BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤੀਕਸ਼ਨ ਸੂਦ ਨੇ ਕੀਤੀ ਇੰਟਰ ਲਾਕਿੰਗ ਟਾਈਲਾਂ ਲਗਾਉਣ ਦੀ ਸ਼ੁਰੂਆਤ

ਹੁਸ਼ਿਆਰਪੁਰ 9 ਮਈ (ਤਰਸੇਮ ਦੀਵਾਨਾ)- ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਤੀਕਸ਼ਨ ਸੂਦ ਨੇ ਵਾਰਡ ਨੰਬਰ 21 ਦੇ ਮੁਹੱਲਾ ਰੂਪ ਨਗਰ ਦੀਆਂ ਗਲੀਆਂ ਵਿੱਚ ਇੰਟਰ ਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨਾਂ ਦੱਸਿਆ ਕਿ ਮੁਹੱਲਾ ਵਾਸੀਆਂ ਦੀ ਮੰਗ ਨੂੰ ਦੇਖਦੇ ਹੋਏ ਮੁਹੱਲੇ ਦੀਆਂ ਗਲੀਆਂ ਵਿੱਚ ਇੰਟਰ ਲਾਕਿੰਗ ਟਾਈਲਾਂ ਲਗਾਈਆਂ ਜਾ ਰਹੀਆਂ ਹਨ ਜਿਸ 'ਤੇ 23.56  ਲੱਖ ਰੁਪਏ ਖਰਚ ਹੋਣਗੇ। ਉਨਾਂ ਦੱਸਿਆ ਕਿ ਮੁਹੱਲੇ ਵਿੱਚ ਸਫ਼ਾਈ ਵਿਵਸਥਾ ਬਣਾਏ ਰੱਖਣ ਲਈ ਲੋਕਾਂ ਦੇ ਸਹਿਯੋਗ ਦੀ ਅਹਿਮ ਲੋੜ ਹੈ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਗਰ ਨਿਗਮ ਵਲੋਂ ਕੂੜਾ-ਕਰਕਟ ਸੁੱਟਣ ਲਈ ਨਿਰਧਾਰਤ ਕੀਤੀਆਂ ਗਈਆਂ ਥਾਵਾਂ 'ਤੇ ਹੀ ਕੂੜਾ ਸੁਟਣ।  ਇਸ ਮੌਕੇ ਮੇਅਰ ਨਗਰ ਨਿਗਮ ਸ਼ਿਵ ਸੂਦ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਮੁਹੱਲੇ ਦੇ ਕੌਂਸਲਰ ਹਰਪਿੰਦਰ ਸਿੰਘ ਗਿੱਲ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਮੁਹੱਲੇ ਦੀਆਂ ਮੁਸ਼ਕਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਰਲ ਸਕੱਤਰ ਭਾਜਪਾ ਪੰਜਾਬ ਜਗਤਾਰ ਸਿੰਘ ਸੈਣੀ, ਜਿਲਾ ਪ੍ਰਧਾਨ ਭਾਜਪਾ ਅਨੰਦਵੀਰ ਸਿੰਘ,  ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਂਵਾਲਾ, ਡਿਪਟੀ ਮੇਅਰ ਸ਼ੁਕਲਾ ਸ਼ਰਮਾ, ਨਿਪੁੰਨ ਸ਼ਰਮਾ, ਰਮੇਸ਼ ਠਾਕਰ, ਰੂਪ ਲਾਲ ਥਾਪਰ, ਅਸ਼ੋਕ ਕੁਮਾਰ, ਸੁਰੇਸ਼ ਭਾਟੀਆ (ਸਾਰੇ ਕੌਂਸਲਰ), ਰਾਮ ਦੇਵ ਯਾਦਵ, ਲਵਲੀ ਸ਼ਰਮਾ, ਦਲਵਿੰਦਰ ਕੁਮਾਰ, ਸੌਧੀ, ਅਮਨਜੀਤ ਸਿੰਘ, ਡੇਬੀ ਬੰਗਾ, ਹਰਭਜਨ ਪੂਰੀ ਅਤੇ ਹੋਰ ਮੁਹੱਲਾ ਵਾਸੀ ਹਾਜ਼ਰ ਸਨ।

No comments: