BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਮ ਆਦਮੀ ਪਾਰਟੀ ਦਿੱਲੀ ਦੀ ਤਰਾਂ ਪੰਜਾਬ ਵਿੱਚ ਵੀ ਬਣਾਏਗੀ ਸਰਕਾਰ-ਵਰਿੰਦਰ ਪਰਿਹਾਰ

ਹੁਸ਼ਿਆਰਪੁਰ 9 ਮਈ (ਤਰਸੇਮ ਦੀਵਾਨਾ)- ਆਮ ਆਦਮੀ ਪਾਰਟੀ ਦੀ ਮੁਹੱਲਾ ਬਸੰਤ ਨਗਰ ਵਿੱਚ ਇੱਕ ਪ੍ਰਭਾਵਸ਼ਾਲੀ ਮੀਟਿੰਗ ਹੋਈ, ਜਿਸ ਵਿੱਚ ਭਾਰੀ ਗਿਣਤੀ ਵਿੱਚ ਮੁਹੱਲਾ ਨਿਵਾਸੀਆਂ ਨੇ ਹਿੱਸਾ ਲਿਆ ਅਤੇ ਬਹੁਤ ਹੀ ਉਤਸਾਹ ਨਾਲ ''ਆਪ ਆਗੂਆਂ'' ਦੇ ਵਿਚਾਰ ਸੁਣੇ ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ''ਆਪ'' ਦੇ ਐਨ.ਆਰ.ਆਈ. ਅਤੇ ਫੰਡ ਰੈਜਿੰਗ ਵਿੰਗ ਦੇ ਇੰਚਾਰਜ ਵਰਿੰਦਰ ਪਰਿਹਾਰ ਨੇ ਕਿਹਾ ਕਿ ਦਿੱਲੀ ਦੀ ਤਰਾਂ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਪੂਰੇ ਬਹੁਮਤ ਨਾਲ ਸਰਕਾਰ ਬਣਾਵੇਗੀ ਉਨਾਂ ਨੇ ਕਿਹਾ ਕਿ ਮੋਜੂਦਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹਰ ਰੋਜ ਕਿਸਾਨ ਆਤਮ-ਹੱਤਿਆਵਾਂ ਕਰ ਰਹੇ ਹਨ ਪਰਦੇਸ਼ ਦੀ ਆਰਥਿਕ ਸਥਿਤੀ ਬਰਬਾਦੀ ਕੰਢੇ ਪਹੁੰਚ ਗਈ ਹੈ ਅਤੇ ਜਨਤਾ ਨੂੰ ਇੱਕੋ-ਇਕ ਆਸ ਦੀ ਕਿਰਨ ਦਿਸਦੀ ਹੈ, ਉਹ ਆਮ ਆਦਮੀ ਪਾਰਟੀ ਹੈ ਪੂਰੇ ਪੰਜਾਬ ਵਿੱਚ ਲੋਕ ਧੜਾ-ਧੜ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ ਪਰਦੇਸ਼ ਦਾ ਵਪਾਰ ਮੋਜੂਦਾ ਸਰਕਾਰ ਦੀ ਵਿਰੋਧੀ ਨੀਤੀਆਂ ਕਾਰਨ ਸਮਾਪਤੀ ਵੱਲ ਵੱਧ ਰਿਹਾ ਹੈ ਲੋਕ ਆਪਣੇ-ਆਪ ਨੂੰ ਅਸੁੱਰਖਿਅਤ ਮਹਿਸੂਸ ਕਰ ਰਹੇ ਹਨ।
ਇਸ ਮੌਕੇ 'ਤੇ ਆਪ ਦੇ ਨੇਤਾ ਅਮਰਪਾਲ ਕਾਕਾ ਜੀ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਨੌਜਵਾਨ ਪੀੜੀ 85 ਪ੍ਰਤੀਸ਼ਤ ਨਸ਼ੇ ਦੀ ਦਲ-ਦਲ ਵਿੱਚ ਫਸ ਚੁੱਕੀ ਹੈ ਜਿਸ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਇਸ ਦੇ ਉਲਟ ਸਰਕਾਰ ਵਿੱਚ ਬੈਠੇ ਕਈ ਲੋਕ ਨਸ਼ਿਆਂ ਦਾ ਵਪਾਰ ਕਰ ਰਹੇ ਹਨ ਇਸ ਅਵਸਰ ਤੇ ਸੈਕਟਰ ਇੰਚਾਰਜ ਮੋਹਨ ਲਾਲ ਨੇ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਦੁਆਰਾ ਹੋ ਰਹੇ ਵਿਕਾਸ ਕਾਰਜ ਅਤੇ ਮੁਹੱਲਾ ਕਲੀਨਿਕਾਂ ਵਿੱਚ ਮੁੱਫਤ ਦਵਾਈਆਂ ਵੰਡਣ ਅਤੇ ਫ੍ਰੀ-ਮੈਡੀਕਲ ਟੈਸਟ ਵਰਗੀਆਂ ਸਹੁਲਤਾ ਦਾ ਜਿਕਰ ਕੀਤਾ ਆਪ ਨੌਜਵਾਨ ਨੇਤਾ ਰਾਜੇਸ਼ ਸੈਣੀ ਨੇ ਕਿਹਾ ਕੀ ਸੀ. ਵੋਟਰ ਸਰਵੇ ਅਨੁਸਾਰ ਆਮ ਆਦਮੀ ਪਾਰਟੀ ਆਉਣ ਵਾਲੀਆਂ ਚੋਣਾ ਵਿੱਚ 100 ਸੀਟਾਂ ਪ੍ਰਾਪਤ ਕਰੇਗੀ ਕਿਸਾਨ ਵਿੰਗ ਦੇ ਇੰਚਾਰਜ ਹਰਜੀਤ ਸੈਣੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕੀ ਉਹ ਆਤਮ-ਹੱਤਿਆਵਾਂ ਬੰਦ ਕਰਨ ਅਤੇ ਅਗਲੇ 7-8 ਮਹੀਨੇ ਤੱਕ ਆਮ ਆਦਮੀ ਦੀ ਸਰਕਾਰ ਆਉਣ ਵਾਲੀ ਹੈ ਉੁਸ ਤੋਂ ਬਾਅਦ ਕਿਸਾਨਾਂ ਦੇ ਕਰਜਿਆਂ ਦੇ ਸਾਰੇ ਮਸਲੇ ਹੱਲ ਕਰ ਦਿੱਤੇ ਜਾਣਗੇ ਇਸ ਮੀਟਿੰਗ ਵਿੱਚ ਸਰਕਲ ਇੰਚਾਰਜ ਦਲਿਪ ਓਹਰੀ, ਸੋਸ਼ਲ ਮੀਡੀਆ ਇੰਚਾਰਜ ਅਵਿਸ਼ੇਕ ਐਰੀ, ਕੁੱਲ ਭੁਸ਼ਨ, ਜਸਦੀਪ ਸਿੰਘ, ਬੂਥ ਇੰਚਾਰਜ ਗੁਰਚੇਤਨ ਸਿੰਘ, ਮਨਜੀਤ ਸਿੰਘ, ਸਿਥਾਰਤ ਓਹਰੀ, ਗੋਰਵ ਮਨੋਚਾ ਅਤੇ ਭਾਰੀ ਗਿਣਤੀ ਵਿੱਚ ਮੁਹੱਲਾ ਨਿਵਾਸੀ ਮੋਜੂਦ ਸਨ।

No comments: