BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਤਾ ਗੁਜਰੀ ਪਬਲਿਕ ਸਕੂਲ ਚੱਕ ਸੁਹੇਲੇ ਵਾਲਾ ਦੇ ਵਿਦਿਆਰਥੀਆ ਨੇ ਮਾਰੀਆ ਮੱਲਾਂ

ਚੰਗੇ ਨੰਬਰ ਲੈਣ ਤੇ ਮੁਸਕਾਨ ਕੋਰ ਭੰਡਾਰੀ ਦਾ ਮੂੰਹ ਮਿੱਠਾ ਕਰਾਉਦੇ ਹੋੲ ਵਰਦੇਵ ਸਿੰਘ ਨੋਨੀ ਮਾਨ ਤੇ ਸਕੂਲ ਪ੍ਰਿੰਸੀਪਲ ਪਰਵਿੰਦਰਜੀਤ ਕੋਰ
ਗੁਰੂਹਰਸਹਾਏ 30 ਮਈ (ਮਨਦੀਪ ਸਿੰਘ ਸੋਢੀ)- ਮਾਤਾ ਗੁਜਰੀ ਪਬਲਿਕ ਸਕੂਲ ਚੱਕ ਸੁਹੇਲੇ ਵਾਲਾ ਦੇ ਦੱਸਵੀ ਕਲਾਸ ਦੇ ਵਿਦਿਆਰਥੀਆ ਨੇ ਸੀ ਬੀ ਐਸ ਸੀ ਬੋਰਡ ਦੀ ਪ੍ਰੀਖਿਆ ਵਿੱਚੋ ਚੰਗੇ ਨੰਬਰ ਪ੍ਰਾਪਤ ਕਰਕੇ ਸਕੂਲ ਦਾ ਨਾ ਰੋਸ਼ਨ ਕੀਤਾ।ਪ੍ਰੀਖਿਆ ਵਿੱਚ ਬੈਠੇ ਵਿਦਿਆਂਰਥੀਆ ਵਿੱਚੋ ਚੰਗੀਆ ਪੁਜੀਸ਼ਨਾ ਲੈਣ ਵਾਲੇ ਵਿਦਿਆਰਥੀਆ ਨੂੰ ਵਰਦੇਵ ਸਿੰਘ ਨੋਨੀ ਮਾਨ ਅਤੇ ਸਕੂਲ  ਪ੍ਰਿੰਸੀਪਲ ਪਰਵਿੰਦਰਜੀਤ ਕੋਰ ਨੇ   ਵਿਦਿਆਰਥੀਆ,ਮਾਪਿਆ ਅਤੇ ਸਕੂਲ ਦੇ ਸਟਾਫ ਨੂੰ ਵਧਾਈ ਦਿੱਤੀ।ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ ਦੇ 95 ਵਿਦਿਆਰਥੀਆ ਚੋ 20 ਬੱਚਿਆ ਨੇ 100 ਵਿੱਚੋ 100 ਪ੍ਰਤੀਸ਼ਤ,51 ਵਿਦਿਆਰਥੀਆ ਨੇ 90 ਤੋ 98 ਪ੍ਰਤੀਸ਼ਤ ਨੰਬਰ ਲੈ ਕੇ ਸਕੂਲ ਅਤੇ ਮਾਪਿਆ ਦਾ ਨਾ ਰੋਸ਼ਨ ਕੀਤਾ। ਉਹਨਾ ਦੱਸਿਆ ਕਿ ਪਵਨਦੀਪ ਕੋਰ,ਏਕਮਜੀਤ ਕੋਰ,ਰੂਪਾਲੀ, ਗੁਰਪਰਤਾਪ ਸਿੰਘ, ਸਿਮਰਨ ਮਦਾਨ, ਪ੍ਰਭਨੂਰ ਕੋਰ, ਗੋਰਵ, ਲੀਜਾ, ਰਾਧਿਕਾ, ਮੁਸਕਾਨ ਕੋਰ ਭੰਡਾਰੀ, ਵਿਸ਼ੂ ਕੰਬੋਜ, ਤਾਨੀਆ, ਸੰਦੀਪ ਕੋਰ,ਸ਼ਿਵਮ ਡੋਡਾ,ਮੁਸਕਾਨ,ਰੂਹਾਨੀ ,ਰੀੋਤਿਕਾ,ਰਾਜ ਕੁਮਾਰ,ਵਿਸ਼ਾਲ,ਯੁਵਰਾਜ,  ਨੇ ਚੰਗੇ ਨੰਬਰ ਲੈ ਕੇ ਅਧਿਆਪਕਾ ਅਤੇ ਮਾਪਿਆ ਦਾ ਨਾ ਰੋਸ਼ਨ ਕੀਤਾ।ਚੰਗੇ ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆ ਨੇ ਚੰਗੇ ਨਤੀਜੇ ਦਾ ਸਿਹਰਾ ਆਪਣੇ ਸਕੂਲ ਅਧਿਆਪਕਾ ਦੇ ਸਿਰ ਬੰਨਿਆ।

No comments: