BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚਰਨਜੀਤ ਛਾਂਗਾ ਰਾਏ ਨੂੰ ਗਹਿਰਾ ਸਦਮਾ, ਮਾਤਾ ਦਾ ਦਿਹਾਂਤ

ਫ਼ੋਟੋ ਫਾਇਲ ਮ੍ਰਿਤਕ ਜੰਗੀਰ ਕੌਰ।
ਗੁਰੂਹਰਸਹਾਏ, 15 ਮਈ (ਮਨਦੀਪ ਸਿੰਘ ਸੋਢੀ)- ਕਾਮਰੇਡ ਚਰਨਜੀਤ ਸਿੰਘ ਛਾਂਗਾ ਰਾਏ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦੋਂ ਉਨਾਂ ਦੇ ਮਾਤਾ ਸ੍ਰੀਮਤੀ ਜੰਗੀਰ ਕੌਰ ਦਿਲ ਦੀ ਧੜਕਣ ਰੁਕਣ ਕਾਰਨ ਅਕਾਲ ਚਲਾਣਾ ਕਰ ਗਏ। ਪਿੰਡ ਛਾਂਗਾ ਰਾਏ ਉਤਾੜ ਵਾਸੀ ਇਸ ਪਰਿਵਾਰ 'ਤੇ ਜਦੋਂ ਇਹ ਭਾਣਾ ਵਾਪਰਿਆ ਤਾਂ ਇਲਾਜ ਲਈ ਜੰਗੀਰ ਕੌਰ ਨੂੰ ਹਸਪਤਾਲ ਲੈ ਕੇ ਜਾਇਆ ਗਿਆ, ਪਰ ਹਾਰਟ ਫੇਲ ਹੋਣ ਕਾਰਨ ਉਹ ਤਦ ਤੱਕ ਚੱਲ ਵਸੇ ਸਨ। ਉਨਾਂ ਦੇ ਅੰਤਿਮ ਸੰਸਕਾਰ ਮੌਕੇ ਕਾਮਰੇਡ ਜਗਰੂਪ ਸਲਾਹਕਾਰ ਰੁਜ਼ਗਾਰ ਪ੍ਰਾਪਤੀ ਮੁਹਿੰਮ, ਬੀਬੀ ਕੈਲਾਸ਼ ਵੰਤੀ, ਆਮ ਆਦਮੀ ਪਾਰਟੀ ਆਗੂ ਡਾ. ਮਲਕੀਤ ਥਿੰਦ, ਕਾਮਰੇਡ ਕੁਲਦੀਪ ਭੋਲਾ, ਨਰਿੰਦਰ ਕੌਰ ਸੋਹਲ, ਵਿੱਕੀ ਮਹੇਸ਼ਰੀ, ਕਾਮਰੇਡ ਹੰਸ ਰਾਜ ਗੋਲਡਨ, ਪਰਮਜੀਤ ਸਿੰਘ ਢਾਬਾਂ ਸਾਬਕਾ ਕੌਮੀ ਸਕੱਤਰ ਸਟੂਡੈਂਟਸ ਫੈਡਰੇਸ਼ਨ, ਦੀਪਕ ਵਧਾਵਨ, ਰਣਜੀਤ ਸਿੰਘ, ਰਾਮ ਪਾਲ, ਪ੍ਰੈਸ ਕਲੱਬ ਗੁਰੂਹਰਸਹਾਏ ਦੇ ਸਮੂਹ ਪੱਤਰਕਾਰ ਮੌਜੂਦ ਸਨ। ਵਿਛੜੀ ਰੂਹ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 17 ਮਈ  ਦਿਨ ਮੰਗਲਵਾਰ ਨੂੰ ਉਨਾਂ ਦੇ ਗ੍ਰਹਿ ਪਿੰਡ ਛਾਂਗਾ ਰਾਏ ਉਤਾੜ ਵਿਖੇ ਕੀਤੀ ਜਾਵੇਗੀ।

No comments: