BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਾਜਪਾਲ ਵੱਲੋਂ ਸੋਸ਼ਲਿਸਟ ਪਾਰਟੀ ਦੇ ਪ੍ਰਤੀਨਿਧ ਮੰਡਲ ਨੂੰ ਸੱਦਾ

ਹੁਸ਼ਿਆਰਪੁਰ, 10 ਮਈ (ਤਰਸੇਮ ਦੀਵਾਨਾ)- ਪੰਜਾਬ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਸੋਸ਼ਲਿਸਟ ਪਾਰਟੀ (ਇੰਡੀਆ) ਦੇ ਪ੍ਰਤੀਨਿਧ ਮੰਡਲ ਨੂੰ 11 ਮਈ ਸਵੇਰੇ 11 ਵਜੇ ਰਾਜ ਭਵਨ ਪੰਜਾਬ ਚੰਡੀਗੜ ਵਿਖੇ ਯਾਦ ਪੱਤਰ ਤੇ ਚਰਚਾ ਲਈ ਬੁਲਾਇਆ ਹੈ। ਓਮ ਸਿੰਘ ਸਟਿਆਣਾ ਜਨਰਲ ਸਕੱਤਰ ਨੇ ਦੱਸਿਆ ਕਿ 9 ਮੈਂਬਰੀ ਪ੍ਰਤੀਨਿਧ ਮੰਡਲ ਵਿਚ ਸੂਬਾ ਪ੍ਰਧਾਨ ਹਰਿੰਦਰ ਸਿੰਘ ਮਨਸ਼ਾਹੀਆ, ਕੌਮੀ ਮੀਤ ਪ੍ਰਧਾਨ ਬਲਵੰਤ ਸਿੰਘ ਖੇੜਾ, ਅਸ਼ੋਕ ਨਿਰਦੋਸ਼ ਚੰਡੀਗੜ, ਬੀਬੀ ਰਾਜਿੰਦਰ ਕੌਰ ਦਾਨੀ ਸ਼ਾਮਿਲ ਹੋਣਗੇ। ਉਨਾਂ ਅੱਗੋਂ ਦੱਸਿਆ ਕਿ ਯਾਦ ਪੱਤਰ ਵਿੱਚ ਪ੍ਰਾਂਤ ਵਿਚ ਗੈਂਗਸਟਰ ਰਾਜ, ਨਸ਼ਾ, ਰੇਤ ਤੇ ਸਿੱਖਿਆ ਮਾਫ਼ੀਆ ਕਾਰਨ ਲੋਕਾਂ ਵਿੱਚ ਫੈਲੀ ਬੇਚੈਨੀ ਸਬੰਧੀ ਵਿਚਾਰਾਂ ਹੋਣਗੀਆਂ। ਉਨਾਂ ਅੱਗੋਂ ਇਹ ਵੀ ਦੱਸਿਆ ਕਿ ਸੰਵਿਧਾਨ ਦੀ 73ਵੀਂ-74ਵੀਂ ਸੋਧ ਅਨੁਸਾਰ ਪੰਚਾਇਤਾਂ ਨੂੰ 29 ਵਿਭਾਗਾਂ ਦੇ ਬਜਟ ਦੇ ਅਧਿਕਾਰ ਨਾ ਸੌਂਪਣ ਦਾ ਮੁੱਦਾ ਵੀ ਉਠਾਇਆ ਜਾਵੇਗਾ।

No comments: