BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੀਟੀ ਇੰਸਟੀਚਿਊਟ ਆਫ ਹੋਟਲ ਮੈਨੇਜਮੇਂਟ ਨੇ ਮਨਾਇਆ ਅੰਤਰਰਾਸ਼ਟਰੀ ਨਰਸਿੰਗ ਡੇ

ਸਟਾਫ, ਵਿਦਿਆਰਥਿਆਂ ਨੇ ਸੈਕਰਡ ਹਾਰਟ ਦੀ ਨਰਸਾਂ ਦੇ ਨਾਲ ਖਾਸ ਪਲ ਸਾਂਝੇ ਕਰ ਮਨਾਇਆ ਇਹ ਖਾਸ ਦਿਹਾੜਾ
ਜਲੰਧਰ 12 ਮਈ (ਜਸਵਿੰਦਰ ਆਜ਼ਾਦ)- ਹਮੇਸ਼ਾ ਸਮਾਜ ਦੀ ਸੇਵਾ ਕਰਨ ਵਾਲੀ ਸੀਟੀ ਗਰੁੱਪ ਆਫ ਇੰਸਟੀਚਿਊਟਨਜ਼ ਨੇ ਨਰਸਾਂ ਨੂੰ ਉਹਨਾਂ ਦੇ ਕੰਮ ਲਈ ਧੰਨਵਾਦ ਕਰਨ ਦੇ ਮੰਤਵ  ਨਾਲ ਸੈਕਰਡ ਹਾਰਟ ਹਸਪਤਾਲ ਵਿੱਚ ਅੰਤਰਰਾਸ਼ਟਰੀ ਨਰਸਿੰਗ ਦਿਹਾੜੇ ਨੂੰ ਵਿਸ਼ੇਸ਼ ਰੂਪ ਦੇ ਨਾਲ ਮਨਾਇਆ। ਮਾਡਰਨ ਨਰਸਿੰਗ ਨੂੰ ਲੋਕਾਂ ਤਕ ਪਹੁੰਚਾਉਣ ਵਾਲੀ ਫਲੋਰੈਂਸ ਨਾਇਟਿੰਗਿਲ ਦੇ ਜਨਮ ਦਿਹਾੜੇ ਤੇ ਵਿਸ਼ਵ ਭਰ ਵਿੱਚ ਇਹ ਦਿਨ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਜਿਸਦੇ ਚਲਦੇ ਸੀਟੀ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਦੇ ਵਿਦਿਆਰਥੀ ਅਤੇ ਸਟਾਫ ਹਸਪਤਾਲ ਵਿੱਚ ਪੁੱਜਾ। ਇਸ ਮੌਕੇ ਤੇ ਨਰਸਿੰਗ ਸੁਪਰੀਟੇਡੇਂਟ ਸੀਨਿਅਰ ਸੇਲਿਨ, ਮੈਡਿਕਲ ਸੁਪਰੀਟੇਂਡੇਂਟ ਡਾ. ਲਾਅਲਾ ਅਤੇ ਸੀਨਿਅਰ ਗ੍ਰੇਸ ਬੁਮਕੁੰਡੀ ਸ਼ਾਮਿਲ ਹੋਏ। ਇਸ ਮੌਕੇ ਦੀ ਸ਼ੁਰੂਆਤ ਸੈਕਰਡ ਹਾਰਟ ਹਸਪਤਾਲ ਦੇ ਡਾਕਟਰਾਂ ਵਲੋਂ ਭਾਸ਼ਣ ਦੇ ਨਾਲ ਹੋਈ। ਜਿਸ ਤੋ ਬਾਅਦ ਕੇਕ ਕਟ ਕੇ ਫਲੋਰੈਂਸ ਨਾਇਟਿੰਗਿਲ ਦੀ ਜਿਨਮ ਦਿਹਾੜੇ ਨੂੰ ਮਨਾਇਆ ਗਿਆ ਅਤੇ ਕੇਕ ਹਸਪਤਾਲ ਦੇ ਮਰੀਜਾਂ ਵਿੱਚ ਵੰਡਿਆ ਗਿਆ।
ਸਮਾਜ ਦੇ ਵਿਕਾਸ ਦੇ ਲਈ ਨਰਸਾਂ ਦੇ ਯੋਗਦਾਨ ਦੇ ਬਾਰੇ ਆਪਣੇ ਵਿਚਾਰ ਸੀਟੀ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਦੇ ਡਾਇਰੈਕਟਰ ਡਾ. ਰੋਹਿਤ ਸਰੀਨ ਨੇ ਪੇਸ਼ ਕੀਤੇ। ਸਮਾਗਮ ਦੇ ਅੰਤ ਵਿੱਚ ਸੀਟੀ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਦੇ ਵਿਦਿਆਰਥਿਆਂ ਵਲੋਂ ਬਣਾਏ ਗਏ ਖਾਸ ਭੋਜਨ ਦੇ ਨਾਲ ਕੀਤਾ।
ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੀਟੀ ਗਰੁੱਪ ਹਮੇਸ਼ਾ ਤੋਂ ਹੀ ਸਮਾਜ ਦੇ ਭਲੇ ਲਈ ਕੰਮ ਕਰਦਾ ਰਹਿੰਦਾ ਹੈ। ਇਸ ਵਾਰੀ ਵੀ ਸੀਟੀ ਇੰਸਟੀਚਿਊਟ ਆਫ ਹੋਟਲ ਮੈਨੇਜਮੇਂਟ ਦੇ ਉਪਰਾਲੇ ਦੇ ਨਾਲ ਇਸ ਥੈਂਕਸਗਿਵਿੰਗ ਸਮਾਗਮ ਦਾ ਆਯੋਜਨ ਕੀਤਾ। ਜਿਸ ਰਾਹੀਂ ਅਸੀਂ ਨਰਸਾਂ ਵਲੋਂ ਉਹਨਾਂ ਦੀ ਮਿਹਨਤ ਲਈ ਧੰਨਵਾਦ ਕੀਤਾ। ਸ. ਚਰਨਜੀਤ ਸਿੰਘ ਚੰਨੀ, ਚੇਅਰਮੈਨ, ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਨੇ ਕਿਹਾ ਕਿ ਨਰਸਾਂ ਦੇ ਬਿਨਾਂ ਸਮਾਜ ਦਾ ਹਿਤ ਹਨੇਰੇ ਵਿੱਚ ਹੈ। ਮੈਂ ਨਰਸਾਂ ਦੀ ਕੜੀ ਮੇਹਨਤ ਅਤੇ ਬੇਮਤਲਬ ਸੇਵਾ ਨੂੰ ਸਲਾਮ ਕਰਦਾ ਹਾਂ।

No comments: