BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡਾ. ਬੀ.ਆਰ.ਅੰਬੇਦਕਰ ਸੋਸ਼ਲ ਵੈੱਲਫੈਅਰ ਸੁਸਾਇਟੀ ਵਲੋਂ ਬੱਚਿਆ ਨੂੰ ਸ਼ਟੇਸ਼ਨਰੀ ਵੰਡੀ

ਸਮਾਗਮ ਦੀਆਂ ਵੱਖ-ਵੱਖ ਝਲਕੀਆਂ
ਦੁਸਾਂਝ ਕਲਾਂ 29 ਮਈ (ਸੁਰਿੰਦਰ ਪਾਲ ਕੁੱਕੂ)- ਡਾ.ਬੀ.ਆਰ.ਅੰਬੇਦਕਰ ਸੋਸ਼ਲ ਵੈੱਲਫੇਅਰ ਸੁਸਾਇਟੀ ਵਿਰਕ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ਼ ਵਿਖੇ ਬਾਬਾ ਸਾਹਿਬ ਡਾ.ਅੰਬੇਦਕਰ ਜੀ ਦੇ ੧੨੫ਵੇਂ ਜਨਮ ਦਿਨ ਨੂੰ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਸੁਸਾਇਟੀ ਦੇ ਪ੍ਰਧਾਨ ਸੱਤਪਾਲ ਵਿਰਕ ਦੀ ਅਗਵਾਈ ਵਿੱਚ ਕਰਵਾਇਆ ਗਿਆ। ਜਿਸ ਵਿੱਚ ਪੰਜਵੀਂ ਕਲਾਸ ਦੇ ਬੱਚਿਆ ਨੂੰ ਪਹਿਲਾ ਇਨਾਮ ੯੦੦ ਰੁਪਏ, ਦੂਜਾ ਇਨਾਮ ੭੦੦ ਰੁਪਏ ਅਤੇ ਤੀਜਾ ਇਨਾਮ ੫੦੦ ਰੁਪਏ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਖੇਡਾਂ ਵਿੱਚ ਚੰਗੀ ਪੁਜੀਸ਼ਨ ਵਾਲੇ ਵਿਦਿਆਰਥੀਆਂ  ਨੂੰ ਸਨਮਾਨ ਚਿੰਨ੍ਹ ਦੇ ਕੇ ਹੌਸਲਾ ਵਧਾਈ ਕੀਤੀ ਗਈ। ਇਸ ਸਮੇਂ ਲੋੜਵੰਦ ਬੱਚਿਆਂ ਲਈ ੬੦੦ ਕਾਪੀਆਂ ਵੰਡੀਆਂ ਗਈਆਂ ਅਤੇ ਡਾ.ਬੀ.ਆਰ.ਅੰਬੇਦਕਰ ਸੋਸ਼ਲ ਵੈੱਲਫੇਅਰ ਸੋਸਾਇਟੀ ਮੈਂਬਰ ਸ.ਕਸ਼ਮੀਰ ਸਿੰਘ ਪੰਚ ਚੇਅਰਮੈਨ ਸ.ਸ.ਸੈਕੰ. ਸਕੂਲ ਵਿਰਕ ਮੈਨੇਜਮੈਂਟ ਕਮੇਟੀ ਅਤੇ ਦੀਪ ਕੁਮਾਰ ਪੰਚ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਖੁਵੱਖ ਬੁਲਾਰਿਆਂ ਵਲੋਂ ਬੱਚਿਆਂ ਨੂੰ ਵੱਧ ਤੋਂ ਵੱਧ ਪੜਨ ਅਤੇ ਖੇਡਾਂ ਲਈ ਪ੍ਰੇਰਿਤ ਕੀਤਾ।ਇਸ ਮੌਕੇ ਪ੍ਰਧਾਨ ਸੱਤਪਾਲ ਵਿਰਕ, ਹਰਮੇਸ਼ ਕੁਮਾਰ, ਬਿੱਲੂ ਸੰਧੂ, ਮਾ.ਪੈਂਥਰ, ਜਿੰਦਰ ਵਿਰਕ, ਜੀਵਨ ਕੁਮਾਰ, ਅਸ਼ੋਕ ਬੰਗੜ, ਡਾ.ਨੀਟਾ, ਪ੍ਰਗਣ ਸੰਧੂ, ਬਲਵੀਰ ਚੰਦ, ਆਸ਼ਾ ਰਾਣੀ ਪੰਚ ਅਤੇ ਸਕੂਲ਼ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਮੈਨੇਜਮੈਂਟ ਕਮੇਟੀ ਹਾਜਰ ਸੀ।

No comments: