BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਹੱਦੀ ਪਿੰਡ ਮਲਕਪੁਰ ਵਿੱਚ ਅਕਾਲੀ ਦਲ ਨੂੰ ਝਟਕਾ ਦਰਜਨਾਂ ਪਰਿਵਾਰ ਕਾਂਗਰਸ ਵਿੱਚ ਸ਼ਾਮਿਲ

ਕਾਂਗਰਸ ਵਿੱਚ ਸ਼ਾਮਿਲ ਹੋਏ ਪਰਿਵਾਰਾਂ ਨਾਲ ਸੋਨੂੰ ਜਾਫਰ ਤੇ ਹੋਰ ਕਾਂਗਰਸੀ ਆਗੂ।
ਅਜਨਾਲਾ 2 ਮਈ (ਕੁਲਬੀਰ ਸਿੰਘ ਢਿੱਲੋਂ) ਇਸ ਹਲਕੇ ਅੰਦਰ ਸ੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਕਰਾਰਾ ਝਟਕਾ ਲੱਗਾ ਜਦੋਂ ਇਸ ਤਹਸੀਲ ਸਰਹੱਦੀ ਪਿੰਡ ਮਲਕਪੁਰ ਦੇ ਦੋ ਦਰਜਨਾਂ ਪਰਿਵਾਰ ਕਾਂਗਰਸ ਦੇ ਕਾਰਜਕਾਰੀ ਮੈਬਰ ਤੇ ਓ.ਬੀ.ਸੀ ਸੈੱਲ ਦੇ ਉੱਪ ਚੇਅਰਮੈਨ ਸੋਨੂੰ ਜਾਫਰ ਦੀ ਰਹਿਨੁਮਾਈ ਹੇਠ ਅਕਾਲੀ ਦਲ ਨੂੰ ਅਲਵਿਦਾ ਕਹਿ  ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ । ਕਾਂਗਰਸ 'ਚ ਸ਼ਾਮਿਲ ਹੋਣ ਵਾਲਿਆ ਵਿੱਚ ਰਜੇਸ਼ ਗਿੱਲ, ਮੰਗਲ ਸਿੰਘ, ਮੁਖਤਾਰ ਮਸੀਹ, ਹਰਜਿੰਦਰ ਸਿੰਘ, ਮੇਵਾ ਸਿੰਘ, ਪੀਟਰ ਮਸੀਹ, ਜੋਗਿੰਦਰ ਮਸੀਹ, ਰੂੜ ਮਸੀਹ, ਮਨਜੀਤ ਮਸੀਹ ਕਾਕਾ, ਬਚਨ ਮਸੀਹ, ਰਤਨ ਮਸੀਹ, ਹੀਰਾ ਦਿਲਬਾਗ ਮਸੀਹ, ਸੰਨੀ, ਮੁਖਤਾਰ ਸਿੰਘ, ਬੀਬੀ ਜਗੀਰੋ, ਬੀਬੀ ਬਿੰਦੋ, ਬੀਬੀ ਪਾਸ਼ੋ, ਬੀਬੀ ਸੁਨੀਤਾ, ਪ੍ਰਕਾਸ਼ ਕੌਰ ਤੇ ਏਮਨਾ ਨੂੰ ਕਾਂਗਰਸ ਵਿੱਚ ਸ਼ਾਮਿਲ ਹੋਣ ਤੇ ਜਾਫਰ ਵੱਲੋਂ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ੍ਰੀ ਜਾਫਰ ਨੇ ਦਸਿਆ ਕਿ  ਪੰਜਾਬ ਅੰਦਰ ਕਾਂਗਰਸ ਦੇ ਹੱਕ ਵਿੱਚ ਹਵਾ ਚੱਲ ਰਹੀ ਹੈ ਤੇ ਪੰਜਾਬ ਦੇ ਲੋਕ ਮੁੱਖ ਮੰਤਰੀ ਦੀ ਕੁਰਸੀ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੇਖਣ ਲਈ ਉਤਾਵਲੇ ਹਨ । ਉਹਨਾ ਕਿਹਾ ਕਿ ਹਲਕੇ ਅੰਦਰ ਵੱਡੀ ਤਦਾਦ ਵਿੱਚ ਲੋਕ ਕਾਂਗਰਸ ਵਿੱਚ ਸ਼ਾਮਿਲ ਹੋਣ ਲਈ ਕਮਰਕੱਸੇ ਕਰੀ ਬੈਠੇ ਹਨ ਜਿੰਨ੍ਹਾ ਨੂੰ ਜਲਦ ਹੀ ਕਾਂਗਰਸ ਵਿੱਚ ਸ਼ਾਮਿਲ ਕਰ ਲਿਆ ਜਾਵੇਗਾ । ਇਸ ਮੌਕੇ ਸੈਮੂਅਲ ਮਸੀਹ ਦੂਜੋਵਾਲ, ਸਕੱਤਰ ਅੰਮ੍ਰਿਤਸਰ ਦਿਹਾਤੀ , ਕੁਲਵਿੰਦਰ ਰਮਦਾਸ ਜਰਨਲ ਸਕੱਤਰ , ਪਰਮਜੀਤ ਕੋਟਲੀ ਸਾਬਕਾ ਸਰਪੰਚ, ਹਰਪਾਲ ਮਲਕਪੁਰ, ਡੇਵਿਡ ਅਲੀਵਾਲ, ਰਾਜੂ ਅਬੂਸੈਦ,ਪਰਮਿੰਦਰ ਸਿੰਘ ਕੰਗ, ਅਮਰੀਕ ਮਸੀਹ ਉੱਪ ਪ੍ਰਧਾਨ, ਵਿਨੈ ਕੁਮਾਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।

No comments: