BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇ.ਐਮ.ਵੀ. ਵਿਖੇ ਵਿਦਿਆਰਥਣਾਂ ਵਲੋਂ 'ਦ ਸਾਇਓਨਾਰਾ' ਫੇਅਰਵੈੱਲ ਦਾ ਆਯੋਜਨ

ਜਲੰਧਰ 2 ਮਈ (ਜਸਵਿੰਦਰ ਆਜ਼ਾਦ)- ਕੰਨਿਆ ਮਹਾਵਿਦਿਆਲਾ-ਦ ਹੈਰੀਟੇਜ ਸੰਸਥਾ, ਜਲੰਧਰ ਦੇ ਦੀਆਂ ਸਾਇੰਸ ਵਿਦਿਆਰਥਣਾਂ ਨੇ ਗ੍ਰੈਜੂਏਟ ਸਾਇੰਸ ਵਿਦਿਆਰਥਣਾਂ ਲਈ 'ਦ ਸਾਇਓਨਾਰਾ' ਫੇਅਰਵੈੱਲ ਪ੍ਰੋਗਰਾਮ ਦਾ ਆਯੋਜਨ ਕੀਤਾ। ਵਿਦਿਆਰਥਣਾਂ ਨੇ ਪ੍ਰੋਗਰਾਮ ਦੌਰਾਨ ਗਰੁੱਪ ਡਾਂਸ, ਸੋਲੋ ਸਾਂਗ, ਮਿਊਜ਼ੀਕਲ ਚੇਅਰ, ਟਾਈ ਨੌਟਿੰਗ ਅਤੇ ਮਾਡਲਿੰਗ ਵੱਖ-ਵੱਖ ਰੰਗਾਰੰਗ ਪ੍ਰੋਗਰਾਮਾਂ ਦੀ ਪੇਸ਼ਕਾਰੀ ਦਿੱਤੀ। ਮਾਡਲਿੰਗ ਵਿਚ ਕੁਮਾਰੀ ਦੀਪਸ਼ਿਖਾ ਨੇ ਮਿਸ ਸਾਇਓਨਾਰਾ, ਕੁਮਾਰੀ ਰੇਖਾ ਨੇ ਮਿਸ ਐਲਿਓਰਿੰਗ ਅਤੇ ਕੁਮਾਰੀ ਅੰਮ੍ਰਿਤਪਾਲ ਨੇ ਮਿਸ ਸਟਨਿੰਗ ਦਾ ਖਿਤਾਬ ਜਿੱਤਿਆ। ਕੁਮਾਰੀ ਹਰਜੋਤ ਕੌਰ (ਬੀ.ਐੱਸ.ਸੀ. ਨਾਨ ਮੈਡੀਕਲ, ਸਮੈਸਟਰ ਛੇਵਾਂ) ਨੇ ਪ੍ਰੋਗਰਾਮ ਦੌਰਾਨ ਬੈਸਟ ਅਸੈੱਸਰੀਜ਼ ਪਹਿਨਣ ਦਾ ਇਨਾਮ ਹਾਸਿਲ ਕੀਤਾ। ਵਿਦਿਆਲਾ ਤੋਂ ਗ੍ਰੈਜੂਏਟ ਕਰਕੇ ਜਾਣ ਵਾਲੀਆਂ ਵਿਦਿਆਰਥਣਾਂ ਨੇ ਪ੍ਰੋਗਰਾਮ ਦੌਰਾਨ ਆਪਣੀਆਂ ਯਾਦਾਂ ਨੂੰ ਸਾਂਝਿਆ ਕੀਤਾ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਵਿਦਿਆਰਥਣਾਂ ਨੂੰ ਉਹਨਾਂ ਦੇ ਉੱਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੰਦਿਆਂ ਮਿਹਨਤ ਦਾ ਰਾਹ ਅਪਣਾਉਂਦਿਆਂ ਮੰਜ਼ਿਲਾਂ ਹਾਸਲ ਕਰਕੇ ਰਹਿਣ ਲਈ ਪ੍ਰੇਰਿਤ ਕੀਤਾ।

No comments: