BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅੇਲ਼ਡੀਕੋ ਗਰੀਨਜ ਰੈਜੀਡੈਂਟਸ ਵੈਲਫੇਅਰ ਸੁਸਾਇਟੀ ਜਲੰਧਰ ਨੇ ਮਾਲਕੋ- ਟਰਾਰ ਦੇ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਵਿਚ ਫਰੀ ਕਾਪੀਆਂ ਵੰਡੀਆਂ

ਜਲੰਧਰ 12 ਮਈ (ਜਸਵਿੰਦਰ ਆਜ਼ਾਦ)- ਮਾਲਕੋ ਟਰਾਰ ਦੇ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਐਲਡੀਕੋ ਗਰੀਨਜ ਰੈਜੀਡੈਂਟਸ ਵੈਲਫੇਅਰ ਸੁਸਾਇਟੀ, ਜਲੰਧਰ ਨੇ ਫਰੀ ਕਾਪੀਆਂ ਵੰਡੀਆਂ। ਇਸ ਸਮਾਰੋਹ ਦੇ ਮੁਖ ਮਹਿਮਾਨ ਸਰਪੰਚ ਸ਼੍ਰੀਮਤੀ ਰਾਜ ਰਾਣੀ, ਗੈਸਟ ਆਫ ਆਨਰ ਚੇਅਰਮੈਨ ਸਰਦਾਰ ਗੁਰਮੀਤ ਸਿੰਘ ਸਨ। ਸੁਸਾਇਟੀ ਦੇ ਮੁਖੀ ਡਾ. ਵੀ. ਕੇ. ਖੁਲਰ ਨੇ ਸੁਸਾਇਟੀ ਦੀਆਂ ਪ੍ਰਾਪਤੀਆਂ ਤੇ ਰੋਸ਼ਨੀ ਪਾਈ। ਇਸ ਸਮਾਰੋਹ ਵਿਚ ਵਾਇਸ ਪ੍ਰੈਜੀਡੈਂਟ ਸ਼੍ਰੀ ਕੇਵਲ ਸਿੰਘ ਪਰਵਾਨਾ, ਪੀ. ਆਰ. ਉ. ਪਰਦੁਮਨ ਲਾਲ, ਡਾ. ਹਰਬੰਸ ਲਾਲ, ਸ਼੍ਰੀਮਤੀ ਸੁਨੀਤਾ ਪਾਲ ਅਤੇ ਸਕੂਲ਼ ਦੇ ਡਿਪਟੀ ਚੇਅਰਮੈਨ ਸ. ਸਤਨਾਮ ਸਿੰਘ ਵੀ ਮੋਜੂਦ ਸਨ। ਸਕੂਲ਼ ਦੇ ਪ੍ਰਿੰਸੀਪਲ ਸ਼੍ਰੀ ਰਮੇਸ਼ ਕੁਮਾਰ ਨੇ ਸੁਸਾਇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਸਰਪੰਚ ਸ਼੍ਰੀਮਤੀ ਰਾਜਰਾਣੀ ਨੇ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਅਤੇ ਭਾਰਤ ਦੇ ਚੰਗੇ ਨਾਗਰਿਕ ਬਣਨ ਦਾ ਸੁਝਾਅ ਦਿੱਤਾ। ਸੁਸਾਇਟੀ ਦੇ ਮੈਂਬਰਾਂ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।

No comments: