BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡੈਮੋਕਰੇਟਿਕ ਰਿਪਬਲਿਕ ਆਫ ਕੋਂਗੋ ਨੇ ਜਿੱਤਿਆ ਐਫਕੋਨ ਫੂਟਬਾਲ ਕੱਪ

  • ਡੈਮੋਕਰੇਟਿਕ ਰਿਪਬਲਿਕ ਆਫ ਕੋਂਗੋ ਨੇ ਇਹ ਮੈਚ ਕੈਮਾਰੂਨ ਦੇ ਖਿਲਾਫ 2-0 ਨਾਲ ਜਿੱਤਿਆ।
  • ਇਸ ਮੈਚ ਨੂੰ ਦੇਖਣ ਲਈ ਵੱਖ ਵੱਖ ਵਿਦਿਅਕ ਅਦਾਰਿਆਂ ਦੇ 200 ਤੋਂ ਵੱਧ ਅਫਰੀਕੀ ਵਿਦਿਆਰਥੀ ਮੌਜੂਦ ਸਨ।
ਜਲੰਧਰ 2 ਮਈ (ਜਸਵਿੰਦਰ ਆਜ਼ਾਦ)- ਸੀਟੀ ਗਰੁੱਪ ਆਫ ਇੰਸਟੀਚਿਊਸ਼ਨ , ਸ਼ਾਹਪੁਰ ਵਿੱਚ ਐਫਕੋਨ ਦੇ ਮਹਿਯੋਗ ਦੇ ਨਾਲ ਡੈਮੋਕਰੇਟਿਕ ਰਿਪਬਲਿਕ ਆਫ ਕੋਂਗੋ ਅਤੇ ਕੈਮਾਰੂਨ ਦੀਆਂ ਟੀਮਾਂ ਵਿੱਚਕਾਰ ਐਫਕੋਨ ਫੂਟਬਾਲ ਕੱਪ ਦਾ ਫਾਈਨਲ  ਮੈਚ ਆਯੋਜਿਤ ਕਰਵਾਇਆ ਗਿਆ। ਜੋ ਕਿ ਡੈਮੋਕਰੇਟਿਕ ਰਿਪਬਲਿਕ ਆਫ ਕੋਂਗੋ ਨੇ 2-0 ਨਾਲ ਜਿੱਤ ਲਿਆ। ਇਸ ਮੈਚ ਨੂੰ ਦੇਖਣ ਲਈ ਵੱਖ ਵੱਖ ਵਿਦਿਅਕ ਅਦਾਰਿਆਂ ਦੇ 200 ਤੋਂ ਵੱਧ ਅਫਰੀਕੀ ਵਿਦਿਆਰਥੀ ਮੌਜੂਦ ਸਨ। ਖਿਡਾਰੀਆਂ ਨੇ ਮੈਚ ਦੌਰਾਨ ਪੂਰਾ ਜੁਝਾਰੂਪਣ ਅਤੇ ਉਤਸ਼ਾਹ ਦਿਖਾਇਆ। ਡੈਮੋਕਰੇਟਿਕ ਰਿਪਬਲਿਕ ਆਫ ਕੋਂਗੋ ਦੀ ਟੀਮ ਆਰੰਭ ਤੋਂ ਹੀ ਕੈਮਾਰੂਨ ਉਤੇ ਹਾਵੀ ਰਹੀ। ਟੀਮ ਦੇ ਖਿਡਾਰਿਆਂ ਨੇ ਚੰਗੇ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਲਗਾਤਾਰ ਦੋ ਗੋਲ ਕੀਤੇ। ਜਦਕਿ ਕੈਮਾਰੂਨ ਦੀ ਟੀਮ ਇੱਕ ਵੀ ਗੋਲ ਨਹੀਂ ਕਰ ਪਾਈ। ਅੰਤ ਵਿੱਚ ਡੈਮੋਕਰੇਟਿਕ ਰਿਪਬਲਿਕ ਆਫ ਕੋਂਗੋ ਦੀ ਟੀਮ ਦੀ ਜਿੱਤ ਹੋਈ।
ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਦੇ ਡਾਇਰੈਕਟਰ ਕੈਂਪਸ ਡਾ. ਪੀ.ਐਸ.ਬੇਦੀ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ''ਐਫਕੋਨ  ਅਫਰੀਕਾ ਦੇ ਦੇਸ਼ਾਂ ਤੋਂ ਆਏ ਇੱਥੇ ਪੜ ਰਹੇ ਵਿਦਿਆਰਥੀਆਂ ਵੱਲੋਂ ਬਣਾਈ ਗਈ ਇੱਕ ਸੰਸਥਾ ਹੈ। ਇਸ ਟੂਰਨਾਮੈਂਟ ਨੂੰ ਆਯੋਜਿਤ ਕਰਨ ਦਾ ਮੁੱਖ ਮੰਤਵ ਵਿਦਿਆਰਥੀਆਂ ਵਿੱਚ  ਖੇਡਾਂ ਪ੍ਰਤੀ ਦਿਲਚਸਪੀ ਅਤੇ ਉਤਸ਼ਾਹ ਪੈਦਾ ਕਰਨਾ ਹੈ। ਫੂਟਬਾਲ ਇੱਕ ਸ਼ਾਨਦਾਰ ਖੇਡ ਹੈ ਜਿਸਨੂੰ ਨੌਜਵਾਨਾਂ ਨੂੰ ਅਪਨਾਉਣਾ ਚਾਹੀਦਾ ਹੈ ਅਤੇ ਇਸ ਤਰਾਂ ਦੀਆਂ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ। ਇਸ ਖੇਡ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਨੇ ਇਸ ਨੂੰ ਪੂਰੇ ਉਤਸ਼ਾਹ ਨਾਲ ਖੇਡਿਆ ਤੇ ਆਨੰਦ ਮਾਨਿਆ ਹੈ।  ਮੈਨੂੰ ਉਮੀਦ ਹੈ ਕਿ ਉਹ ਇਸੇ ਤਰਾਂ ਹੀ ਇਸ ਨੂੰ ਜਾਰੀ ਰੱਖਣਗੇ।
ਸੀਟੀ ਗਰੁੱਪ ਆਫ ਇੰਸਚੀਚਿਊਸ਼ਨ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨਬੀਰ ਸਿੰਘ ਨੇ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸਿਹਤਮੰਦ ਸਰੀਰ, ਮਨ ਅਤੇ ਰੂਹ ਇਹਨਾਂ ਖੇਡਾਂ ਦੀ ਹੀ ਉਪਜ ਹਨ। ਉਨਾਂ ਕਿਹਾ ਕਿ ਸੀਟੀ ਗਰੁੱਪ ਅੱਗੇ ਵੀ ਵਿਦਿਆਰਥੀਆਂ ਦੇ ਲਈ ਇਸ ਤਰਾਂ ਦੇ ਆਯੋਜਨ ਕਰਦਾ ਰਹੇਗਾ, ਤਾਕਿ ਵਿਦਿਆਰਥੀਆਂ ਵਿੱਚ ਖੇਲ ਦੀ ਭਾਵਣਾ ਬਣੀ ਰਹੇ।

No comments: