BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇ.ਐਮ.ਵੀ. ਕਾਲਜੀਏਟ ਸਕੂਲ ਵਿਖੇ ਮਨਾਇਆ ਗਿਆ ਅਚੀਵਰਜ਼ ਡੇ

ਜਲੰਧਰ 17 ਮਈ (ਜਸਵਿੰਦਰ ਆਜ਼ਾਦ)- ਕੇ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਵਿਖੇ ਅਚੀਵਰਜ਼ ਡੇ ਮਨਾਇਆ ਗਿਆ।  ਇਸ ਮੌਕੇ ਤੇ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਵੱਲੋਂ ਸਾਲਾਨਾ ਬੋਰਡ ਪ੍ਰੀਖਿਆਵਾਂ ਵਿਚੋਂ ਆਰਟਸ, ਸਾਇੰਸ, ਕਾਮਰਸ ਮੈਰਿਟ ਸੂਚੀ ਵਿਚ ਅਹਿਮ ਸਥਾਨ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ।  ਮੈਡਮ ਪ੍ਰਿੰਸੀਪਲ ਨੇ ਇਸ ਸਮਾਗਮ ਦੌਰਾਨ ਸਫ਼ਲ ਰਹਿਣ ਵਾਲੀਆਂ ਵਿਦਿਆਰਥਣਾਂ ਅਤੇ ਉਹਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਗਈ।  ਉਹਨਾਂ ਕਿਹਾ ਕਿ ਵਿਰਾਸਤੀ ਸੰਸਥਾ ਲਈ ਸੱਚਮੁੱਚ ਹੀ ਇਹ ਬੜੇ ਮਾਣ ਵਾਲੀ ਗੱਲ ਹੈ, ਕਿ ਵਿਦਿਆਰਥਣਾਂ ਆਪਣੇ ਮਕਸਦ ਵਿੱਚ ਕਾਮਯਾਬ ਰਹੀਆਂ।  ਦੇਸ਼ ਦਾ ਭਵਿੱਖ ਅਜਿਹੀ ਨੌਜਵਾਨ ਪੀੜੀ ਦੇ ਸਿਰ ਤੇ ਹੀ ਹੈ।  ਇਸਦੇ ਨਾਲ ਹੀ ਉਹਨਾਂ ਨੇ ਸੰਸਥਾ ਦੇ ਮਾਣਮੱਤੇ ਇਤਿਹਾਸ ਤੋਂ ਮਾਪਿਆਂ ਨੂੰ ਜਾਣੂ ਕਰਾਉਂਦੇ ਹੋਏ ਦੱਸਿਆ ਕਿ ਲਾਲਾ ਦੇਵਰਾਜ ਦੇ ਅਣਥੱਕ ਯਤਨ ਸਦਕਾ 1886 ਵਿੱਚ ਹੋਂਦ ਵਿਚ ਆਈ ਨਾਰੀ ਸਿਖਿਆ ਦਾ ਆਰੰਭ ਹੋਇਆ।  ਸਮੇਂ ਸਮੇਂ ਤੇ ਇਸ ਸੰਸਥਾ ਵੱਲੋਂ ਦੇਸ਼ ਦੀ ਆਜ਼ਾਦੀ ਅਤੇ ਦੇਸ਼ ਭਗਤੀ ਦੇ ਖੇਤਰ ਵਿਚ ਇਸ ਸੰਸਥਾ ਦਾ ਅਹਿਮ ਯੋਗਦਾਨ ਰਿਹਾ ਹੈ। ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਵੈਮਾਨ ਭਰੀ ਅਤੇ ਸਸ਼ਕਤ ਨਾਰੀ ਦੇ ਰੂਪ ਵਿਚ ਆਪਣੀ ਪਛਾਣ ਬਨਾਉਣ ਦੇ ਲਈ ਉਹਨਾਂ ਦਾ ਸਿਖਿਅਤ ਹੋਣਾ ਅਤਿ ਜ਼ਰੂਰੀ ਹੈ।  ਉਹਨਾਂ ਨੇ ਵੀਨਾ ਦੀਪਕ, ਡੀਨ ਕਾਲਜੀਏਟ ਸਕੂਲ ਅਤੇ ਸਾਰੇ ਪ੍ਰਾਧਿਆਪਕਾਂ ਨੂੰ ਇਸ ਸਫਲਤਾ ਲਈ ਮੁਬਾਰਕਬਾਦ ਦਿੱਤੀ, ਇਸਦੇ ਨਾਲ ਹੀ ਉਹਨਾਂ ਨੇ ਡਾ. ਮਧੂਮੀਤ, ਡੀਨ ਸਟੂਡੈਂਟ ਵੈਲਫੇਅਰ ਨੂੰ ਇਸ ਅਚੀਵਰਜ਼ ਡੇ ਦੇ ਆਯੋਜਨ ਲਈ ਵਧਾਈ ਦਿੱਤੀ।

No comments: