BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੀਆਂ ਹਾਫਿਜ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ

ਚਾਦਰ ਚੜਾਉਣ ਦੀ ਰਸਮ ਅਦਾ ਕਰਦੇ ਹੋਏ ਕਮੇਟੀ ਮੈਂਬਰ
ਦੁਸਾਂਝ ਕਲਾਂ 29 ਮਈ (ਸੁਰਿੰਦਰ ਪਾਲ ਕੁੱਕੂ)- ਪਿੰਡ ਦੁਸਾਂਝ ਕਲਾਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਜੋੜ ਮੇਲਾ ਦਰਬਾਰ ਤੱਖੀਆਂ ਮੀਆਂ ਹਾਫਿਜ ਦੀ ਮਜਾਰ ਕਾਕੇ ਸ਼ਾਹ ਦੇ ਦਰਬਾਰ ਤੇ ਭੜੀ ਸ਼ਰਧਾ ਨਾਮ ਮਨਾਇਆ ਗਿਆ। ਚਾਦਰ ਚੜਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਸਟੇਜ ਸਜਾਈ ਗਈ। ਇਸ ਮੌਕੇ ਨਾਮਵਰ ਕਲਾਕਾਰਾਂ ਨੇ ਆਪਣੇ ਗੀਤ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਮਹੰਤ ਸ਼ੀਤਲ ਐਂਡ ਪਾਰਟੀ ਨਕਾਲ ਪਾਰਟੀ ਵਲੋਂ ਨਕਲਾਂ ਪੇਸ਼ ਕਰਕੇ ਆਈਆਂ ਸੰਗਤਾਂ ਦੇ ਢਿੱਡੀ ਪੀੜਾਂ ਪਾਈਆਂ। ਇਸ ਸਮੇਂ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਮਲਜੀਤ ਸਿੰਘ ਮੰਗਾ, ਅਮਰਜੀਤ ਸਿੰਘ, ਬਿੰਦਰ ਸਿੰਘ ਅਤੇ ਹੋਰ ਕਮੇਟੀ ਮੈਂਬਰ ਹਾਜਰ ਸਨ।

No comments: