂ ਨੂੰ ਸਪਲਾਈ ਕਰਨ ਵਾਲੇ ਰੇਹੜੀ ਅਤੇ ਵਾਹਨ ਚਾਲਕਾਂ ਕੋਲ ਸਲੰਡਰ ਦਾ ਭਾਰ ਤੋਲਣ ਵਾਲੀ ਮਸ਼ੀਨ ਹੋਣੀ ਚਾਹੀਦੀ ਹੈ। ਆਮ ਤੌਰ 'ਤੇ ਇਹ ਵੇਖਿਆ ਗਿਆ ਹੈ ਕਿ ਸਲੰਡਰ ਘਰਾਂ ਤੱਕ ਪਹੁੰਚਾਉਣ ਵਾਲੇ ਰੇਹੜੀ ਅਤੇ ਵਾਹਨਾਂ ਚਾਲਕਾਂ ਕੋਲ ਸਲੰਡਰ ਦਾ ਭਾਰ ਤੋਲਣ ਲਈ ਮਸ਼ੀਨਾਂ ਨਹੀਂ ਹੁੰਦੀਆਂ, ਜਿਸ ਕਾਰਨ ਉਪਭੋਗਤਾਵਾਂ ਨੂੰ ਘੱਟ ਗੈਸ ਵਾਲੇ ਸਲੰਡਰ ਸਪਲਾਈ ਹੋਣ ਦਾ ਅੰਦੇਸ਼ਾ ਰਹਿੰਦਾ ਹੈ। ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ  ਜਿਲਾ ਪੱਧਰੀ ਸਲਾਹਕਾਰ ਕਮੇਟੀ ਦੇ ਮੈਂਬਰਾਂ ਵਲੋਂ ਦਿੱਤੇ ਸੁਝਾਵਾਂ ਨੂੰ ਸੁਣਨ ਤੋਂ ਬਾਅਦ ਇਹ ਗੱਲ ਆਖੀ। ਸ੍ਰੀ ਚਾਬਾ ਨੇ ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈ ਸ੍ਰੀਮਤੀ ਰਜਨੀਸ਼ ਕੌਰ ਨੂੰ ਵੀ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਸ ਸਬੰਧੀ ਗੈਸ ਏਜੰਸੀਆਂ ਦੇ ਮਾਲਕਾਂ ਨਾਲ ਵਿਸ਼ੇਸ਼ ਬੈਠਕ ਕਰਕੇ ਉਨਾਂ ਨੂੰ ਇਨਾਂ ਹਦਾਇਤਾਂ ਦੀ ਪਾਲਣ ਕਰਨ ਲਈ ਕਿਹਾ ਜਾਵੇ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਉਪਭੋਗਤਾ ਨੂੰ ਗੈਸ ਬੁੱਕ ਸਮੇਤ ਆਉਣ ਵਾਲੀਆਂ ਹੋਰ ਸਮੱਸਿਆ ਨੂੰ ਵੀ ਹੱਲ ਕੀਤਾ ਜਾਵੇ। ਸਲਾਹਕਾਰ ਕਮੇਟੀਆਂ ਵਲੋਂ ਪਿਛਲੀ ਬੈਠਕ ਦੌਰਾਨ ਪੁੱਛੇ ਗਏ ਇਕ ਸਵਾਲ ਸਬੰਧੀ ਉਨਾਂ ਦੱਸਿਆ ਕਿ ਪਿਛਲੇ ਸਾਲ ਦੌਰਾਨ ਜ਼ਿਲੇ ਵਿੱਚ 52225 ਨਵੇਂ ਗੈਸ ਦੇ ਕੁਨੈਕਸ਼ਨ ਜਾਰੀ ਕੀਤੇ ਗਏ ਹਨ। ਜ਼ਿਲੇ ਵਿੱਚ ਕਣਕ ਦੀ ਵੰਡ ਦੇ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਉਨਾਂ ਦੀ ਸਲਾਹ ਅਨੁਸਾਰ ਹੀ ਲਾਭਪਾਤਰੀਆਂ ਨੂੰ ਕਣਕ ਵੰਡੀ ਜਾਂਦੀ ਹੈ। ਇਸ ਦੌਰਾਨ ਸਲਾਹਕਾਰ ਕਮੇਟੀਆਂ ਵਲੋਂ ਸਮੇਂ-ਸਮੇਂ ਸਿਰ ਡੀਪੂ ਮਾਲਕਾਂ ਦੀ ਚੈਕਿੰਗ ਕਰਨ ਨੂੰ ਵੀ ਯਕੀਨੀ ਬਣਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।  ਉਨਾਂ ਕਿਹਾ ਕਿ ਸਾਰੇ ਡੀਪੂ ਹੋਲਡਰਾਂ ਵਲੋਂ ਲਾਭਪਾਤਰੀਆਂ ਨੂੰ ਵੰਡੇ ਜਾਣ ਵਾਲੀ ਕਣਕ ਸਬੰਧੀ ਨੀਲੇ ਕਾਰਡ ਬਰਾਬਰ ਸੰਖਿਆ ਵਿੱਚ ਵੰਡੇ ਜਾਣ ਨੂੰ ਯਕੀਨੀ ਬਣਾਇਆ ਜਾਵੇ। ਇਸ ਦੌਰਾਨ ਸ੍ਰੀ ਚਾਬਾ ਨੇ ਸਹਿਕਾਰਤਾ, ਬੁਨਿਆਦੀ ਢਾਂਚਾ ਅਤੇ ਮਿਉਂਸਪਲ ਅਮੈਨਟੀਜ਼ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਸਲਾਹਕਾਰ ਕਮੇਟੀਆਂ ਵਲੋਂ ਦਿੱਤੇ ਗਏ ਸੁਝਾਵਾਂ ਨੂੰ ਨਿਯਮਾਂ ਅਨੁਸਾਰ ਅਮਲ ਵਿੱਚ ਲਿਆਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਸੀਨੀਅਰ ਆਗੂ ਭਾਜਪਾ ਗਿਆਨ ਬਾਂਸਲ, ਪੂਜਾ ਵਸ਼ਿਸ਼ਟ, ਪਵਨ ਮਲਹੋਤਰਾ, ਵਿਪਨ ਵਾਲੀਆ ਸ਼ੰਮੀ, ਅਜੇ ਜੈਨ, ਜਸਵਿੰਦਰ ਸਿੰਘ ਲੱਕੀ, ਹਰਬੰਸ ਕੌਰ, ਹਰੀ ਰਾਮ, ਇੰਸਪੈਕਟਰ ਮਨੀਸ਼ ਬਸੀ, ਲਖਵਿੰਦਰ ਸਿੰਘ ਹਾਜੀਪੁਰ, ਅਜੇ ਕੁਮਾਰ, ਗਿਆਨ ਚੰਦ ਬਾਂਸਲ, ਪ੍ਰਕਾਸ਼ ਚੰਦ ਸਮੇਤ ਵੱਖ-ਵੱਖ ਸਲਾਹਕਾਰ ਕਮੇਟੀਆਂ ਦੇ ਮੈਂਬਰ ਮੌਜੂਦ ਸਨ।

No comments: