BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਉਟਰੀਚ ਕੈਂਪ ਆਯੋਜਿਤ

ਹੁਸ਼ਿਆਰਪੁਰ, 10 ਮਈ (ਤਰਸੇਮ ਦੀਵਾਨਾ)- ਸ਼ਹਿਰੀ ਸਿਹਤ ਮਿਸ਼ਨ ਹੇਠ ਹੁਸ਼ਿਆਰਪੁਰ ਸ਼ਹਿਰੀ ਖੇਤਰ ਦੇ ਦੂਰ ਦਰਾਡੇ ਅਤੇ ਅਵਿਕਸਤ ਖੇਤਰਾਂ ਵਿੱਚ ਲਗਣ ਵਾਲੇ ਆਊਟਰੀਚ ਕੈਂਪਾਂ ਤਹਿਤ ਅੱਜ ਕਨਾਲ ਕਲੋਨੀ ਸ਼ਿਵ ਮੰਦਿਰ, ਸ਼ਾਸਤਰੀ ਨਗਰ ਵਿਖੇ ਨਿਸ਼ੁਲਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਸਿਵਲ ਸਰਜਨ ਹੁਸ਼ਿਆਰਪੁਰ ਡਾ. ਸੰਜੀਵ ਬਬੂਟਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਰੋਹਿਤ ਬਬੂਟਾ ਇੰਚਾਰਜ ਸਿਵਲ ਡਿਸਪੈਂਸਰੀ ਕਨਾਲ ਕਲੋਨੀ ਦੀ ਅਗਵਾਈ ਵਿੱਚ ਲਗਾਇਆ ਗਿਆ। ਉਸ ਮੌਕੇ ਉਨਾਂ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਆਊਟਰੀਚ ਕੈਂਪਾਂ ਦਾ ਮੁਖ ਉਦੇਸ਼ ਸ਼ਹਿਰੀ ਖੇਤਰਾਂ ਦੇ ਅਵਿਕਸਤ ਅਤੇ ਗਰੀਬੀ ਰੇਖਾਂ ਤੋ ਹੇਠਾਂ ਰਹਿ ਰਹੇ ਪਰਿਵਾਰਾਂ ਨੂੰ ਨਿਸ਼ੁਲਕ ਸਿਹਤ ਸੁਵਿਧਾਵਾਂ ਉਪਲਬਧ ਕਰਵਾਉਣਾ ਹੈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜੱਚਾ-ਬੱਚਾ ਸਿਹਤ ਸਹੂਲਤਾਂ ਸਹਿਤ ਹੋਰ ਚਲਾਈਆਂ ਜਾ ਰਹੀਆਂ ਵੱਖ-ਵੱਖ ਸਿਹਤ ਯੋਜਨਾਵਾਂ ਸਬੰਧੀ ਆਮ ਲੋਕਾਂ ਨੂੰ ਜਾਣਕਾਰੀ ਦੇ ਕੇ ਜਾਗਰੂਕ ਕੀਤੇ ਜਾਣ ਦੇ ਨਾਲ-ਨਾਲ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹੀਮੋਗਲੋਬੀਨ ਦੀ ਮੁਫਤ ਜਾਂਚ ਕੀਤੀ ਜਾਂਦੀ ਹੈ ਤੇ ਇਨਾਂ ਬਿਮਾਰੀਆਂ ਤੋਂ ਬਚਾਅ ਲਈ ਕਾਉਂਸਲਿੰਗ ਵੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਮੌਸਮੀ ਬੀਮਾਰੀਆਂ ਤੋਂ ਖੁਦ ਨੂੰ ਸੁਰੱਖਿਅਤ ਰੱਖਣ ਲਈ ਉਪਾਅ ਵੀ ਦੱਸੇ ਜਾਂਦੇ ਹਨ। ਉਨਾਂ ਦੱਸਿਆ ਕਿ 104 ਨੰਬਰ ਨਾਨ ਐਮਰਜੇਂਸੀ ਮੈਡੀਕਲ ਹੈਲਪਲਾਈਨ ਤੇ ਸਿਹਤ ਸਬੰਧੀ ਕਿਸੇ ਤਰਾਂ ਦੀ ਜਾਣਕਾਰੀ ਅਤੇ ਸੁਝਾਅ ਦੀ ਮੁਫਤ ਸੁਵਿਧਾ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਲੋਕਾਂ ਨੂੰ ਇਨਾਂ ਕੈਂਪਾਂ ਦਾ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਹਾਜ਼ਰ ਮਹਿਲਾਵਾਂ ਅਤੇ ਹੋਰ ਭਾਗੀਦਾਰਾਂ ਨੂੰ ਮੈਡੀਕਲ ਅਫਸਰ ਸੂਕਲ ਹੈਲਥ ਡਾ. ਸੁਨਦੀਪ ਵੱਲੋਂ ਜਨਨੀ ਸ਼ਿਸ਼ੂ ਸੁਰੱਖਿਆ ਕਾਰਯਾਕਰਮ ਤਹਿਤ ਗਰਭ ਧਾਰਨ ਤੋਂ ਲੈ ਕੇ ਜਣੇਪੇ ਤੱਕ ਨਿਸ਼ੁਲਕ ਟਰਾਂਸਪੋਰਟ, ਰੈਫਰਲ, ਜਾਂਚ ਅਤੇ ਇਲਾਜ ਦੀ ਸੁਵਿਧਾ, ਮੁਫਤ ਸੰਸਥਾਗਤ ਜਣੇਪਾ, ਜਣੇਪੇ ਦੌਰਾਨ ਸਿਹਤ ਸੰਸਥਾ ਵਿੱਚ ਠਹਿਰਣ ਅਤੇ ਖਾਣੇ ਦੀ ਸੁਵਿਧਾ, 1 ਸਾਲ ਤੱਕ ਦੇ ਸਾਰੇ ਬੱਚਿਆਂ ਅਤੇ 5 ਸਾਲ ਤੱਕ ਦੀ ਲੜਕੀ ਲਈ ਮੁਫਤ ਜਾਂਚ ਅਤੇ ਇਲਾਜ ਦੀ ਸੁਵਿਧਾ ਬਾਰੇ, ਰਾਸ਼ਟਰੀ ਬਾਲ ਸਿਹਤ ਮਿਸ਼ਨ  ਹੇਠ ਆਂਗਨਵਾੜੀ ਸੈਂਟਰਾਂ ਵਿੱਚ ਰਜਿਸਟਰਡ ਬੱਚਿਆਂ ਅਤੇ ਸਰਕਾਰੀ ਸਕੂਲਾਂ ਵਿੱਚ ਪੜਦੇ 18 ਸਾਲ ਤੱਕ ਦੇ ਬੱਚਿਆਂ ਦੀਆਂ 30 ਬੀਮਾਰੀਆਂ ਦੇ ਮੁਫਤ ਇਲਾਜ ਦੀ ਸੁਵਿਧਾ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਨਾਂ ਗਰਭ ਦੌਰਾਨ ਔਰਤਾਂ ਲਈ ਪੌਸ਼ਟਿਕ ਅਤੇ ਸੰਤੁਲਿਤ ਖੁਰਾਕ ਅਤੇ ਲੋੜੀਂਦੇ ਸਾਰੇ ਟੈਸਟਾਂ ਦੀ ਮੱਹਤਤਾ ਬਾਰੇ ਵੀ ਜਾਗਰੂਕ ਕੀਤਾ। ਕੈਂਪ ਦੌਰਾਨ ਕੁੱਲ 188 ਭਾਗੀਦਾਰਾਂ ਨੇ ਸ਼ਮੂਲੀਅਤ ਕੀਤੀ ਜਿਸ ਵਿੱਚੋਂ ਲੋੜੀਂਦੇ 124 ਮਰੀਜ਼ਾਂ ਦੀਆਂ ਵੱਖ-ਵੱਖ ਬੀਮਾਰੀਆਂ ਸਬੰਧੀ ਜਾਂਚ ਕਰਨ ਉਪਰੰਤ ਲੋੜੀਂਦੀਆਂ ਦਵਾਈਆਂ ਦਿੱਤੀਆਂ ਗਈਆਂ। ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਵੱਲੋਂ 22 ਬੱਚਿਆਂ, ਦੰਦਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਵੱਲੋਂ 8 ਮਰੀਜ਼ਾਂ, 6 ਗਰਭਵਤੀ ਔਰਤਾਂ ਦੀ ਸਿਹਤ ਸੰਬਧੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਲੈਬ ਤਕਨੀਸ਼ੀਅਨ ਤਲਵਿੰਦਰ ਕੌਰ ਅਤੇ ਸਟਾਫ ਨਰਸ ਸੁਨੰਦਾ ਵੱਲੋਂ ਕੁੱਲ 43 ਲੋਕਾਂ ਦੇ ਖੂਨ ਵਿੱਚ ਹੀਮੋਗਲੋਬੀਨ ਦੀ ਮਾਤਰਾ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਸਬੰਧੀ ਮੁਫਤ ਜਾਂਚ ਕੀਤੀ ਗਈ। ਜਾਂਚ ਦੌਰਾਨ 2 ਸ਼ੂਗਰ ਦੇ ਅਤੇ 2 ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਰੈਫਰ ਕੀਤਾ ਗਿਆ। ਇਸ ਮੌਕੇ ਬੀ.ਸੀ.ਸੀ. ਫਸੀਲੀਟੇਟਰ ਰੀਨਾ ਸੰਧੂ, ਜ਼ਿਲਾ ਕਮਰਸ਼ੀਅਲ ਆਰਟਿਸਟ ਸੁਨੀਲ ਪ੍ਰਇਏ ਅਤੇ ਕਨਾਲ ਕਲੋਨੀ ਸਿਵਲ ਡਿਸਪੈਂਸਰੀ ਦਾ ਸਮੂਹ ਪੈਰਾਮੈਡੀਕਲ ਸਟਾਫ ਤੇ ਆਸ਼ਾ ਵਰਕਰਾਂ ਹਾਜਰ ਸਨ।

No comments: