BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੁੱਖ ਸੰਸਦੀ ਸਕੱਤਰ ਅਜਨਾਲਾ ਦੇ ਸ਼ਹਿਰ ਅੰਦਰ ਗੁੰਡਾਗਰਦੀ ਦਾ ਰਾਜ

ਗੁੰਡਾ ਅਨਸਰਾ ਵੱਲੋ ਗੁਰਸਿੱਖ ਦੇ ਕੇਸਾ ਦੀ ਕੀਤੀ ਗਈ ਬੇਅਦਬੀ
ਟੁੱਟੀ ਹੋਈ ਕਾਲਜ ਬੱਸ ਅਤੇ ਵਿੱਚ ਖਿਲਰੀਆ ਹੋਈਆ ਇੱਟਾ ਅਤੇ ਟੁੱਟੇ ਹੋਏ ਸ਼ੀਸ਼ੇ।
ਅਜਨਾਲਾ 23 ਮਈ (ਕੁਲਬੀਰ ਸਿੰਘ ਢਿੱਲੋ)- ਸਥਾਨਕ ਸ਼ਹਿਰ ਅਜਨਾਲਾ ਦੇ ਵਾਸੀ ਰਛਪਾਲ ਸਿੰਘ ਕਾਲੀ ਨੇ ਆਪਣੇ ਨਾਲ ਹੋਈ ਵਧੀਕੀ ਬਾਰੇ ਪਤਰਕਾਰਾ ਨੂੰ ਜਾਣਕਾਰੀ ਦਿੰਦੀਆ ਦੱਸਿਆ ਕੇ ਸ਼ਹਿਰ ਦੇ ਵਾਈਸ ਪ੍ਰਧਾਨ ਦਵਿੰਦਰ ਸਿੰਘ ਡੈਮ ਅਤੇ ਉਸ ਦੇ ਸਾਥੀ ਮੇਰੇ ਗਲ ਮੈਨੂੰ ਜਾਨੋ ਮਾਰਨ ਦੀ ਨੀਅਤ ਨਾਲ ਪੈ ਗਏ ਜਦੋ ਮੈ ਆਪਣੀ ਕਾਲਜ ਵੈਨ ਸਵਰਾਜ ਮਾਜਦਾ ਨੰਬਰ ਪੀ ਬੀ ੧੧ ਬੀ ਆਰ ੭੩੭੮ ਨੂੰ ਲੈ ਕੇ ਵਾਰਡ ਨੰ:੧੦ ਕੁਰਾਨਗੜ ਦੀ ਚਰਚ ਵਿਚੋ ਸਵਾਰੀਆਂ ਲੈਣ ਵਾਸਤੇ ਗਇਆ ਤਾਂ ਉਥੇ ਸੁਰਿੰਦਰ ਸਿੰਘ ਕਾਕਾ, ਹਰਕਿਰਤ ਸਿੰਘ, ਸਾਹਿਲ ਆਂੳੋਦਿਆਂ ਹੀ ਆਪਣੀ ਕਾਰ ਤੋਂ ਉ'ਤਰ ਕੇ ਸੁਰਿੰਦਰ ਸਿੰਘ ਕਾਕਾ ਨੇ ਪਿਸਟਲ ਨਾਲ ਗੋਲੀਆਂ ਚਲਾਈਆਂ ਅਤੇ ਆਪਣੇ ਮਾਰੂ ਹਥਿਆਰਾਂ ਨਾਲ ਮੇਰੇ ਉ'ਤੇ ਹਮਲਾ ਕਰ ਦਿਤਾ ਅਤੇ ਮੇਰੇ ਕੇਸਾਂ ਤੋਂ ਫੜਕੇ ਖਿਚ ਧੂ ਸ਼ੁਰੂ ਕਰ ਦਿਤੀ ਅਤੇ ਮੇਰੇ ਕੇਸਾਂ ਦੀ ਬੇਅਦਬੀ ਕਰਕੇ ਮੇਰੀ ਦਸਤਾਰ ਲਾਹ ਕੇ ਲੈ ਗਏ ਮੈ ਆਪਣਾ ਬਚਾ ਬਸ ਵਿਚ ਡਰਾਇਵਰ ਸੀਟ ਤੇ ਬੈਠ ਕੇ ਹੀ ਕਰਦਾ ਰਿਹਾ ਉਸ ਮੌਕੇ ਜਦੋਂ ਮੁਹ'ਲੇ ਦੇ ਲੋਕ ਇਕ'ਠੇ ਹੋਏ ਤਾਂ ਇਹ ਤਿਨੋਂ ਹੀ ਮੌਕੇ ਤੋਂ ਭਜ ਗਏ ਉਸ ਮੌਕੇ ਉਮ ਪ੍ਰਕਾਸ਼ ਨੇ ਥਾਣਾ ਅਜਨਾਲਾ ਦੀ ਪੁਲਿਸ ਨੂੰ ਫੋਨ ਕੀਤਾ ਮੌਕੇ ਥਾਣਾ ਅਜਨਾਲਾ ਇੰਚਾਰਜ ਜਗਬੀਰ ਸਿੌਘ ਔਲਖ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਗਏ ਤੇ ਏਸੇ ਮੌਕੇ ਦਵਿੰਦਰ ਸਿੰਘ ਡੈਮ ਅਤੇ ਹੈਪੀ ਗਾਈਆਂ ਵਾਲਾ ਅਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਆਂਉਦਿਆਂ ਹੀ ਪੁਲਿਸ ਪਾਰਟੀ ਦੇ ਸਾਹਮਣੇ ਮੇਰੀ ਬਸ ਡਾਂਗਾਂ,ਇਟਾਂ ਅਤੇ ਦਾਤਰਾਂ ਨਾਲ ਭੰਨ ਤੋੜ ਕਰਨੀ ਸ਼ੁਰੂ ਕਰ ਦਿ'ਤੀ ਅਤੇ ਥਾਣਾ ਅਜਨਾਲਾ ਦੀ ਪੁਲਿਸ ਗੁੰਡਾ ਅਨਸਰਾ ਵੱਲੋ ਕੀਤੀ ਜਾ ਰਹੀ ਗੁੰਡਾਗਰਦੀ ਦਾ ਨੰਗਾ ਨਾਚ ਵੇਖਦੀ ਰਹੀ। ਬਾਅਦ ਵਿਵਿੱਚ ਪੁਲਿਸ ਮੈਨੂੰ ਹੀ ਥਾਣੇ ਲੈ ਗਈ ਅਤੇ ਮੈਨੂੰ ਹਵਾਲਾਤ ਅੰਦਰ ਬੰਦ ਕਰ ਦਿ'ਤਾ ਅਤੇ ਅੱਜ ਸੋਮਵਾਰ ਨੂੰ ਮੇਰੇ ਪਰਿਵਾਰ ਵੱਲੋ ਅਦਾਲਤ ਅੰਦਰ ਕੰਪਲੇਟ ਪਾਉਣ ਤੋ ਬਾਅਦ ਮੈਨੂੰ ਛੱਡ ਦਿੱਤਾ ਅਤੇ ਪੁਲਿਸ ਮੇਰੇ ਤੇ ਕੇਸ ਨਾ ਕਰਨ ਦਾ ਦਬਾਅ ਪਾਉਦੀ ਰਹੀ। ਇਸ ਸਾਰੀ ਘਟਨਾਕ੍ਰਮ ਦੇ ਪਿਛੇ ਇਹਨਾ ਗੁੰਡਿਆ ਦੇ ਸਿਰ ਤੇ ਹਲਕਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਚੇ ਕੱਦ ਦੇ ਲੀਡਰ ਦਾ ਹੱਥ ਹੈ, ਅਤੇ ਇਸ ਘਟਨਾ ਦੀ ਵੀਡੀਉ ਵੀ ਮੌਜੂਦ ਹੈ, ਪਰ ਪੁਲਿਸ ਨੂੰ ਵੀਡੀਉ ਵਿਖਾਉਣ ਦੇ ਬਾਵਜੂਦ ਵੀ ਪੁਲਿਸ ਨੇ ਨਹੀ ਕੀਤੀ ਕੋਈ ਠੋਸ ਕਾਰਵਈ।

No comments: